Salman lost career film:ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਅੱਜ ਕਿਸੇ ਵੀ ਤਾਰੀਫ਼ ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਦਾ ਨਾਮ ਨਾ ਸਿਰਫ ਹਿੰਦੀ ਸਿਨੇਮਾ ਵਿੱਚ ਸਭ ਤੋਂ ਵੱਡੇ ਸਟਾਰਸ ਵਿੱਚ ਸ਼ਾਮਿਲ ਹੈ ਬਲਕਿ ਉਹ ਦੇਸ਼ ਦੇ ਸਭ ਤੋਂ ਮਹਿੰਗੇ ਸਟਾਰਸ ਵਿੱਚੋਂ ਇੱਕ ਹਨ। ਪਰ ਇੱਕ ਸਮਾਂ ਅਜਿਹਾ ਸੀ ਜਦੋਂ ਭਾਈਜਾਨ ਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਫਿਲਮੀ ਤੱਕ ਕਰੀਅਰ ਖਤਮ ਹੋਣ ਦੀ ਕਗਾਰ ‘ਤੇ ਆ ਗਿਆ ਸੀ। ਦਰਅਸਲ ਇਹ ਸਮਾਂ ਉਦੋਂ ਦੀ ਗੱਲ ਹੈ ਜਦੋਂ ਸਲਮਾਨ ਦਾ ਐਸ਼ਵਰਿਆ ਰਾਏ ਨਾਲ ਨਵਾਂ ਨਵਾਂ ਬ੍ਰੇਕਅੱਪ ਹੋਇਆ ਸੀ। ਸਲਮਾਨ ਇਸ ਵਜ੍ਹਾ ਨਾਲ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਾਫ਼ੀ ਪਰੇਸ਼ਾਨ ਸਨ। ਸਲਮਾਨ ਇਸ ਪ੍ਰੇਸ਼ਾਨੀ ਤੋਂ ਆਪਣੇ ਆਪ ਨੂੰ ਬਾਹਰ ਹੀ ਨਹੀਂ ਕੱਢ ਪਾ ਰਹੇ ਸਨ। ਉਨ੍ਹਾਂ ਦੇ ਸਿਰ ‘ਤੇ ਹਿੱਟ ਐਂਡ ਰਨ ਦਾ ਇਲਜ਼ਾਮ ਲੱਗ ਗਿਆ।
ਸਲਮਾਨ ‘ਤੇ ਮੁਕੱਦਮਾ ਦਰਜ ਹੋਇਆ ਕਿ ਨਸ਼ੇ ਦੀ ਹਾਲਤ ਵਿੱਚ ਦੇਰ ਰਾਤ ਸਲਮਾਨ ਨੇ ਆਪਣੀ ਕਾਰ ਨਾਲ ਫੁੱਟਪਾਥ ‘ਤੇ ਸੋ ਰਹੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ, ਤਾਂ ਉੱਥੇ ਹੀ ਬਾਕਸ ਆਫਿਸ ‘ਤੇ ਆਈ ਉਨ੍ਹਾਂ ਦੀ ਇੱਕਾ ਦੁੱਕਾ ਫ਼ਿਲਮ ਵੀ ਫਲਾਪ ਸਾਬਿਤ ਹੋਈ। ਅਜਿਹੇ ਸਮੇਂ ਵਿੱਚ ਸਲਮਾਨ ਫ਼ਿਲਮ ਯੇ ਹੈ ਜਲਵਾ ਵਿੱਚ ਨਜ਼ਰ ਆਏ ਸਨ, ਜਿਸ ਵਿੱਚ ਉਨ੍ਹਾਂ ਦੇ ਨਾਲ ਰਿਸ਼ੀ ਕਪੂਰ ਸਨ।
