PreetNama
ਖਾਸ-ਖਬਰਾਂ/Important News

ਉੱਤਰ ਕੋਰੀਆ ਦੇ ਦੁਸ਼ਮਣ ਦੇਸ਼ ਦਾ ਦਾਅਵਾ- ਕਿਮ ਜੋਂਗ ਜਿੰਦਾ ਹੈ ਤੇ ਸਿਹਤਮੰਦ ਵੀ

South Korea security adviser: ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਦੀ ਸਿਹਤ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਿਆਸ ਲਗਾਏ ਜਾ ਰਹੇ ਹਨ । ਕੁਝ ਕਿਮ ਜੋਂਗ ਦੀ ਸਥਿਤੀ ਨੂੰ ਗੰਭੀਰ ਦੱਸ ਰਿਹਾ ਹੈ ਤੇ ਕੋਈ ਉਸਨੂੰ ਸਿਹਤਮੰਦ ਦੱਸ ਰਿਹਾ ਹੈ । ਇਸ ਦੌਰਾਨ ਉੱਤਰ ਕੋਰੀਆ ਦੇ ਸਭ ਤੋਂ ਵੱਡੇ ਦੁਸ਼ਮਣ ਦੇਸ਼ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਚੰਗ ਇਨ ਦੇ ਇੱਕ ਚੋਟੀ ਦੇ ਸੁਰੱਖਿਆ ਸਲਾਹਕਾਰ ਨੇ ਇਨ੍ਹਾਂ ਅਫਵਾਹਾਂ ਨੂੰ ਖਾਰਿਜ ਕਰ ਦਿੱਤਾ ਹੈ ।

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦੇ ਵਿਦੇਸ਼ ਨੀਤੀ ਮਾਮਲਿਆਂ ਦੇ ਸਲਾਹਕਾਰ ਮੂਨ ਚੰਗ ਇਨ ਨੇ ਕਿਹਾ ਕਿ ਸਾਡੀ ਸਰਕਾਰ ਦੀ ਸਥਿਤੀ ਪਹਿਲਾਂ ਵਾਲੀ ਹੀ ਹੈ। ਉਨ੍ਹਾਂ ਦੱਸਿਆ ਕਿ ਕਿਮ ਜੋਂਗ ਉਨ ਜਿੰਦਾ ਅਤੇ ਚੰਗੀ ਹੈ । ਉਹ 13 ਅਪ੍ਰੈਲ ਤੋਂ ਵੋਨਸਨ ਏਰੀਆ ਵਿੱਚ ਰਹਿ ਰਹੇ ਹਨ । ਅਜੇ ਤੱਕ ਕੋਈ ਸ਼ੱਕੀ ਹਰਕਤ ਨਹੀਂ ਵੇਖੀ ਗਈ ਹੈ ।ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਉੱਤਰੀ ਕੋਰੀਆ ਦੇ ਅਧਿਕਾਰਤ ਅਖਬਾਰ ਰੋਡੋਂਗ ਸਿਨਮੂਨ ਨੇ ਕਿਹਾ ਕਿ ਕਿਮ ਜੋਂਗ-ਉਨ ਨੇ ਉਨ੍ਹਾਂ ਕਾਮਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉੱਤਰੀ ਕੋਰੀਆ ਦੇ ਸ਼ਹਿਰ ਸਮਜਿਅਨ ਨੂੰ ਦੁਬਾਰਾ ਬਣਾਉਣ ਵਿੱਚ ਸਹਾਇਤਾ ਕੀਤੀ ।

ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਉੱਤਰੀ ਕੋਰੀਆ ਦੇ ਮੀਡੀਆ ਨੇ ਕਿਮ ਜੋਂਗ ਦੀ ਸਿਹਤ ਬਾਰੇ ਅਟਕਲਾਂ ਕਾਰਨ ਕਿਮ ਦੀਆਂ ਗਤੀਵਿਧੀਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ । ਜ਼ਿਕਰਯੋਗ ਹੈ ਕਿ ਕਿਮ ਜੋਂਗ ਉਨ ਦੀ ਸਿਹਤ ਬਾਰੇ ਚਰਚਾ ਉਦੋਂ ਸ਼ੁਰੂ ਹੋਈ ਜਦੋਂ ਉਹ ਆਪਣੇ ਦਾਦਾ ਜੀ ਦੇ ਜਨਮਦਿਨ ਸਮਾਰੋਹ ਵਿੱਚ ਸ਼ਾਮਿਲ ਨਹੀਂ ਹੋਏ । ਉੱਤਰ ਕੋਰੀਆ ਦੇ ਰਾਜ ਮੀਡੀਆ ਕੇਸੀਐਨਏ ਦੇ ਅਨੁਸਾਰ ਕਿਮ ਜੋਂਗ ਨੂੰ ਆਖਰੀ ਵਾਰ ਸਮਾਰੋਹ ਤੋਂ ਚਾਰ ਦਿਨ ਪਹਿਲਾਂ ਪੋਲਿਤ ਬੀਊਰੋ ਦੀ ਬੈਠਕ ਵਿੱਚ ਦੇਖਿਆ ਗਿਆ ਸੀ ।

ਦੱਸ ਦੇਈਏ ਕਿ ਇੱਕ ਅਮਰੀਕੀ ਅਧਿਕਾਰੀ ਨੇ ਕਿਹਾ ਸੀ ਕਿ ਕਿਮ ਜੋਂਗ ਦੀ ਸਰਜਰੀ ਤੋਂ ਬਾਅਦ ਸਥਿਤੀ ਗੰਭੀਰ ਹੈ । ਇੱਕ ਹੋਰ ਅਮਰੀਕੀ ਅਧਿਕਾਰੀ ਨੇ ਦੱਸਿਆ ਸੀ ਕਿ ਕਿਮ ਦੀ ਸਿਹਤ ਬਾਰੇ ਅਟਕਲਾਂ ਭਰੋਸੇਯੋਗ ਹਨ ਪਰ ਉਨ੍ਹਾਂ ਦੀ ਬਿਮਾਰੀ ਦੀ ਗੰਭੀਰਤਾ ਦਾ ਪਤਾ ਲਗਾਉਣਾ ਮੁਸ਼ਕਿਲ ਹੈ ।

Related posts

ਮੈਨੂੰ ਕੁਝ ਹੋਇਆ ਤਾਂ ਫੌਜ ਮੁਖੀ ਅਤੇ ਡੀਜੀ ਆਈਐੱਸਆਈ ਜ਼ਿੰਮੇਵਾਰ ਹੋਣਗੇ: ਇਮਰਾਨ

On Punjab

NASA ਦੇ ਸੈਟੇਲਾਇਟ ਨੇ ਲੱਭਿਆ ਵਿਕਰਮ ਲੈਂਡਰ ਦਾ ਮਲਬਾ,ਤਸਵੀਰ ਜਾਰੀ

On Punjab

ਕੈਨੇਡਾ : ਪੰਜਾਬੀ ਟਰੱਕ ਡਰਾਈਵਰ ਦੀ ਮੌਤ ਦਾ ਅਸਲ ਸੱਚ ਆਇਆ ਸਾਹਮਣੇ

On Punjab