Drink detox water: ਕੋਰੋਨਾ ਨੇ ਹਰ ਪਾਸੇ ਤਾਲਾਬੰਦੀ ਕਰ ਦਿੱਤੀ ਹੈ। ਛੋਟੀ ਤੋਂ ਛੋਟੀ ਦੁਕਾਨ ਤੋਂ ਲੈ ਕੇ ਵੱਡੇ ਸ਼ੋਅਰੂਮ ਤੱਕ ਸਭ ਕੁੱਝ ਬੰਦ ਹੈ ਅਤੇ ਇਹੀ ਕਾਰਨ ਹੈ ਕਿ ਹਰ ਕੋਈ ਆਪਣੇ ਘਰ ਵਿੱਚ ਸਮਾਂ ਬਤੀਤ ਕਰ ਰਿਹਾ ਹੈ। ਜਿੰਮ ਦੇ ਬੰਦ ਹੋਣ ਕਾਰਨ ਲੋਕ ਘਰ ‘ਚ ਆਪਣੇ ਆਪ ਨੂੰ ਤੰਦਰੁਸਤ ਅਤੇ ਕਿਰਿਆਸ਼ੀਲ ਰੱਖਣਾ ਚਾਹੁੰਦੇ ਹਨ। ਅਜਿਹੀ ਸਥਿਤੀ ‘ਚ ਤੁਸੀਂ ਆਪਣੀ ਡਾਈਟ ‘ਚ ਕੁੱਝ Detox Water ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਸੀ ਸਿਹਤਮੰਦ ਰਹਿਣ ਦੇ ਯੋਗ ਹੋਵੋਗੇ ਅਤੇ ਨਾਲ ਹੀ ਤੁਹਾਡੀ ਇਮਿਊਨ ਸਿਸਟਮ ਵੀ ਮਜ਼ਬੂਤ ਰਹੇਗੀ ਅਤੇ ਇਹ ਹੀ ਨਹੀਂ ਭਾਰ ਘਟਾਉਣ ਲਈ ਵੀ ਇਹ ਬਹੁਤ ਮਦਦਗਾਰ ਸਿੱਧ ਹੋਵੇਗਾ।
ਤੁਸੀਂ ਆਪਣੀ ਪਾਚਣ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਸੇਬ ਅਤੇ ਦਾਲਚੀਨੀ ਦਾ ਪਾਣੀ ਪੀ ਸਕਦੇ ਹੋ। ਬੱਸ ਤੁਹਾਨੂੰ ਕੀ ਕਰਨਾ ਹੈ ਸੇਬ ਨੂੰ 1 ਲੀਟਰ ਪਾਣੀ ‘ਚ ਛੋਟੇ ਹਿੱਸਿਆਂ ‘ਚ ਕੱਟ ਕੇ ਪਾਓ। ਫਿਰ ਇਸ ‘ਚ 1 ਚਮਚ ਦਾਲਚੀਨੀ ਪਾਓ ਅਤੇ ਰਾਤ ਨੂੰ ਢੱਕ ਕੇ ਰੱਖ ਦਿਓ। ਜਦ ਤੁਸੀ ਇਸ ਨੂੰ ਪਿਓਗੇ ਤਾਂ ਇਹ ਤੁਹਾਡੇ ਸਰੀਰ ਨੂੰ ਸਾਰਾ ਦਿਨ ਤਾਜ਼ਾ ਅਤੇ ਕਿਰਿਆਸ਼ੀਲ ਰੱਖੇਗਾ। ਜੀਰੇ ਦਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਜੇਕਰ ਤੁਸੀਂ ਇਸ ਦਾ ਡੀਟੌਕਸ ਪਾਣੀ ਪੀਓਗੇ ਤਾਂ ਇਹ ਤੁਹਾਡੇ ਲਈ ਹੋਰ ਵੀ ਬਿਹਤਰ ਹੋਵੇਗਾ। ਤੁਹਾਨੂੰ ਅੱਧਾ ਚਮਚ ਦਾਲਚੀਨੀ ਦਾ ਪਾਊਡਰ 2 ਤੇਜਪੱਤੇ ਜੀਰੇ ‘ਚ ਪਾਓ ਅਤੇ ਇਸ ਨੂੰ ਘੱਟ ਗੈਸ ‘ਤੇ ਗਰਮ ਕਰੋ ਅਤੇ ਪੀਓ। ਇਸਦੇ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇਗਾ।
ਨਿੰਬੂ + ਪੁਦੀਨਾ + ਧਨੀਆ + ਖੀਰਾ
ਇਹ ਚੀਜ਼ਾਂ ਵਿਟਾਮਿਨ-ਸੀ ਨਾਲ ਭਰਪੂਰ ਹੁੰਦੀਆਂ ਹਨ। ਜੋ ਕਿ ਕੋਰੋਨਾ ਵਰਾਇਸ ਲਈ ਵੀ ਫਾਇਦੇਮੰਦ ਹਨ। ਇਹ ਤੁਹਾਡੇ ਸਰੀਰ ‘ਚ ਇਮਿਊਨ ਸਿਸਟਮ ਨੂੰ ਉਤਸ਼ਾਹਿਤ ਕਰੇਗੀ.
ਤੁਸੀਂ ਪਾਣੀ ‘ਚ ਨਿੰਬੂ ਦਾ ਰਸ ਮਿਲਾ ਸਕਦੇ ਹੋ ਅਤੇ ਚਾਹੋ ਤਾਂ ਪੁਦੀਨੇ, ਧਨਿਆ ਅਤੇ ਖੀਰਾ ਪਾ ਸਕਦੇ ਹੋ। ਇਸ ਨਾਲ ਸਰੀਰ ਨੂੰ ਬਹੁਤ ਲਾਭ ਹੋਵੇਗਾ।