PreetNama
ਖਾਸ-ਖਬਰਾਂ/Important News

IMF ਨੇ ਕੋਰੋਨਾ ਖਿਲਾਫ਼ ਭਾਰਤ ਦੇ ਕਦਮਾਂ ਦੀ ਕੀਤੀ ਤਾਰੀਫ਼, ਕਿਹਾ….

IMF Supports India: ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ ਵਿਆਪੀ ਲਾਕ ਡਾਊਨ ਲਗਾਉਣ ਦੇ ਭਾਰਤ ਦੇ ਸਮੇਂ ਸਿਰ ਫੈਸਲੇ ਦਾ ਸਮਰਥਨ ਕਰਦਾ ਹੈ । ਇਕ ਦਿਨ ਪਹਿਲਾਂ ਆਈਐਮਐਫ ਨੇ ਆਪਣੇ ਵਿਸ਼ਵ ਆਰਥਿਕ ਨਜ਼ਰੀਏ ਵਿੱਚ 2020 ਵਿੱਚ ਭਾਰਤ ਦੀ ਵਿਕਾਸ ਦਰ 1.9 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਸੀ । IMF ਏਸ਼ੀਆ ਅਤੇ ਪ੍ਰਸ਼ਾਂਤ ਵਿਭਾਗ ਦੇ ਡਾਇਰੈਕਟਰ ਚਾਂਗ ਯੋਂਗ ਰੀ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਆਰਥਿਕ ਮੰਦੀ ਦੇ ਬਾਵਜੂਦ ਸਰਕਾਰ ਨੇ ਦੇਸ਼ ਵਿਆਪੀ ਬੰਦ ਨੂੰ ਲਾਗੂ ਕੀਤਾ ਅਤੇ ਅਸੀਂ ਭਾਰਤ ਵਿੱਚ ਲਏ ਗਏ ਫੈਸਲੇ ਦਾ ਸਮਰਥਨ ਕਰਦੇ ਹਾਂ ।

ਜ਼ਿਕਰਯੋਗ ਹੈ ਕਿ ਭਾਰਤ ਵਿੱਚ 25 ਮਾਰਚ ਨੂੰ ਤਿੰਨ ਹਫ਼ਤਿਆਂ ਦਾ ਬੰਦ ਲਾਗੂ ਕੀਤਾ ਗਿਆ ਸੀ, ਜੋ 14 ਅਪ੍ਰੈਲ ਨੂੰ ਖ਼ਤਮ ਹੋਣ ਵਾਲਾ ਸੀ, ਪਰ ਬਾਅਦ ਵਿੱਚ ਬੰਦ ਨੂੰ 3 ਮਈ ਤੱਕ ਵਧਾ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਪੂਰੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਗੰਭੀਰ ਅਤੇ ਬੇਮਿਸਾਲ ਹੋਵੇਗਾ । ਜਿਸ ਕਾਰਨ ਸਾਲ 2020 ਵਿੱਚ ਏਸ਼ੀਆ ਦੀ ਵਿਕਾਸ ਦਰ ਹੌਲੀ ਹੋ ਜਾਵੇਗੀ ।

ਉਨ੍ਹਾਂ ਕਿਹਾ ਕਿ ਸਾਲ 2021 ਵਿੱਚ ਉਮੀਦ ਹੈ ਕਿ ਜੇ ਵਾਇਰਸ ਨੂੰ ਨਿਯੰਤਰਿਤ ਕਰਨ ਦੀਆਂ ਨੀਤੀਆਂ ਸਫਲ ਹੁੰਦੀਆਂ ਹਨ, ਤਾਂ ਵਾਧੇ ਵਿੱਚ ਉਛਾਲ ਆ ਸਕਦਾ ਹੈ । ਹਾਲਾਂਕਿ, ਉਨ੍ਹਾਂ ਕਿਹਾ ਕਿ ਇਹ ਅਸਪਸ਼ਟ ਹੈ ਕਿ ਇਸ ਸਾਲ ਕਿੰਨੀ ਤਰੱਕੀ ਹੋਵੇਗੀ । ਰੀ ਨੇ ਕਿਹਾ ਕਿ ਹੁਣ ਪਹਿਲਾਂ ਵਾਂਗ ਵਪਾਰ ਕਰਨ ਦਾ ਸਮਾਂ ਨਹੀਂ ਹੈ । ਇਸ ਤੋਂ ਅੱਗੇ ਰੀ ਨੇ ਕਿਹਾ ਕਿ 2020 ਲਈ ਜਾਪਾਨ ਦੇ ਆਰਥਿਕ ਵਿਕਾਸ ਦੇ ਅਨੁਮਾਨ ਵੀ ਨਿਰਾਸ਼ਾਜਨਕ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਜਾਪਾਨ ਵਿੱਚ ਜੀਡੀਪੀ ਵਿੱਚ 5.2 ਪ੍ਰਤੀਸ਼ਤ ਦੀ ਗਿਰਾਵਟ ਆ ਸਕਦੀ ਹੈ ।

Related posts

ਅਮਰੀਕਾ ‘ਚ ਦੀਵਾਲੀ ਦੀ ਧੂਮ,ਧਾਰਮਿਕ ਮਹੱਤਵ ਨੂੰ ਮਾਨਤਾ ਦੇਣ ਦਾ ਮਤਾ ਪੇਸ਼, ਭਾਰਤੀਆਂ ਨੇ ਧੂਮਧਾਮ ਨਾਲ ਮਨਾਇਆ ਰੌਸ਼ਨੀ ਦਾ ਤਿਓਹਾਰ

On Punjab

ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸਐੱਮ ਕ੍ਰਿਸ਼ਨਾ ਦਾ ਦੇਹਾਂਤ

On Punjab

ਅਮਰੀਕੀ ਫ਼ੌਜ ਦੇ ਪਹਿਲੇ ਦਸਤਾਰਧਾਰੀ ਸਿੱਖ ਲੜਨਗੇ ਚੋਣਾਂ, ਜਾਣੋ ਕੌਣ ਨੇ ਲੈਫਟੀਨੈਂਟ ਕਰਨਲ ਤੇਜਦੀਪ ਸਿੰਘ ਰਤਨ

On Punjab