ਫ਼ਿਲਮ ਰਿਲੀਜ਼ ਤਾਂ ਹੋਈ ਪਰ ਦਰਸ਼ਕਾਂ ‘ਤੇ ਆਪਣਾ ਜਾਦੂ ਚਲਾਉਣ ਵਿੱਚ ਨਾਕਾਮਯਾਬ ਰਹੀ ਅਤੇ ਸਲਮਾਨ ਦੇ ਸਟਾਰਡਮ ਦਾ ਸੂਰਜ ਹੌਲੀ ਹੌਲੀ ਨੀਚੇ ਆ ਗਿਆ। ਉਥੇ ਹੀ ਇਨ੍ਹਾਂ ਸਭ ਦੇ ਵਿੱਚ ਸਲਮਾਨ ਨੇ ਇਕ ਵਾਰ ਮੀਡੀਆ ਕਰਮੀਆਂ ਦੇ ਨਾਲ ਮਾਰਕੁੱਟ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਦੀ ਇਹ ਹਰਕਤ ਕੈਮਰੇ ਵਿਚ ਕੈਦ ਹੋ ਗਈ ਅਤੇ ਉਨ੍ਹਾਂ ਦੀ ਇਮੇਜ ‘ਤੇ ਕਾਫੀ ਡੂੰਘੀ ਸੱਟ ਲੱਗੀ।
ਮੁਸ਼ਕਿਲ ਦੇ ਇਸ ਸਮੇਂ ਵਿੱਚ ਸੋਨੇ ‘ਤੇ ਸੁਹਾਗਾ ਵਿਵੇਕ ਓਬਰਾਏ ਨੇ ਪ੍ਰੈੱਸ ਕਾਨਫਰੰਸ ਕਰਕੇ ਕਰ ਦਿੱਤਾ। ਜਿਸ ਵਿੱਚ ਉਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸਲਮਾਨ ਮੈਨੂੰ ਚਾਲੀ ਚਾਲੀ ਫੋਨ ਕਰਦੇ ਹਨ ਅਤੇ ਨਸ਼ੇ ਦੀ ਹਾਲਤ ਵਿੱਚ ਮੈਨੂੰ ਗਾਲਾਂ ਕੱਢਦੇ ਹਨ। ਉਸ ਸਮੇਂ ਤੱਕ ਸਲਮਾਨ ਦਾ ਪਿਆਰ ਉਨ੍ਹਾਂ ਤੋਂ ਦੂਰ ਜਾ ਚੁੱਕਾ ਸੀ। ਉਹ ਜੇਲ੍ਹ ਵੀ ਜਾ ਚੁੱਕੇ ਸਨ। ਫਿਲਮਾਂ ਚੱਲ ਨਹੀਂ ਰਹੀਆਂ ਸਨ। ਇੱਕ ਅਦਾਕਾਰ ਨੇ ਉਨ੍ਹਾਂ ‘ਤੇ ਧਮਕਾਉਣ ਵਰਗੇ ਇਲਜ਼ਾਮ ਲਗਾ ਦਿੱਤੇ ਸੀ।
ਸਭ ਨੂੰ ਲੱਗਾ ਕਿ ਸਲਮਾਨ ਦਾ ਕਰੀਅਰ ਖਤਮ ਹੋ ਗਿਆ ਹੈ ਇਸ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੇ ਕੋਲ ਇੱਕ ਫ਼ਿਲਮ ਸੀ ਜਿਸ ਦਾ ਨਾਮ ਸੀ ਤੇਰੇ ਨਾਮ। ਫਿਲਮ ਦੀ ਸ਼ੂਟਿੰਗ ਰੁਕ ਰੁਕ ਕੇ ਹੋਈ ਸੀ। ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਫ਼ਿਲਮ ਚੱਲ ਸਕੇਗੀ ਪਰ ਸਲਮਾਨ ਦੀ ਇਸ ਫਿਲਮ ਨੇ ਬਾਕਸ ਆਫਿਸ ‘ਤੇ ਕਾਫੀ ਤਗੜਾ ਕੁਲੈਕਸ਼ਨ ਕੀਤਾ ਸੀ।