PreetNama
ਸਮਾਜ/Social

ਕੋਰੋਨਾ ਮਹਾਂਮਾਰੀ ‘ਚ ਭਾਰਤ ਦੁਨੀਆ ਭਰ ਨੂੰ ਦਵਾਈ ਭੇਜ ਰਿਹਾ ਤੇ ਪਾਕਿਸਤਾਨ ਅੱਤਵਾਦੀ ਭੇਜ ਰਿਹਾ : ਫੌਜ ਮੁਖੀ

Army Chief Naravane: ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਆਪਣੇ ਦੌਰੇ ਲਈ ਪਹੁੰਚੇ ਭਾਰਤੀ ਫੌਜ ਮੁਖੀ ਮਨੋਜ ਮੁਕੁੰਦ ਨਰਵਨੇ ਨੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦੀ ਆਲੋਚਨਾ ਕੀਤੀ ਹੈ । ਸ਼ੁੱਕਰਵਾਰ ਨੂੰ ਫੌਜ ਮੁਖੀ ਨੇ ਕੁਪਵਾੜਾ ਵਿੱਚ ਕਿਹਾ ਕਿ ਦੁਨੀਆ ਭਰ ਵਿੱਚ ਕੋਰੋਨਾ ਦੀ ਜੰਗ ਦਰਮਿਆਨ ਭਾਰਤ ਅੱਜ ਸਿਰਫ਼ ਆਪਣੇ ਹੀ ਨਹੀਂ ਸਗੋਂ ਹੋਰ ਦੇਸ਼ਾਂ ਦੇ ਲੋਕਾਂ ਦੀ ਵੀ ਮਦਦ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਦੁਨੀਆ ਵਿੱਚ ਦਵਾਈਆਂ ਦੀ ਕਮੀ ਅਤੇ ਡਾਕਟਰੀ ਸੇਵਾਵਾਂ ਦੇ ਸੰਕਟ ਦਰਮਿਆਨ ਭਾਰਤ ਜਿੱਥੇ ਸਾਰੇ ਦੇਸ਼ਾਂ ਨੂੰ ਕੋਰੋਨਾ ਤੋਂ ਉਭਰਨ ਦੀ ਮਦਦ ਦੇਣ ਵਿੱਚ ਜੁਟਿਆ ਹੋਇਆ ਹੈ, ਉੱਥੇ ਹੀ ਪਾਕਿਸਤਾਨ ਹਾਲੇ ਵੀ ਆਤੰਕ ਦੀ ਸਾਜਿਸ਼ ਕਰਨ ਵਿੱਚ ਜੁਟਿਆ ਹੋਇਆ ਹੈ ।

ਦੱਸ ਦੇਈਏ ਕਿ ਕੁਪਵਾੜਾ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਪਾਕਿਸਤਾਨ ਵਲੋਂ ਬੀਤੇ ਕੁਝ ਦਿਨਾਂ ਵਿੱਚ ਕਈ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਚੁੱਕੀ ਹੈ । ਪਾਕਿਸਤਾਨ ਨੇ ਬੀਤੇ ਦਿਨੀਂ ਕੁਪਵਾੜਾ ਦੇ ਕੇਰਨ ਵਿੱਚ ਅੱਤਵਾਦੀਆਂ ਦੇ ਇੱਕ ਵੱਡੇ ਦਲ ਦੀ ਘੁਸਪੈਠ ਕਰਵਾਈ ਸੀ, ਜਿਸ ਵਿੱਚ 5 ਅੱਤਵਾਦੀਆਂ ਨੂੰ ਭਾਰਤੀ ਫੌਜ ਨੇ ਢੇਰ ਕਰ ਦਿੱਤਾ ਸੀ ।

ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਘੁਸਪੈਠ ਦੀਆਂ ਕੋਸ਼ਿਸ਼ਾਂ ਤੋਂ ਇਲਾਵਾ ਬੀਤੇ ਕਈ ਦਿਨਾਂ ਤੋਂ ਜੰਮੂ ਅਤੇ ਕਸ਼ਮੀਰ ਨਾਲ ਲੱਗਦੀ ਕੰਟਰੋਲ ਰੇਖਾ ‘ਤੇ ਭਾਰੀ ਗੋਲੀਬਾਰੀ ਕਰ ਕੇ ਸਰਹੱਦੀ ਇਲਾਕਿਆਂ ਨੂੰ ਅਸ਼ਾਂਤ ਕਰਨ ਵਿੱਚ ਜੁਟੀ ਹੋਈ ਹੈ । ਪਾਕਿਸਤਾਨ ਵਲੋਂ ਉੱਤਰੀ ਕਸ਼ਮੀਰ ਸਮੇਤ ਰਾਜੌਰੀ, ਪੁੰਛ ਅਤੇ ਕਠੁਆ ਦੇ ਕੁਝ ਹਿੱਸਿਆਂ ਵਿੱਚ ਹੋਈ ਗੋਲੀਬਾਰੀ ਕਾਰਨ ਕਈ ਸਥਾਨਕ ਨਾਗਰਿਕਾਂ ਦੀ ਜਾਨ ਵੀ ਜਾ ਚੁੱਕੀ ਹੈ ।

ਜਨਰਲ ਨਰਵਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਪਹੁੰਚੇ । ਇੱਥੇ ਉਨ੍ਹਾਂ ਨੇ ਅਧਿਕਾਰੀਆਂ ਨਾਲ ਐਲਓਸੀ ਦੀ ਸਥਿਤੀ ਦਾ ਜਾਇਜ਼ਾ ਲਿਆ । ਇਸ ਸਮੇਂ ਦੌਰਾਨ ਉਨ੍ਹਾਂ ਕਿਹਾ ਕਿ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਮਹਾਂਮਾਰੀ ਨਾਲ ਲੜਨ ਲਈ ਪੂਰਾ ਵਿਸ਼ਵ ਅਤੇ ਭਾਰਤ ਇਕਜੁੱਟ ਹਨ । ਉਸੇ ਸਮੇਂ ਸਾਡਾ ਗੁਆਂਢੀ ਦੇਸ਼ ਸਾਜਿਸ਼ ਰਚਣ ਤੋਂ ਬਾਜ ਨਹੀਂ ਆ ਰਿਹਾ ।

Related posts

Operation Amritpal : ਸਾਬਕਾ ਫ਼ੌਜੀ ਦਿੰਦੇ ਸਨ ਹਥਿਆਰ ਚਲਾਉਣ ਦੀ ਸਿਖਲਾਈ, ISI ਦੇ ਇਸ਼ਾਰੇ ‘ਤੇ ਨੱਚਦਾ ਸੀ ਅੰਮ੍ਰਿਤਪਾਲ

On Punjab

ਕੋਈ ਦਸਤਕ ਦਿੰਦਾ ਨੀ…

Pritpal Kaur

ਮਾਪਿਆਂ ਦੇ ਬੱਚਿਆਂ ਪ੍ਰਤੀ ਫਰਜ਼…

Pritpal Kaur