Bcci Chief Sourav Ganguly: ਕੋਰੋਨਾ ਵਾਇਰਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਛੋਟਾ ਹੋ ਜਾਵੇਗਾ । ਇਸ ਸਬੰਧੀ ਬੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ਨੀਵਾਰ ਨੂੰ ਆਈਪੀਐਲ ਦੀ ਗਵਰਨਿੰਗ ਕੌਂਸਲ ਦੀ ਬੈਠਕ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਹੈ । ਸ਼ੁੱਕਰਵਾਰ ਨੂੰ ਬੀਸੀਆਈ ਨੇ ਕੋਰੋਨਾ ਵਾਇਰਸ ਕਾਰਨ ਆਈਪੀਐਲ ਦੇ 13ਵੇਂ ਸੀਜ਼ਨ ਦੀ ਤਰੀਕ ਵਧਾ ਦਿੱਤੀ ਸੀ ।
ਇਸ ਬਾਰੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਆਈਪੀਐਲ ਦਾ 13ਵਾਂ ਸੀਜ਼ਨ ਛੋਟਾ ਹੋਵੇਗਾ ਕਿਉਂਕਿ ਇਹ ਪਹਿਲਾਂ ਹੀ 15 ਦਿਨ ਲੇਟ ਸ਼ੁਰੂ ਹੋ ਰਿਹਾ ਹੈ । ਹਾਲਾਂਕਿ, ਸੌਰਵ ਗਾਂਗੁਲੀ ਨੇ ਵੀ ਕਿਹਾ ਹੈ ਕਿ ਫਿਲਹਾਲ ਇਹ ਨਹੀਂ ਦੱਸਿਆ ਜਾ ਸਕਦਾ ਕਿ ਆਈਪੀਐਲ ਦਾ ਸੀਜ਼ਨ ਕਿੰਨਾ ਛੋਟਾ ਹੋਵੇਗਾ ਅਤੇ ਕਿੰਨੇ ਮੈਚਾਂ ਦੀ ਕਟੌਤੀ ਹੋਵੇਗੀ ।
ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ 29 ਮਾਰਚ ਨੂੰ ਸ਼ੁਰੂ ਹੋਣਾ ਸੀ । ਪਰ ਕੋਰੋਨਾ ਵਾਇਰਸ ਕਾਰਨ ਹੁਣ ਇਹ ਸੀਜ਼ਨ 15 ਅਪ੍ਰੈਲ ਤੋਂ ਸ਼ੁਰੂ ਹੋਵੇਗਾ । ਹਾਲਾਂਕਿ, ਆਈਪੀਐਲ ਦਾ ਅਗਲਾ ਸੀਜ਼ਨ ਹਾਲਤਾਂ ‘ਤੇ ਨਿਰਭਰ ਕਰਦਾ ਹੈ । ਜੇ ਹਾਲਾਤ ਖਰਾਬ ਹੁੰਦੇ ਹਨ ਹਨ ਤਾਂ ਨਵੇਂ ਸੀਜ਼ਨ ‘ਤੇ ਸਵਾਲ ਚੁੱਕੇ ਜਾ ਸਕਦੇ ਹਨ ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਬੀਸੀਸੀਆਈ ਨੇ ਆਈਪੀਐਲ ਦੇ ਅਗਲੇ ਸੀਜ਼ਨ ‘ਤੇ ਗੱਲਬਾਤ ਲਈ ਗਵਰਨਿੰਗ ਕੌਂਸਲ ਦੀ ਇੱਕ ਟੀਮ ਆਯੋਜਿਤ ਕਰਕੇ ਟੀਮਾਂ ਦੇ ਮਾਲਕਾਂ ਨਾਲ ਵਿਚਾਰ ਵਟਾਂਦਰੇ ਲਈ ਇੱਕ ਮੀਟਿੰਗ ਦਾ ਆਯੋਜਨ ਕੀਤਾ । ਇਸ ਬੈਠਕ ਤੋਂ ਬਾਅਦ ਬੀਸੀਸੀਆਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਖਿਡਾਰੀਆਂ, ਸਟਾਫ ਅਤੇ ਦਰਸ਼ਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਫੈਸਲੇ ਲਵੇਗੀ । ਇਸ ਤੋਂ ਇਲਾਵਾ ਬੀਸੀਸੀਆਈ ਨੇ ਸ਼ਨੀਵਾਰ ਨੂੰ ਈਰਾਨ ਟਰਾਫੀ ਸਮੇਤ ਸਾਰੇ ਘਰੇਲੂ ਕ੍ਰਿਕਟ ਟੂਰਨਾਮੈਂਟ ਰੱਦ ਕਰਨ ਦਾ ਐਲਾਨ ਕੀਤਾ ਹੈ । ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਨੂੰ ਵੀ ਰੱਦ ਕਰ ਦਿੱਤਾ ।