Antioxidant Food: ਸਰੀਰ ਲਈ ਐਂਟੀ-ਆਕਸੀਡੈਂਟ ਫੂਡ ਦਾ ਸੇਵਨ ਲਾਭਕਾਰੀ ਹੁੰਦਾ ਹੈ। ਇਨ੍ਹਾਂ ਦੇ ਸੇਵਨ ਨਾਲ ਹਾਰਟ ਅਟੈਕ, ਟਾਇਪ 2 ਡਾਇਬਿਟੀਜ਼, ਕੈਂਸਰ ਵਰਗੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਨ੍ਹਾਂ ਨਾਲ ਦਿਲ ਸਿਹਤਮੰਦ ਹੁੰਦਾ ਹੈ ਜਿਸ ਨਾਲ ਸਟਰੋਕ ਵਰਗੀ ਬਿਮਾਰੀ ਦਾ ਖਤਰਾ ਘੱਟ ਹੁੰਦਾ ਹੈ। ਇਹ ਫੂਡ ਕੈਸਟਰੋਲ ਅਤੇ ਤਣਾਅ ਨੂੰ ਘੱਟ ਕਰਦੇ ਹਨ। ਤੁਹਾਨੂੰ ਦੱਸਦੇ ਹਾਂ ਉਨ੍ਹਾਂ ਚੀਜਾਂ ਬਾਰੇ ਜਿਨ੍ਹਾਂ ਵਿਚੋਂ ਸਾਨੂੰ ਐਟੀ-ਆਕਸੀਡੈਂਟ ਮਿਲਦਾ ਹੈ।
ਡਾਰਕ ਚਾਕਲੇਟ: ਡਾਰਕ ਚਾਕਲੇਟ ਵਿਚ ਐਂਟੀ ਆਕਸਾਈਡ ਦੇ ਤੱਤ ਹੁੰਦੇ ਹਨ। ਇਸ ਨੂੰ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਡਾਰਕ ਚਾਕਲੇਟ ਖਾਣ ਨਾਲ ਹਾਰਟ ਅਟੈਕ ਦੀ ਸੰਭਾਵਨਾ ਘੱਟ ਹੁੰਦੀ ਹੈ। ਇਹ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ।
ਬਲੂਬੇਰੀ: ਬਲੂਬੇਰੀ ਵਿਚ ਕੈਲੋਰੀ ਘੱਟ ਮਾਤਰਾ ਵਿਚ ਹੁੰਦੀ ਹੈ ਪਰ ਐਂਟੀ-ਆਕਸੀਡੈਂਟ ਦਾ ਇਹ ਮੁੱਖ ਸਰੋਤ ਹੈ। ਖੋਜ ਵਿਚ ਸਾਹਮਣੇ ਆਇਆ ਹੈ ਕਿ ਬਲੂਬੇਰੀ ਵਿਚ ਸਬਜੀਆਂ ਦੀ ਤੁਲਨਾ ਵਿਚ ਜ਼ਿਆਦਾ ਐਂਟੀ-ਆਕਸੀਡੈਂਟ ਹੁੰਦੇ ਹਨ, ਜੋ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਣ ਦੇ ਨਾਲ-ਨਾਲ ਸਰੀਰ ਵਿਚ ਸੂਜਨ ਦੀ ਸਮੱਸਿਆ ਤੋਂ ਵੀ ਛੁਟਕਾਰਾ ਦਿਵਾਉਂਦੇ ਹਨ।
ਕੈਲੋਰੀ, ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਓਮੇਗਾ -3 ਫੈਟੀ ਐਸਿਡ, ਵਿਟਾਮਿਨ ਬੀ 6 ਆਦਿ ਪਾਏ ਜਾਂਦੇ ਹਨ। ਐਂਟੀ ਆਕਸੀਡੈਂਟਾਂ ਦਾ ਵਧੀਆ ਸਰੋਤ ਹੋਣ ਕਾਰਨ ਇਹ ਖਾਣੇ ਵਿਚ ਚੰਗਾ ਸੁਆਦ ਦਿੰਦਾ ਹੈ ਅਤੇ ਚਿਹਰੇ ‘ਤੇ ਚਮਕ ਵੀ ਲਿਆਉਂਦਾ ਹੈ। ਇਹ ਭਾਰ ਘਟਾਉਣ, ਅੱਖਾਂ ਵਿੱਚ ਸੋਜਸ਼, ਕਮਜ਼ੋਰ ਹੱਡੀਆਂ, ਦੰਦਾਂ ਵਿੱਚ ਦਰਦ ਆਦਿ ਵਿੱਚ ਲਾਭਕਾਰੀ ਹੈ। ਇਹ ਮਾੜੇ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਂਦਾ ਹੈ ਅਤੇ ਇਸਨੂੰ ਬਲੱਡ ਪ੍ਰੈਸ਼ਰ ਦੇ ਨਿਯੰਤਰਣ ਵਿਚ ਰੱਖਦਾ ਹੈ। ਇਸ ਦੇ ਸੇਵਨ ਨਾਲ ਦਿਲ ਦੀ ਬਿਮਾਰੀ ਅਤੇ ਕੈਂਸਰ ਜਿਹੀ ਗੰਭੀਰ ਬਿਮਾਰੀ ਦੇ ਜੋਖਮ ਨੂੰ ਘੱਟ ਕੀਤਾ ਜਾਂਦਾ ਹੈ।
ਬੀਨਸ: ਸਿਹਤ ਲਈ ਚੰਗੀ ਬੀਨਸ ਨੂੰ ਡਾਇਟ ਵਿਚ ਜ਼ਰੂਰੀ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਵਿਚ ਵਿਟਾਮਿਨ, ਫਾਇਬਰ, ਕੈਲਸ਼ੀਅਮ ਐਂਟੀ ਆਕਸੀਡੈਂਠ ਆਦਿ ਤੱਤ ਭਾਰੀ ਮਾਤਰਾ ਵਿਚ ਹੁੰਦੇ ਹਨ। ਇਹ ਬਲੱਡ ਪ੍ਰੈਸ਼ਰ, ਡਾਇਬਟੀਜ਼ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੀ ਹੈ। ਇਹ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਕੈਂਸਰ ਸੈਲਾਂ ਦੇ ਵਾਧੇ ਨੂੰ ਰੋਕਦੀ ਹੈ।
ਚਕੁੰਦਰ: ਚਕੁੰਦਰ ਦਾ ਸਵਾਦ ਖਾਣ ਵਿਚ ਥੋੜਾ ਮਿੱਟੀ ਵਰਗਾ ਹੁੰਦਾ ਹੈ। ਚਕੁੰਦਰ ਵਿਚ ਫਾਇਬਰ, ਆਇਰਨ, ਵਿਟਾਮਿਨ, ਫੋਲੇਟ ਅਤੇ ਐਂਟੀਆਕਸਾਈਡ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਦੇ ਸੇਵਨ ਨਾਲ ਪਾਚਨ ਕਿਰਿਆ ਮਜਬੂਤ ਹੁੰਦੀ ਹੈ ਅਤੇ ਖੂਨ ਦੀ ਕਮੀ ਨੂੰ ਦੂਰ ਕਰਨ ਦੇ ਨਾਲ-ਨਾਲ ਸਾਫ ਵੀ ਕਰਦੀ ਹੈ। ਇਸ ਨੂੰ ਸਬਜ਼ੀ ਬਣਾ ਕੇ ਜਾਂ ਸਲਾਦ ਦੇ ਰੂਪ ਵਿਚ ਵੀ ਖਾਧਾ ਜਾ ਸਕਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕਾਬੂ ਵਿਚ ਰਖਦੀ ਹੈ। ਇਸਦੇ ਸੇਵਨ ਨਾਲ ਕੈਂਸਰ ਹੋਣ ਦਾ ਖਤਰਾ ਵੀ ਘੱਟ ਜਾਂਦਾ ਹੈ।