51.94 F
New York, US
November 8, 2024
PreetNama
ਰਾਜਨੀਤੀ/Politics

CoronaVirus: ਇਟਲੀ ‘ਚ ਫਸੇ 218 ਭਾਰਤੀ ਪਹੁੰਚੇ ਦਿੱਲੀ, 14 ਦਿਨ ਲਈ ਰਹਿਣਗੇ ਨਿਗਰਾਨੀ ਹੇਠ

218 Indians from coronavirus: ਨਵੀਂ ਦਿੱਲੀ: ਕੋਰੋਨਾ ਵਾਇਰਸ ਤੇਜ਼ੀ ਨਾਲ ਸਾਰੇ ਪਾਸੇ ਆਪਣੇ ਪੈਰ ਪਸਾਰ ਰਿਹਾ ਹੈ । ਜਿਸਦੇ ਚੱਲਦਿਆਂ ਇਟਲੀ ਵਿੱਚ ਫਸੇ 211 ਵਿਦਿਆਰਥੀਆਂ ਸਮੇਤ ਕੁੱਲ 218 ਭਾਰਤੀ ਭਾਰਤ ਪਹੁੰਚ ਗਏ ਹਨ । ਇਸ ਸਬੰਧੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਦੱਸਿਆ ਕਿ ਉਨ੍ਹਾਂ ਸਾਰਿਆਂ ਨੂੰ 14 ਦਿਨਾਂ ਲਈ ਅਲੱਗ ਰੱਖਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਐਤਵਾਰ ਸਵੇਰੇ ਈਰਾਨ ਤੋਂ 238 ਲੋਕ ਭਾਰਤ ਪਹੁੰਚੇ ਹਨ, ਜਿਨ੍ਹਾਂ ਨੂੰ ਜੈਸਲਮੇਰ ਵਿੱਚ ਰੱਖਿਆ ਜਾਵੇਗਾ ।

ਇਸ ਸਬੰਧੀ ਵੀ ਮੁਰਲੀਧਰਨ ਨੇ ਇੱਕ ਟਵੀਟ ਕੀਤਾ ਹੈ. ਜਿਸ ਵਿੱਚ ਉਨ੍ਹਾਂ ਲਿਖਿਆ ਕਿ “ਮਿਲਾਨ ਦੇ 211 ਵਿਦਿਆਰਥੀਆਂ ਸਣੇ 218 ਭਾਰਤੀ ਦਿੱਲੀ ਪਹੁੰਚੇ ਹਨ । ਸਾਰਿਆਂ ਨੂੰ 14 ਦਿਨਾਂ ਲਈ ਅਲੱਗ ਰੱਖਿਆ ਜਾਵੇਗਾ । ਉਨ੍ਹਾਂ ਲਿਖਿਆ ਕਿ ਭਾਰਤੀ ਜਿੱਥੇ ਵੀ ਮੁਸੀਬਤ ਵਿੱਚ ਹਨ, ਭਾਰਤ ਸਰਕਾਰ ਉਨ੍ਹਾਂ ਤੱਕ ਪਹੁੰਚਣ ਲਈ ਵਚਨਬੱਧ ਹੈ ।” ਉਨ੍ਹਾਂ ਲਿਖਿਆ,“ ਇਟਲੀ ਸਰਕਾਰ, ਇਟਲੀ ਵਿੱਚ ਭਾਰਤੀ ਟੁਕੜੀ, ਏਅਰ ਇੰਡੀਆ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਇਟਲੀ ਸਰਕਾਰ ਆਦਿ ਦਾ ਸਹਿਯੋਗ ਲਈ ਧੰਨਵਾਦ । ”

ਦੱਸ ਦੇਈਏ ਕਿ ਈਰਾਨ ਵਿੱਚ ਫਸੇ 234 ਭਾਰਤੀ ਅੱਜ ਰਾਜਧਾਨੀ ਦਿੱਲੀ ਪਰਤੇ ਹਨ । ਸਵੇਰੇ ਚਾਰ ਵਜੇ ਏਅਰ ਇੰਡੀਆ ਦਾ ਜਹਾਜ਼ ਸਾਰੇ ਲੋਕਾਂ ਨੂੰ ਲੈ ਕੇ ਦਿੱਲੀ ਆਇਆ । ਇਸ ਵਿੱਚ 131 ਵਿਦਿਆਰਥੀ ਅਤੇ 103 ਤੀਰਥ ਯਾਤਰੀ ਸ਼ਾਮਿਲ ਹਨ । ਜਿਨ੍ਹਾਂ ਨੂੰ ਅੱਜ ਤੋਂ 14 ਦਿਨਾਂ ਤੱਕ ਰਾਜਸਥਾਨ ਦੇ ਜੈਸਲਮੇਰ ਵਿੱਚ ਨਿਗਰਾਨੀ ਹੇਠ ਰੱਖਿਆ ਜਾਵੇਗਾ ।

ਜ਼ਿਕਰਯੋਗ ਹੈ ਕਿ ਭਾਰਤ ਨੇ ਹੁਣ ਤੱਕ ਮਾਲਦੀਵ, ਅਮਰੀਕਾ, ਮੈਡਾਗਾਸਕਰ, ਈਰਾਨ ਅਤੇ ਚੀਨ ਸਮੇਤ ਵੱਖ-ਵੱਖ ਦੇਸ਼ਾਂ ਦੇ ਤਕਰੀਬਨ 1500 ਲੋਕਾਂ ਨੂੰ ਬਾਹਰ ਕੱਢਿਆ ਹੈ । ਇਸ ਦੌਰਾਨ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਜਾਪਾਨ ਤੋਂ ਲਿਆਏ ਗਏ 124 ਅਤੇ ਚੀਨ ਤੋਂ ਲਿਆਂਦੇ ਗਏ 112 ਲੋਕਾਂ ਦੀ ਜਾਂਚ ਵਿੱਚ ਉਨ੍ਹਾਂ ਦੇ ਕੋਰੋਨਾ ਵਾਇਰਸ ਦੇ ਪੋਜ਼ੀਟਿਵ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ, ਇਸ ਲਈ ਉਨ੍ਹਾਂ ਨੂੰ ਘਰ ਭੇਜਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

Related posts

ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ, ਦਿੱਲੀ ‘ਚ 16 ਦਸੰਬਰ ਤੋਂ ਮਿਲੇਗਾ Free WiFi

On Punjab

ਲਖੀਮਪੁਰ ਹਿੰਸਾ ਮਾਮਲੇ ‘ਚ ਦੋਸ਼ੀ ਕੇਂਦਰੀ ਗ੍ਰਹਿ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਬਿਮਾਰ, ਹੁਣ ਕੱਲ੍ਹ ਹੋਵੇਗੀ ਪੇਸ਼ੀ

On Punjab

ਬਲਾਤਕਾਰ ਰੋਕਣ ਲਈ ਹਰਸਿਮਰਤ ਬਾਦਲ ਨੇ ਦਿੱਤੀ ਇਹ ਸਲਾਹ

On Punjab