coronavirus ray of hope: ਇਸ ਸਮੇਂ ਕੋਵਿਡ -19 ਦੇ ਖਤਰੇ ਦਾ ਸਾਹਮਣਾ ਕਰ ਰਹੇ ਵਿਸ਼ਵ ਦੇ ਕਈ ਦੇਸ਼ਾਂ ਦੀ ਸਥਿਤੀ ਬਹੁਤ ਖਰਾਬ ਹੈ ਅਤੇ ਇਟਲੀ ਵਿੱਚ ਇਕ ਦਿਨ ‘ਚ ਰਿਕਾਰਡ 743 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਉੱਥੇ ਮਰਨ ਵਾਲਿਆਂ ਦੀ ਗਿਣਤੀ 6820 ਤੱਕ ਪਹੁੰਚ ਗਈ ਹੈ ਅਤੇ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਹੁਣ ਤੱਕ ਲੱਗਭਗ 19,000 ਲੋਕਾਂ ਦੀ ਮੌਤ ਹੋ ਗਈ ਹੈ।
ਹਾਲਾਂਕਿ, ਇਸ ਮਾੜੇ ਮਾਹੌਲ ਵਿੱਚ, ਉਮੀਦ ਦੀ ਇੱਕ ਕਿਰਨ ਦਿਖਾਈ ਦੇ ਰਹੀ ਹੈ ਅਤੇ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਨੂੰ ਉਮੀਦ ਨਹੀਂ ਛੱਡਣੀ ਚਾਹੀਦੀ। ਦਰਅਸਲ, ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਜੋਇਸ ਕਰਮ ਨੇ ਇੱਕ ਟਵੀਟ ਕੀਤਾ ਹੈ ਅਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਕਾਰੋਨਾ ਵਾਇਰਸ ਵਿੱਚ ਲਗਾਤਾਰ ਵਿਗੜਦੀਆਂ ਸਥਿਤੀਆਂ ਵਿੱਚ ਵੀ ਕੁੱਝ ਵਧੀਆ ਚੀਜ਼ਾਂ ਹਨ।
ਜੋਇਸ ਕਰਮ ਨੇ ਇੱਕ ਟਵੀਟ ਵਿੱਚ ਲਿਖਿਆ ਹੈ ਕਿ ਵੁਹਾਨ ਵਿੱਚ ਪਿਛਲੇ 5 ਦਿਨਾਂ ਵਿੱਚ ਇੱਕ ਵੀ ਨਵਾਂ ਕੋਰੋਨਾ ਵਾਇਰਸ ਦਾ ਕੇਸ ਨਹੀਂ ਆਇਆ ਹੈ ਅਤੇ ਇਟਲੀ ਵਿੱਚ ਐਤਵਾਰ ਅਤੇ ਸੋਮਵਾਰ ਨੂੰ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਜਰਮਨ ਦੀ ਚਾਂਸਲਰ ਐਂਜੇਲਾ ਮਾਰਕੇਲ ਦਾ ਕੋਰਨਾ ਵਾਇਰਸ ਦਾ ਟੈਸਟ ਨਕਾਰਾਤਮਕ ਆਇਆ ਹੈ ਅਤੇ ਦੁਨੀਆ ਭਰ ਵਿੱਚ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 1 ਲੱਖ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਜੋਇਸ ਕਰਮ ਨੇ ਇਹ ਵੀ ਲਿਖਿਆ ਹੈ ਕਿ 150 ਦੇਸ਼ਾਂ ਵਿੱਚ ਕੋਈ ਨਵੀਂ ਮੌਤਾਂ ਦੀ ਖ਼ਬਰ ਨਹੀਂ ਹੈ ਅਤੇ ਦੇਸ਼ਾਂ ਵਿੱਚ ਕਰਫਿਉ ਅਤੇ ਟੈਸਟਿੰਗ ਦੀ ਸਥਿਤੀ ਵਿੱਚ ਵੀ ਸੁਧਾਰ ਹੋਇਆ ਹੈ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਦਹਿਸ਼ਤ ਵਿਸ਼ਵ ਵਿੱਚ ਇਸ ਤਰਾਂ ਨਾਲ ਫੈਲੀ ਹੈ ਕਿ ਕਈ ਦੇਸ਼ਾਂ ਨੇ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ। ਭਾਰਤ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਰਾਤ ਤੋਂ 21 ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਨੂੰ 14 ਅਪ੍ਰੈਲ ਤੱਕ ਘਰ ਤੋਂ ਨਾ ਨਿਕਲਣ ਲਈ ਅਪੀਲ ਕੀਤੀ ਹੈ।