Anup Jalota in Isolation: ਕੋਰੋਨਾ ਵਾਇਰਸ ਦਿਨੋ ਦਿਨ ਖ਼ਤਰਨਾਕ ਹੁੰਦਾ ਜਾ ਰਿਹਾ ਹੈ ਅਤੇ ਇਹ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਗਿਆ ਹੈ। ਭਾਰਤ ਵਿਚ ਵੀ ਇਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਲੋਕ ਇਸ ਜਾਨਲੇਵਾ ਵਾਇਰਸ ਤੋਂ ਬਚਣ ਲਈ ਨਿੱਜੀ ਤੌਰ ‘ਤੇ ਆਪਣੀ ਦੇਖਭਾਲ ਕਰ ਰਹੇ ਹਨ, ਏਅਰਪੋਰਟ’ ਤੇ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮਸ਼ਹੂਰ ਭਜਨ ਗਾਇਕ ਅਤੇ ਬਿੱਗ ਬੌਸ ਦੇ ਮੁਕਾਬਲੇਬਾਜ਼ ਰਹਿ ਚੁੱਕੇ ਅਨੂਪ ਜਲੋਟਾ ਨੂੰ ਵੀ ਆਇਸੋਲੇਸ਼ਨ ‘ਚ ਰੱਖਿਆ ਗਿਆ ਹੈ। ਦਰਅਸਲ, ਅਨੂਪ ਮੰਗਲਵਾਰ ਸਵੇਰੇ 4 ਵਜੇ ਲੰਡਨ ਤੋਂ ਇਕ ਸ਼ੋਅ ਤੋਂ ਬਾਅਦ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ, ਜਿੱਥੋਂ ਉਸ ਨੂੰ ਏਅਰਪੋਰਟ ਦੇ ਨਜ਼ਦੀਕ ਮਿਰਾਜ ਹੋਟਲ ਲਿਜਾਇਆ ਗਿਆ ਅਤੇ ਉਸ ਨੂੰ ਆਇਸੋਲੇਸ਼ਨ ‘ਚ ਰੱਖਿਆ ਗਿਆ। ਉਨ੍ਹਾਂ ਨੇ ਇਕ ਫੋਟੋ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਅਤੇ ਫੈਨਜ਼ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਅਨੂਪ ਜਲੋਟਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ,’ BMC ਦੁਆਰਾ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾ ਰਹੀ ਡਾਕਟਰੀ ਸਹਾਇਤਾ ਤੋਂ ਬਹੁਤ ਖ਼ੁਸ਼ ਹਾਂ। ਜਦੋਂ ਮੈਂ ਲੰਡਨ ਤੋਂ ਮੁੰਬਈ ਆਇਆ, ਤਾਂ ਮੈਨੂੰ ਸਿੱਧਾ ਮਿਰਾਜ ਹੋਟਲ ਲਿਜਾਇਆ ਗਿਆ ਅਤੇ ਡਾਕਟਰਾਂ ਦੀ ਟੀਮ ਨੂੰ ਮੇਰੇ ਚੈੱਕਅਪ ਲਈ ਭੇਜਿਆ ਗਿਆ। ਮੈਂ ਇੱਥੇ ਉੱਤਰਣ ਵਾਲੇ ਹਰ ਯਾਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਸਹਿਯੋਗ ਕਰਨ ਅਤੇ ਇਸ ਨੂੰ ਫੈਲਣ ਤੋਂ ਰੋਕਣ। #covid19india’
ਇੱਕ ਵੈਬਸਾਈਟ ਤੋਂ ਇਸ ਬਾਰੇ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ, ‘ਜਿਵੇਂ ਹੀ ਅਸੀਂ ਏਅਰਪੋਰਟ ਪਹੁੰਚਦੇ ਹਾਂ, 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਿੱਧਾ ਨੇੜਲੇ ਹੋਟਲ ਵਿੱਚ ਲਿਜਾਇਆ ਜਾਂਦਾ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਵੱਖ-ਵੱਖ ਕਮਰਿਆਂ ਵਿੱਚ ਰੱਖਿਆ ਜਾਂਦਾ ਹੈ, ਜਿੱਥੇ ਡਾਕਟਰ ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਅਨੂਪ ਜਲੋਟਾ ਅਤੇ ਹੋਰ ਯਾਤਰੀਆਂ ਦੀ ਤਕਰੀਬਨ 25 ਡਾਕਟਰ ਨਿਗਰਾਨੀ ਕਰ ਰਹੇ ਹਨ ਅਤੇ ਇਹ ਦੇਖ ਰਹੇ ਨੇ ਕਿ ਕੀ ਉਨ੍ਹਾਂ ਵਿਚੋਂ ਕਿਸੇ ਨੂੰ ਕੋਰੋਨਾ ਵਾਇਰਸ ਤਾਂ ਨਹੀ ਹੈ। ਜਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਫਿਲਮਾਂ ਦੀ ਰਿਲੀਜ਼ ਤਰੀਕਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ।