51.94 F
New York, US
November 8, 2024
PreetNama
ਖਾਸ-ਖਬਰਾਂ/Important News

ਅਮਰੀਕਾ: 24 ਘੰਟਿਆਂ ‘ਚ 2494 ਮੌਤਾਂ, ਦੁਨੀਆ ‘ਚ ਮ੍ਰਿਤਕਾਂ ਦਾ ਅੰਕੜਾ ਪਹੁੰਚਿਆ 2 ਲੱਖ ਦੇ ਪਾਰ

US records 2494 coronavirus deaths: ਵਾਸ਼ਿੰਗਟਨ: ਪੂਰਾ ਵਿਸ਼ਵ ਇਸ ਸਮੇਂ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ । ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ ਦਾ ਅੰਕੜਾ ਪਾਰ ਕਰ ਗਈ ਹੈ ਅਤੇ 29 ਲੱਖ 21 ਹਜ਼ਾਰ ਤੋਂ ਵਧੇਰੇ ਲੋਕ ਪ੍ਰਭਾਵਿਤ ਹਨ । ਇਸ ਵਾਇਰਸ ਦਾ ਸਭ ਤੋਂ ਵੱਧ ਕਹਿਰ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਅਮਰੀਕਾ ਵਿਚ ਇਕ ਵਾਰ ਫਿਰ ਇਕ ਦਿਨ ਵਿੱਚ 2000 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ । ਜੌਨਸ ਹਾਪਕਿਨਜ਼ ਦੇ ਅੰਕੜਿਆਂ ਦੇ ਅਨੁਸਾਰ ਇੱਥੇ ਪਿਛਲੇ 24 ਘੰਟਿਆਂ ਵਿੱਚ 2,494 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 54 ਹਜ਼ਾਰ ਤੋਂ ਵਧੇਰੇ ਹੋ ਗਿਆ ਹੈ ।

ਵਰਲਡਮੀਟਰ ਅਨੁਸਾਰ ਐਤਵਾਰ ਸਵੇਰ ਤੱਕ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 9 ਲੱਖ 60 ਹਜ਼ਾਰ 651 ਹੋ ਗਈ. ਉਸੇ ਸਮੇਂ 54,256 ਲੋਕਾਂ ਦੀ ਮੌਤ ਹੋ ਚੁੱਕੀ ਹੈ । ਹਾਲਾਂਕਿ ਇੱਕ ਲੱਖ 18 ਹਜ਼ਾਰ 162 ਲੋਕ ਵੀ ਠੀਕ ਹੋ ਗਏ ਹਨ । ਅਮਰੀਕਾ ਦੇ ਨਿਊਯਾਰਕ ਵਿੱਚ ਸਭ ਤੋਂ ਵੱਧ 288,313 ਮਾਮਲੇ ਸਾਹਮਣੇ ਆਏ ਹਨ ।

ਅਮਰੀਕਾ ਤੋਂ ਬਾਅਦ ਇਸ ਵਾਇਰਸ ਦਾ ਸਭ ਤੋਂ ਅਸਰ ਇਟਲੀ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ 26,384 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 1,95,351 ਲੋਕ ਪੀੜਤ ਹਨ । ਇਸੇ ਤਰ੍ਹਾਂ ਸਪੇਨ ਵਿੱਚ 2,23,759 ਲੋਕ ਇਸ ਵਾਇਰਸ ਕਾਰਨ ਪੀੜਤ ਹੋਏ ਹਨ । ਜਿਨ੍ਹਾਂ ਵਿਚੋਂ 22,902 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜੇਕਰ ਇੱਥੇ ਬ੍ਰਿਟੇਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਬੀਤੇ 24 ਘੰਟਿਆਂ ਵਿੱਚ 813 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਇੱਥੇ ਮਰਨ ਵਾਲਿਆਂ ਦੀ ਗਿਣਤੀ 20,380 ਹੋ ਚੁੱਕੀ ਹੈ ।

Related posts

ਡਿਫਾਲਟਰ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ

On Punjab

ਤਣਾਅ ਦੇ ਦਰਮਿਆਨ ਕਰਤਾਰਪੁਰ ਲਾਂਘੇ ‘ਤੇ ਪਾਕਿਸਤਾਨ ਦਾ ਵੱਡਾ ਬਿਆਨ

On Punjab

ਸਪੀਕਰ ਸੰਧਵਾਂ ਨੇ ਭਾਰਤ ਲਈ ਪਹਿਲਾ ਗੋਲ਼ਡ ਮੈਡਲ ਜਿੱਤਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀ

On Punjab