PreetNama
ਫਿਲਮ-ਸੰਸਾਰ/Filmy

ਲਾਕਡਾਊਨ ਦੇ ਬਾਵਜੂਦ ਇਸ ਅਦਾਕਾਰਾ ਦੇ ਘਰ ਵਿੱਚ ਚੱਲ ਰਹੀ ਸੀ ਪਾਰਟੀ ! ਗੁਆਂਢੀਆ ਨੇ ਕੀਤੀ ਸ਼ਿਕਾਇਤ

Anita house party lockdown:ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲਾਕਡਾਊਨ ਹੈ। ਪੂਰੇ ਭਾਰਤ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਹੈ। ਲੋਕ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਨਹੀਂ ਜਾ ਪਾ ਰਹੇ ਹਨ। ਕੋਰੋਨਾ ਨੂੰ ਜਲਦ ਭਾਰਤ ਤੋਂ ਦੂਰ ਕਰਨ ਦੇ ਲਈ ਇਹ ਜ਼ਰੂਰੀ ਸੀ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਦੂਸਰੀ ਵਾਰ ਇਹ ਫੈਸਲਾ ਲੈ ਕੇ ਲਾਕਡਾਊਨ ਨੂੰ ਤਿੰਨ ਮਈ ਤੱਕ ਵਧਾਇਆ ਹੈ। ਇਸ ਲਾਕਡਾਊਨ ਨੂੰ ਤੋੜਨ ਦਾ ਇਲਜ਼ਾਮ ਅਦਾਕਾਰਾ ਅਨੀਤਾ ਰਾਜ ਅਤੇ ਉਨ੍ਹਾਂ ਦੇ ਪਤੀ ‘ਤੇ ਲੱਗਾ ਹੈ। ਇਲਜ਼ਾਮ ਹੈ ਕਿ ਉਨ੍ਹਾਂ ਨੇ ਕਥਿਤ ਤੌਰ ‘ਤੇ ਆਪਣੇ ਘਰ ਵਿੱਚ ਪਾਰਟੀ ਦਾ ਪ੍ਰਬੰਧ ਕਰਕੇ ਲਾਕਡਾਊਨ ਦੇ ਨਿਯਮਾਂ ਨੂੰ ਤੋੜਿਆ ਹੈ। ਪਾਲੀ ਹਿੱਲ ਵਿੱਚ ਸਥਿਤ ਉਨ੍ਹਾਂ ਦੇ ਘਰ ਵਿੱਚ ਕੁਝ ਲੋਕ ਪਾਰਟੀ ਕਰਨ ਪਹੁੰਚੇ ਸੀ ਅਤੇ ਉਨ੍ਹਾਂ ਦੇ ਗੁਆਂਢੀਆਂ ਨੇ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਹੁਣ ਇਸ ਮਾਮਲੇ ‘ਤੇ ਅਦਾਕਾਰਾਂ ਨੇ ਸਫਾਈ ਦਿੱਤੀ ਹੈ।
ਅਨੀਤਾ ਅਤੇ ਉਨ੍ਹਾਂ ਦੇ ਪਤੀ ਸੁਨੀਲ ‘ਤੇ ਗੁਆਂਢੀਆਂ ਦੁਆਰਾ ਕਥਿਤ ਤੌਰ ‘ਤੇ ਆਪਣੇ ਦੋਸਤਾਂ ਨੂੰ ਇੱਕ ਪਾਰਟੀ ਦੀ ਮੇਜ਼ਬਾਨੀ ਕਰਨ ਦੇ ਇਲਜ਼ਾਮ ਲੱਗੇ ਹਨ। ਰਿਪੋਰਟ ਦੇ ਮੁਤਾਬਕ ਗੁਆਂਢੀਆਂ ਨੇ ਕਿਹਾ ਕਿ ਅਦਾਕਾਰਾ ਅਨੀਤਾ ਅਤੇ ਉਨ੍ਹਾਂ ਦੇ ਪਤੀ ਨੇ ਆਪਣੇ ਪਾਲਿਕਾ ਹਿੱਲ ਨਿਵਾਸ ‘ਤੇ ਮਹਿਮਾਨਾਂ ਨੂੰ ਬੁਲਾਇਆ ਸੀ। ਲਾਕਡਾਊਨ ਤੋਂ ਬਾਅਦ ਤੋਂ ਸੋਸਾਇਟੀ ਵਿੱਚ ਬਾਹਰ ਤੋਂ ਆਉਣ ਜਾਣ ਵਾਲਿਆਂ ‘ਤੇ ਰੋਕ ਲਗਾ ਦਿੱਤੀ ਹੈ। ਅਨੀਤਾ ਰਾਜ ਨੇ ਘਰ ‘ਤੇ ਕੁਝ ਲੋਕਾਂ ਨੂੰ ਆਉਂਦੇ ਹੋਏ ਦੇਖਿਆ ਗਿਆ, ਇਹ ਦੇਖ ਕੇ ਉਨ੍ਹਾਂ ਦੇ ਗੁਆਂਢੀ ਹੈਰਾਨ ਰਹਿ ਗਏ।
