Yuvraj Hans fight Mansi Sharma: ਪਾਲੀਵੁਡ ਦੇ ਅਜਿਹੇ ਕਈ ਸਿਤਾਰੇ ਹਨ ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।ਹਾਲ ਹੀ ਵਿੱਚ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਯੁਵਰਾਜ ਹੰਸ ਮਾਨਸੀ ਨੂੰ ਚਪੇੜਾਂ ਮਾਰਦੇ ਹੋਏ ਨਜ਼ਰ ਆ ਰਹੇ ਨੇ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਇਸ ਵੀਡੀਓ ‘ਚ ਮਾਨਸੀ ਨੇ ਅਜਿਹਾ ਕੀ ਕਹਿ ਦਿੱਤਾ ਕਿ ਯੁਵਰਾਜ ਨੂੰ ਉਨ੍ਹਾਂ ‘ਤੇ ਏਨਾਂ ਜ਼ਿਆਦਾ ਗੁੱਸਾ ਆ ਗਿਆ ਕਿ ਉਹ ਆਪਣੀ ਧਰਮ ਪਤਨੀ ਨੂੰ ਚਪੇੜਾਂ ਮਾਰਨ ਲੱਗ ਪਏ ।
ਜੀ ਹਾਂ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਇੱਕ ਤੋਂ ਬਾਅਦ ਇੱਕ ਮਾਨਸੀ ਨੂੰ ਚਪੇੜਾਂ ਮਾਰਦੇ ਹੋਏ ਨਜ਼ਰ ਆ ਰਹੇ ਨੇ ।ਇਹ ਅਸਲ ‘ਚ ਨਹੀਂ ਬਲਕਿ ਦੋਵੇਂ ਮਜ਼ਾਕ ਕਰ ਰਹੇ ਨੇ ।ਦਰਅਸਲ ਦੋਵਾਂ ਨੇ ਟਿਕਟੌਕ ਵੀਡੀਓ ਬਣਾਇਆ ਹੈ । ਜਿਸ ‘ਚ ਮਾਨਸੀ ਸ਼ਰਮਾ ਗਾਉਦੇ ਹੋਏ ਸੁਣਾਈ ਦੇ ਰਹੇ ਹਨ ਕਿ ‘ਆਜ ਕਿਸੀ ਸੇ ਮੁਲਾਕਾਤ ਹੈ ਮੇਰੀ’ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।ਜਿਸ ਤੋਂ ਬਾਅਦ ਯੁਵਰਾਜ ਹੰਸ ਮਾਨਸੀ ਨੁੰ ਚਪੇੜਾਂ ਮਾਰਨ ਲੱਗ ਪੈਂਦੇ ਹਨ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਇਸ ਵੀਡੀਓ ਨੂੰ ਬਨਾਉਣ ਵੇਲੇ ਮੈਂ ਆਪਣਾ ਹਾਸਾ ਨਹੀਂ ਸੀ ਰੋਕ ਪਾ ਰਹੀ, ਮੈਂ ਹੱਸਦੀ ਜਾ ਰਹੀ ਸੀ ਅਤੇ ਉਹ ਮੈਨੂੰ ਹੱਸ ਹੱਸ ਕੇ ਮਾਰਦਾ ਜਾ ਰਿਹਾ ਸੀ ।
ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਉਨ੍ਹਾਂ ਦੇ ਘਰ ਛੇਤੀ ਹੀ ਗੁੱਡ ਨਿਊਜ਼ ਦਸਤਕ ਦੇਣ ਵਾਲੀ ਹੈ। 21 ਫਰਵਰੀ 2019 ‘ ਚ ਵਿਆਹ ਦੇ ਬੰਧਨ ‘ਚ ਬੱਝੀ ਇਹ ਜੋੜੀ ਛੇਤੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਬੀਤੇ ਦਿਨ ਜਿੱਥੇ ਯੁਵਰਾਜ ਹੰਸ ਨੇ ਇਸ ਖ਼ਬਰ ਤੇ ਮੋਹਰ ਲਗਾ ਦਿੱਤੀ ਸੀ ਕਿ ਉਨ੍ਹਾਂ ਦੇ ਘਰ ਛੇਤੀ ਹੀ ਗੁੱਡ ਨਿਊਜ਼ ਆਉਣ ਵਾਲੀ ਹੈ, ਉੱਥੇ ਹੀ ਹੁਣ ਮਾਨਸੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।