PreetNama
ਰਾਜਨੀਤੀ/Politics

ਪੰਜਾਬ ਸਰਕਾਰ ਵਲੋਂ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਸਥਾਪਤ ਕੀਤਾ ਗਿਆ ਕੰਟਰੋਲ ਰੂਮ

Control room Punjab Govt. : ਖੇਤੀ ਤੇ ਕਿਸਾਨ ਕਲਿਆਣ ਵਿਭਾਗ ਵਲੋਂ ਸਪਲਾਈ ਚੇਨ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਉਣ ਦੇ ਉਦੇਸ਼ ਨਾਲ ਸੂਬੇ ਵਿਚ ਇਕ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੰਟਰੋਲ ਰੂਮ ਨੂੰ ਫਲ, ਸਬਜੀਆਂ, ਦੁੱਧ ਤੇ ਡੇਅਰੀ ਉਤਪਾਦ ਅਤੇ ਹੋਰ ਜ਼ਰੂਰੀ ਸਾਮਾਨ ਲੈ ਜਾਣ ਵਾਲੇ ਵਾਹਨਾਂ ਅਤੇ ਫੂਡ ਤੇ ਮਿਲਕ ਪ੍ਰੋਸੈਸਿੰਗ ਉਦਯੋਗ ਤਕ ਕੱਚੇ ਮਾਲ ਤੇ ਪੈਕਿੰਗ ਸਮੱਗਰੀ ਪਹੁੰਚਾਉਣ ਤੋਂ ਇਲਾਵਾ ਤਿਆਰ ਖਾਣ-ਪੀਣ ਦੀਆਂ ਚੀਜਾਂ ਰਿਟੇਲਰ ਅਤੇ ਉਪਭੋਗਤਾਵਾਂ ਤਕ ਲੈ ਜਾਣ ਵਾਲੇ ਵਾਹਨਾਂ ਦੀ ਅੰਤਰਰਾਜੀ ਆਵਾਜਾਈ ਨੂੰ ਨਿਸ਼ਚਿਤ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਹੈ।

ਕੰਟਰੋਲ ਰੂਮ ਪਸ਼ੂਆਂ ਦੇ ਚਾਰੇ, ਖਾਧ ਪਦਾਰਥ ਅਤੇ ਈਂਧਣ ਵਰਗੇ ਕੋਇਲੇ ਦੀ ਆਵਾਜਾਈ ਨੂੰ ਵੀ ਨਿਸ਼ਚਿਤ ਕਰੇਗਾ। ਬੁਲਾਰੇ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਦੇ ਸਕੱਕਰ ਗਗਨਦੀਪ ਸਿੰਘ ਬਰਾੜ ਕੰਟਰੋਲ ਰੂਮ ਦਾ ਕੰਟਰੋਲ ਸੰਭਾਲਣਗੇ। ਉਹ ਫੂਡ ਪ੍ਰੋਸੈਸਿੰਗ ਮੰਤਰਾਲੇ ਨਾਲ ਸੰਪਰਕ ਕਾਇਮ ਰੱਖਣ ਲਈ ਸੂਬਾ ਸਰਕਾਰ ਦੇ ਨੋਡਲ ਅਧਿਕਾਰੀ ਵੀ ਹੋਣੇਗ। ਕੰਟਰੋਲ ਰੂਮ ਦੇ ਇੰਚਾਰਜ ਅਧਿਕਾਰੀ ਸਪਲਾਈ ਚੇਨ ਵਿਚ ਰੁਕਾਵਟ ਆਦ ਦੂਰ ਕਰਨ ਲਈ ਸੂਬਾ ਅਤੇ ਇਸ ਤੋਂ ਬਾਹਰ ਪ੍ਰਸ਼ਾਸਨਿਕ ਅਧਿਕਾਰੀਆਂ, ਟਰਾਂਸਪੋਰਟ ਤੇ ਪੁਲਿਸ ਨਾਲ ਤਾਲਮੇਲ ਕਰਨਗੇ। ਇਹ ਕੰਟਰੋਲ ਰੂਮ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ਅਗਲੇ ਹੁਕਮ ਤਕ ਕੰਮ ਕਰੇਗਾ। ਮੰਡੀ ਬੋਰਡ ਦੇ ਚੀਫ ਇੰਜੀਨੀਅਰ ਹਰਪ੍ਰੀਤ ਸਿੰਘ ਬਰਾੜ 9817091234 ਨੂੰ ਕੰਟਰੋਲ ਰੂਮ ਦਾ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਹੋਰ ਅਧਿਕਾਰੀਆਂ ਵਿਚ ਜੀ. ਐੱਮ. ਪ੍ਰਾਜੈਕਟ ਜੀ. ਐੱਸ. ਰੰਧਾਵਾ 9876603411, ਜੀ. ਐੱਮ. ਫਾਈਨਾਂਸ ਮੁਕੇਸ਼ ਜੁਨੇਜਾ 9646300190, ਸੀ. ਜੀ. ਐੱਮ. ਸਿਕੰਦਰ ਸਿੰਘ 9814015088, ਚੀਫ ਇੰਜੀਨੀਅਰ ਬੀ. ਐੱਸ. ਧਨੋਆ 9988870414, ਡੀ. ਜੀ. ਐੱਮ. ਇਨਫੋਰਸਮੈਂਟ ਸੁਖਬੀਰ ਸਿੰਘ ਸੋਢੀ 9814038537 ਤੇ ਡੀ. ਜੀ. ਐੱਮ. ਅਸਟੇਟ ਪਰਮਜੀਤ ਸਿੰਘ 9646016163 ਨੂੰ ਵੀ ਕੰਟਰੋਲ ਰੂਮ ਵਿਚ ਲਗਾਇਆ ਗਿਆ ਹੈ।

ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਤੁਰੰਤ ਡਿਊਟੀ ਜੁਆਇਨ ਕਰਨ ਨੂੰ ਕਿਹਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨਾਲ ਪੰਜਾਬ ਮੰਡੀ ਬੋਰਡ ਦੇ ਕੁਝ ਹੋਰ ਅਧਿਕਾਰੀ ਵੀ ਨਿਯੁਕਤ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ ਕੋਵਿਡ-19 ਦੀ ਜਾਂਚ ਅਤੇ ਕਵਾਰੰਟਾਈਨ ਦੀ ਸਹੂਲਤ ਸਥਾਪਤ ਕਰਨ ਦੇ ਨਾਲ-ਨਾਲ ਕਰਫਿਊ ਦੌਰਾਨ ਰਾਹਤ ਕੰਮਾਂ ਵਿਚ ਤੇਜੀ ਲਿਆਉਣ ਲਈ ਸਰਪੰਚਾਂ ਨੂੰ ਐਮਰਜੈਂਸੀ ਰਾਹਤ ਤੇ ਗਰੀਬਾਂ ਦੀਆਂ ਜ਼ਰੂਰਤ ਦੀਆਂ ਚੀਜਾਂ ਲਈ ਪੰਚਾਇਤ ਫੰਡ ਦੇ ਇਸਤੇਮਾਲ ਦਾ ਅਧਿਕਾਰ ਦੇ ਦਿੱਤਾ।

Related posts

ਕਾਂਗਰਸ ਪਾਰਟੀ ਦੇ ਵਿਧਾਇਕ, ਐੱਮ.ਪੀ. ਹੀ ਦੱਸਣ ਲੱਗੇ ਸਰਕਾਰ ਦੀਆਂ ਨਾਕਾਮੀਆਂ: ਸੁਖਬੀਰ ਬਾਦਲ

On Punjab

ਰਾਹੁਲ ਨੇ ਸੱਦੀ ਕਾਂਗਰਸੀ ਮੁੱਖ ਮੰਤਰੀ ਦੀ ਬੈਠਕ, ਪਰ ਬਾਜਵਾ ਨੇ ਯੱਬ੍ਹ ਮੇਂ ਡਾਲ ਦੀਆ…!

On Punjab

ਕੋਰੋਨਾ ਕਾਲ ਦੌਰਾਨ ਚੌਕਸੀ ਦੀ ਲੋੜ, ਮੋਦੀ ਵਧ ਰਹੀ ਲਾਪ੍ਰਵਾਹੀ ਤੋਂ ਫਿਕਰਮੰਦ

On Punjab