ਇਸ ਤੋਂ ਬਾਅਦ ਗੁਆਂਢੀਆਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਜਿਸ ਦੇ ਬਾਅਦ ਪੁਲਿਸ ਆਈ ਅਤੇ ਮਾਮਲੇ ਦੀ ਜਾਂਚ ਪੜਤਾਲ ਕਰਕੇ ਚਲੇ ਗਈ। ਇਕ ਹੋਰ ਰਿਪੋਰਟ ਦੇ ਮੁਤਾਬਿਕ ਇਸ ਘਟਨਾ ਦਾ ਇਕ ਵੀਡੀਓ ਵੀ ਬਣਾਇਆ ਗਿਆ। ਜਿਸ ਵਿੱਚ ਅਨੀਤਾ ਆਪਣੇ ਪਤੀ ਦੇ ਨਾਲ ਮਿਲ ਕੇ ਅਪਾਰਟਮੈਂਟ ਦੇ ਸਿਕਿਓਰਿਟੀ ਕਾਰਡ ਨਾਲ ਬੈਹਿਸ ਕਰਦੀ ਨਜ਼ਰ ਆ ਰਹੀ ਹੈ।
ਇਸ ਮਾਮਲੇ ‘ਤੇ ਅਨੀਤਾ ਰਾਜ ਦਾ ਕਹਿਣਾ ਹੈ ਕਿ ਮੇਰੇ ਪਤੀ ਇੱਕ ਡਾਕਟਰ ਹਨ ਅਤੇ ਉਨ੍ਹਾਂ ਦੇ ਇੱਕ ਦੋਸਤ ਨੂੰ ਮੈਡੀਕਲ ਐਮਰਜੈਂਸੀ ਆ ਗਈ। ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੀ ਮਦਦ ਦੇ ਲਈ ਨਾਲ ਆਈ। ਮੇਰੇ ਪ੍ਰਤੀ ਮਾਨਵਤਾ ਦੇ ਅਧੀਨ ਰਹਿ ਕੇ ਉਨ੍ਹਾਂ ਨੂੰ ਨਾਹ ਨਹੀਂ ਕਰ ਸਕੇ। ਉਦੋਂ ਮਾਮਲੇ ਦੀ ਪੜਤਾਲ ਦੇ ਲਈ ਪੁਲਿਸ ਘਰ ਆਈ ਤਦ ਪੂਰਾ ਮਾਮਲਾ ਸਮਝ ਗਈ ਅਤੇ ਮੁਆਫੀ ਮੰਗ ਉਸੇ ਸਮੇਂ ਵਾਪਸ ਚਲੇ ਗਏ। ਉਨ੍ਹਾਂ ਨੇ ਕਿਹਾ ਕਿ ਅਜਿਹੀ ਗੰਭੀਰ ਸਥਿਤੀ ਵਿੱਚ ਅਸੀਂ ਐਨੇ ਗੈਰ ਜ਼ਿੰਮੇਵਾਰ ਨਹੀਂ ਹੋ ਸਕਦੇ ਕਿ ਪਾਰਟੀ ਕਰੀਏ। ਦੱਸ ਦੇਈਏ ਕਿ ਅਨੀਤਾ ਨੇ ਕਈ ਟੀਵੀ ਸੀਰੀਅਲਸ ਵਿੱਚ ਕੰਮ ਕੀਤਾ ਹੈ। ਜਿਨ੍ਹਾਂ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ।

Related posts

ਨਹੀਂ ਰਹੇ James Bond, 90 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

On Punjab

US : ਫਿਲਮ ਨਿਰਮਾਤਾ ਹਾਰਵੇ ਵੇਨਸਟੀਨ ਦੀਆਂ ਮੁਸ਼ਕਲਾਂ ਵਧੀਆਂ, ਜਬਰ-ਜਨਾਹ ਤੇ ਦੋ ਹੋਰ ਜਿਨਸੀ ਸ਼ੋਸ਼ਣ ਦੇ ਦੋਸ਼ੀ ਕਰਾਰ

On Punjab

Salman Khan ਦੀ ਚੈਕਿੰਗ ਕਰਨ ਵਾਲੇ CISF ਅਧਿਕਾਰੀ ਨੂੰ ਨਾ ਇਸ ਵਜ੍ਹਾ ਨਾਲ ਸਜ਼ਾ ਮਿਲੀ ਨਾ ਅਵਾਰਡ! ਹੁਣ ਸਾਹਮਣੇ ਆਇਆ ਇਹ ਸੱਚ

On Punjab