Amit Shah delhi violence: ਨਵੀਂ ਦਿੱਲੀ: ਆਈਬੀ ਅਧਿਕਾਰੀ ਅੰਕਿਤ ਸ਼ਰਮਾ ਨੂੰ ਕਿਸ ਅਤੇ ਕਿਸ ਨੇ ਮਾਰਿਆ, ਇਸ ‘ਤੇ ਜਲਦ ਹੀ ਪਰਦਾਫਾਸ਼ ਹੋ ਸਕਦਾ ਹੈ । ਜਾਂਚ ਵਿੱਚ ਜੁਟੀ SIT ਨੂੰ ਇਸ ਸਬੰਧੀ ਇੱਕ ਅਹਿਮ ਸੁਰਾਗ ਮਿਲਿਆ ਹੈ । ਇਸ ਮਾਮਲੇ ਵਿੱਚ SIT ਨੂੰ ਉਹ ਵੀਡੀਓ ਮਿਲੀ ਹੈ ਜਿਸ ਵਿੱਚ ਅੰਕਿਤ ਸ਼ਰਮਾ ਦੇ ਕਤਲ ਦੇ ਰਾਜ਼ ਲੁਕੇ ਹੋਏ ਹਨ । ਦਰਅਸਲ, ਇਹ ਵੀਡੀਓ ਇੱਕ ਆਮ ਨਾਗਰਿਕ ਵੱਲੋਂ ਭੇਜੀ ਗਈ ਹੈ । ਇਸ ਬਾਰੇ ਬੁੱਧਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖ਼ੁਦ ਸੰਕੇਤ ਦਿੱਤਾ ਸੀ।
ਲੋਕ ਸਭਾ ਵਿੱਚ ਦਿੱਲੀ ਦੰਗਿਆਂ ‘ਤੇ ਵਿਚਾਰ ਵਟਾਂਦਰੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੰਗਿਆਂ ਵਿੱਚ ਸ਼ਾਮਿਲ ਲੋਕਾਂ ਦੀ ਪਹਿਚਾਣ ਕਰਨ ਲਈ ਇਸ਼ਤਿਹਾਰਾਂ ਆਦਿ ਰਾਹੀਂ ਲੋਕਾਂ ਤੋਂ ਵੀਡੀਓ ਭੇਜੇ ਮੰਗਵਾਏ ਗਏ ਸਨ । ਜਿਸ ਤੋਂ ਬਾਅਦ ਹਜ਼ਾਰਾਂ ਵੀਡੀਓ ਪੁਲਿਸ ਕੋਲ ਪਹੁੰਚੀਆਂ ਹਨ । ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਅੰਕਿਤ ਸ਼ਰਮਾ ਦੇ ਕਤਲ ਦੇ ਭੇਤ ਨੂੰ ਵੀ ਜ਼ਾਹਿਰ ਕਰੇਗੀ, ਜਿਸ ਨੂੰ ਇੱਕ ਨਾਗਰਿਕ ਵੱਲੋਂ ਭੇਜਿਆ ਗਿਆ ਹੈ । ਅਮਿਤ ਸ਼ਾਹ ਦੀਆਂ ਇਨ੍ਹਾਂ ਗੱਲਾਂ ਤੋਂ ਸੰਕੇਤ ਮਿਲ ਰਹੇ ਹਨ ਕਿ SIT ਨੂੰ ਅੰਕਿਤ ਸ਼ਰਮਾ ਦੀ ਹੱਤਿਆ ਦਾ ਵੀਡਿਓ ਮਿਲਿਆ ਹੈ ।
ਉੱਥੇ ਹੀ ਦਿੱਲੀ ਦੰਗਿਆਂ ਦੀ ਜਾਂਚ ਕਰ ਰਹੀ ਪੁਲਿਸ ਨੇ ਦੰਗਾਕਾਰੀਆਂ ਦੇ ਚਿਹਰਿਆਂ ਦੀ ਪਹਿਚਾਣ ਕਰਨ ਲਈ ਪਹਿਚਾਣ ਸਾੱਫਟਵੇਅਰ ਦਾ ਸਹਾਰਾ ਲਿਆ ਹੈ । ਇਸ ਵਿੱਚ ਦਿੱਲੀ ਦੇ ਕੁੱਲ 12 ਥਾਣਿਆਂ ਦੇ ਖੇਤਰਾਂ ਵਿੱਚ ਕੁੱਲ 61 ਵਰਗ ਕਿਲੋਮੀਟਰ ਖੇਤਰ ਵਿੱਚ 20 ਲੱਖ ਲੋਕਾਂ ਦੇ ਡਰਾਈਵਿੰਗ ਲਾਇਸੈਂਸ, ਵੋਟਰ ਸ਼ਨਾਖਤੀ ਕਾਰਡ ਆਦਿ ਦੇ ਚਿਹਰਿਆਂ ਦਾ ਡਾਟਾ ਪਾਇਆ ਗਿਆ ਹੈ ਅਤੇ ਲੋਕਾਂ ਵੱਲੋਂ ਭੇਜੇ ਗਏ ਸੀਸੀਟੀਵੀ ਅਤੇ ਵਿਡੀਓਜ਼ ਦੇ ਚਿਹਰਿਆਂ ਦਾ ਮਿਲਾਨ ਕੀਤਾ ਜਾ ਰਿਹਾ ਹੈ ।
ਦੱਸ ਦੇਈਏ ਕਿ ਹੁਣ ਤੱਕ 1100 ਤੋਂ ਵੱਧ ਲੋਕਾਂ ਦੀ ਪਹਿਚਾਣ ਹੋ ਚੁੱਕੀ ਹੈ । ਇਸ ਵਿੱਚ ਤਿੰਨ ਸੌ ਤੋਂ ਵੱਧ ਲੋਕ ਯੂਪੀ ਤੋਂ ਦੰਗੇ ਕਰਨ ਆਏ ਸਨ, ਜੋ ਕਿ ਇੱਕ ਡੂੰਘੀ ਸਾਜਿਸ਼ ਦਾ ਖੁਲਾਸਾ ਕਰਦਾ ਹੈ । ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖ਼ੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ । ਉਨ੍ਹਾਂ ਕਿਹਾ ਕਿ ਇੱਕੋ ਭਾਈਚਾਰੇ ਦੇ 1100 ਲੋਕਾਂ ਨੂੰ ਫੜਨਾ ਗਲਤ ਹੈ । ਪੁਲਿਸ ਨੇ ਕੁੱਲ 2647 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਾਂ ਗ੍ਰਿਫਤਾਰ ਕੀਤਾ ਹੈ ।