pakistan cricket board says: ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਸੀਈਓ ਵਸੀਮ ਖਾਨ ਨੇ ਕਿਹਾ ਹੈ ਕਿ ਪੀਸੀਬੀ ਇੰਡੀਆ ਪ੍ਰੀਮੀਅਰ ਲੀਗ (ਆਈਪੀਐਲ) ਕਰਵਾਉਣ ਲਈ ਏਸ਼ੀਆ ਕੱਪ ਦੇ ਸ਼ਡਿਊਲ ‘ਚ ਕਿਸੇ ਤਬਦੀਲੀ ‘ਤੇ ਇਤਰਾਜ਼ ਕਰੇਗਾ। ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਏਸ਼ੀਆ ਕੱਪ ਟੀ -20 ਟੂਰਨਾਮੈਂਟ ਸਤੰਬਰ ਵਿੱਚ ਯੂਏਈ ਵਿੱਚ ਹੀ ਕਰਵਾਇਆ ਜਾਏਗਾ ਜੇ ਕੋਰੋਨਾ ਵਾਇਰਸ ਮਹਾਂਮਾਰੀ ਕੰਟਰੋਲ ਵਿੱਚ ਹੁੰਦੀ ਹੈ।
ਵਸੀਮ ਖਾਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ, “ਸਾਡਾ ਪੱਖ ਬਹੁਤ ਸਪਸ਼ਟ ਹੈ। ਏਸ਼ੀਆ ਕੱਪ ਸਤੰਬਰ ਵਿੱਚ ਆਯੋਜਿਤ ਕੀਤਾ ਜਾਣਾ ਹੈ ਅਤੇ ਸਿਹਤ ਦੇ ਮਸਲਿਆਂ ਕਾਰਨ ਹੀ ਇਸ ਨੂੰ ਬਦਲਿਆ ਜਾ ਸਕਦਾ ਹੈ। ਜੇ ਇਸ ਦਾ ਪ੍ਰੋਗਰਾਮ ਆਈਪੀਐਲ ਲਈ ਬਦਲਿਆ ਜਾਂਦਾ ਹੈ, ਤਾਂ ਇਹ ਸਾਨੂੰ ਮਨ ਮੰਨਜੂਰ ਨਹੀਂ ਹੋਵੇਗਾ।” ਉਨ੍ਹਾਂ ਨੇ ਕਿਹਾ, “ਮੈਂ ਸੁਣਿਆ ਹੈ ਕਿ ਨਵੰਬਰ-ਦਸੰਬਰ ਵਿੱਚ ਏਸ਼ੀਆ ਕੱਪ ਕਰਵਾਉਣ ਦੀ ਗੱਲ ਹੋ ਰਹੀ ਹੈ, ਜੋ ਸਾਡੇ ਲਈ ਸੰਭਵ ਨਹੀਂ ਹੈ। ਜੇ ਤੁਸੀਂ ਏਸ਼ੀਆ ਕੱਪ ਵਿੱਚ ਤਬਦੀਲੀਆਂ ਕਰਦੇ ਹੋ, ਤਾਂ ਇੱਕ ਮੈਂਬਰ ਦੇਸ਼ ਲਈ ਰਾਹ ਬਣਾਉਣ ਦੀ ਕੋਸ਼ਿਸ ਹੈ ਜੋ ਸਹੀ ਨਹੀਂ ਹੈ ਅਤੇ ਅਸੀਂ ਇਸ ਦਾ ਸਮਰਥਨ ਨਹੀਂ ਕਰਾਂਗੇ ਅਤੇ ਫਿਰ ਪਾਕਿਸਤਾਨ ਨੇ ਨਿਊਜ਼ੀਲੈਂਡ ਜਾਣਾ ਹੈ।”
ਕੋਰੋਨਾ ਮਹਾਂਮਾਰੀ ਦੇ ਕਾਰਨ ਆਈਪੀਐਲ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਪਰ ਅਜਿਹੀਆਂ ਅਟਕਲਾਂ ਹਨ ਕਿ ਜੇ ਸਥਿਤੀ ਵਿੱਚ ਸੁਧਾਰ ਆਉਂਦਾ ਹੈ ਤਾਂ ਇਹ ਸਾਲ ਦੇ ਅੰਤ ਵਿੱਚ ਹੋ ਸਕਦਾ ਹੈ। ਖਾਨ ਨੇ ਕਿਹਾ ਕਿ ਬੀਸੀਸੀਆਈ ਦੇ ਨੁਮਾਇੰਦੇ ਨੇ ਵੀਰਵਾਰ ਨੂੰ ਆਈਸੀਸੀ ਦੇ ਮੁੱਖ ਕਾਰਜਕਾਰੀ ਦੀ ਬੈਠਕ ਦੌਰਾਨ ਆਈਪੀਐਲ ਦਾ ਮੁੱਦਾ ਨਹੀਂ ਚੁੱਕਿਆ।
gfx5-8