PM Modi Appeal: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ । ਇਸ ਵਾਇਰਸ ਦੇ ਚੱਲਦਿਆਂ ਦੇਸ਼ ਦੇ ਮੁੰਬਈ ਸਮੇਤ ਮਹਾਂਰਾਸ਼ਟਰ ਦੇ ਚਾਰ ਸ਼ਹਿਰਾਂ ਵਿੱਚ ਲਾਕ ਡਾਊਨ ਵਰਗੇ ਹਾਲਾਤ ਹਨ । ਇਸਦੇ ਨਾਲ ਹੀ ਦਿੱਲੀ ਸਮੇਤ ਕਈ ਰਾਜਾਂ ਦੀਆਂ ਸਰਕਾਰਾਂ ਨੇ ਰੈਸਟੋਰੈਂਟ, ਸੈਲੂਨ ਆਦਿ ਬੰਦ ਕਰਨ ਦੇ ਆਦੇਸ਼ ਦਿੱਤੇ ਹਨ । ਅਜਿਹੀ ਸਥਿਤੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਪਣੇ ਪਿੰਡਾਂ ਅਤੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ ਹਨ, ਜੋ ਰੋਜ਼ੀ-ਰੋਟੀ ਦੀ ਭਾਲ ਵਿੱਚ ਸ਼ਹਿਰਾਂ ਵੱਲ ਮੁੜ ਗਏ ਹਨ ।
ਇਸ ਵਾਇਰਸ ਦੇ ਚੱਲਦਿਆਂ ਦੇਸ਼ ਦੇ ਪੀਐੱਮ ਮੋਦੀ ਵੱਲੋਂ ਅੱਜ ਯਾਨੀ ਕਿ ਐਤਵਾਰ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਿਆ ਹੈ । ਜਿਸਦਾ ਟ੍ਰੇਲਰ ਦੇਸ਼ ਦੇ ਕਈ ਹਿੱਸਿਆਂ ਵਿਚ ਦੇਖਣ ਨੂੰ ਮਿਲ ਵੀ ਗਿਆ ਹੈ । ਇਸ ਕਰਫਿਊ ਦੇ ਚੱਲਦਿਆਂ ਪੀਐੱਮ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਿਸ ਸ਼ਹਿਰ ਵਿੱਚ ਹਨ ਕੁਝ ਦਿਨ ਉਥੇ ਹੀ ਰਹਿਣ ਤੇ ਕੋਰੋਨਾ ਨੂੰ ਫੈਲਣ ਤੋਂ ਰੋਕਣ ।
ਇਸ ਸਬੰਧੀ ਪੀਐਮ ਮੋਦੀ ਨੇ ਟਵੀਟ ਕੀਤਾ, “ਮੇਰੀ ਸਭ ਤੋਂ ਪ੍ਰਾਰਥਨਾ ਹੈ ਕਿ ਜਿਸ ਸ਼ਹਿਰ ਵਿੱਚ ਤੁਸੀਂ ਹੋ, ਕਿਰਪਾ ਕਰਕੇ ਕੁਝ ਦਿਨ ਉੱਥੇ ਰਹੋ ।” ਇਸਦੇ ਨਾਲ ਅਸੀਂ ਸਾਰੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ । ਅਸੀਂ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਤੇ ਭੀੜ ਬਣਾ ਕੇ ਆਪਣੀ ਸਿਹਤ ਨਾਲ ਖੇਡ ਰਹੇ ਹਾਂ । ਕਿਰਪਾ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦੀ ਚਿੰਤਾ ਕਰੋ, ਜੇਕਰ ਕੁਝ ਜ਼ਰੂਰੀ ਨਹੀਂ ਹੈ ਤਾਂ ਆਪਣੇ ਘਰ ਤੋਂ ਬਾਹਰ ਨਾ ਨਿਕਲੋ ।
ਪ੍ਰਧਾਨ ਮੰਤਰੀ ਨੇ ਅੱਗੇ ਲਿਖਿਆ, “ਕੋਰੋਨਾ ਦੇ ਡਰ ਨਾਲ ਮੇਰੇ ਬਹੁਤ ਸਾਰੇ ਭੈਣ-ਭਰਾ ਜਿੱਥੇ ਰੋਜ਼ੀ-ਰੋਟੀ ਕਮਾਉਂਦੇ ਹਨ, ਉਨ੍ਹਾਂ ਸ਼ਹਿਰਾਂ ਨੂੰ ਛੱਡ ਕੇ ਆਪਣੇ ਪਿੰਡ ਨੂੰ ਵਾਪਿਸ ਜਾ ਰਹੇ ਹਨ । ਉਨ੍ਹਾਂ ਲਿਖਿਆ ਕਿ ਭੀੜ ਵਿੱਚ ਯਾਤਰਾ ਕਰਨਾ ਇਸਦੇ ਫੈਲਣ ਦਾ ਜੋਖਮ ਵੱਧਦਾ ਹੈ । ਤੁਸੀਂ ਜਿੱਥੇ ਵੀ ਜਾ ਰਹੇ ਹੋ, ਉੱਥੇ ਵੀ ਇਹ ਲੋਕਾਂ ਲਈ ਖ਼ਤਰਾ ਬਣੇਗਾ । ਤੁਹਾਡੇ ਪਿੰਡ ਅਤੇ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਵੀ ਵਧਾਏਗਾ ।