Wuhan shrimp seller: ਵੁਹਾਨ: ਕੋਰੋਨਾ ਵਾਇਰਸ ਦੀ ਸ਼ੁਰੂਆਤ ਕਰਨ ਵਾਲੇ ਦੇਸ਼ ਚੀਨ ਵਿੱਚ ਇੱਕ ਮਹਿਲਾ ਬਾਰੇ ਜਾਣਕਾਰੀ ਸਾਹਮਣੇ ਆਈ ਹੈ । ਇਸ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਇਹ 57 ਸਾਲ ਦੀ ਮਹਿਲਾ ਹੈ, ਜੋ ਚੀਨ ਦੇ ਵੁਹਾਨ ਸ਼ਹਿਰ ਵਿੱਚ ਹੁਆਨੈਨ ਸੀ-ਫੂਡ ਮਾਰਕਿਟ ਵਿੱਚ ਝੀਂਗਾ ਵੇਚਦੀ ਹੈ । ਦੱਸਿਆ ਜਾ ਰਿਹਾ ਹੈ ਕਿ ਵੁਹਾਨ ਵਿੱਚ ਇਹ ਮਹਿਲਾ ਹੀ ਕੋਰੋਨਾ ਵਾਇਰਸ ਦੀ ਪਹਿਲੀ ਮਰੀਜ਼ ਸੀ।
ਖਾਸ ਗੱਲ ਇਹ ਹੈ ਕਿ ਇਲਾਜ ਤੋਂ ਬਾਅਦ ਹੁਣ ਇਹ ਮਹਿਲਾ ਪੂਰੀ ਤਰ੍ਹਾਂ ਸਿਹਤਮੰਦ ਹੋ ਚੁੱਕੀ ਹੈ । ਰਿਪੋਰਟ ਅਨੁਸਾਰ ਇਹ ਮਹਿਲਾ ਵੁਹਾਨ ਦੇ ਹੁਆਨੈਨ ਸੀ-ਫੂਡ ਮਾਰਕਿਟ ਵਿੱਚ ਝੀਂਗੇ ਵੇਚਣ ਦਾ ਕੰਮ ਕਰਦੀ ਸੀ । ਜਿਸਨੂੰ 10 ਦਸੰਬਰ ਨੂੰ ਇੱਕ ਜਨਤਕ ਪਖਾਨੇ ਦਾ ਇਸਤੇਮਾਲ ਕਰਨ ਤੋਂ ਬਾਅਦ ਸਰਦੀ-ਜ਼ੁਕਾਮ ਹੋ ਗਿਆ ਸੀ ।
ਮਿਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ 31 ਦਸੰਬਰ ਨੂੰ ਵੁਹਾਨ ਮਿਊਨੀਸਿਪਲ ਹੈਲਥ ਕਮਿਸ਼ਨ ਵੱਲੋਂ ਇਸ ਮਹਿਲਾ ਦਾ ਨਾਂ ਰਹੱਸਮਈ ਮਰੀਜ਼ ਦੇ ਤੌਰ ‘ਤੇ ਦੱਸਿਆ ਗਿਆ ਸੀ । ਵੇਈ ਨਾਮ ਦੀ ਇਹ ਮਹਿਲਾ ਉਨ੍ਹਾਂ 27 ਮਰੀਜ਼ਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਦੱਸਿਆ ਗਿਆ ਸੀ । ਹਾਲਾਂਕਿ ਅਜੇ ਵੀ ਇਸ ਮਾਮਲੇ ਵਿੱਚ ਚੀਨ ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ ।
ਇਸ ਮਾਮਲੇ ਵਿੱਚ ਚੀਨੀ ਅਖਬਾਰ ਗਲੋਬਲ ਮੀਡੀਆ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਵਾਇਰਸ ਨੂੰ ਅਮਰੀਕੀ ਫੌਜ ਪ੍ਰਯੋਗਸ਼ਾਲਾ ਵਿੱਚ ਵਿਕਸਤ ਕੀਤਾ ਗਿਆ ਹੈ ਅਤੇ ਵੁਹਾਨ ਵਿੱਚ ਹੋਏ ਵਰਲਡ ਮਿਲਟਰੀ ਗੇਮਸ ਦੌਰਾਨ ਇਸ ਨੂੰ ਚੀਨ ਵਿੱਚ ਛੱਡਿਆ ਗਿਆ । ਜਿਸ ਤੋਂ ਬਾਅਦ ਇਹ ਸਾਫ਼ ਸਿੱਧ ਹੁੰਦਾ ਹੈ ਕਿ ਦੋਹਾਂ ਦੇਸ਼ਾਂ ਵੱਲੋਂ ਇੱਕ ਦੂਜੇ ‘ਤੇ ਨਿਸ਼ਾਨੇ ਵਿੰਨ੍ਹੇ ਗਏ ਹਨ ।