33.73 F
New York, US
December 13, 2024
PreetNama
ਫਿਲਮ-ਸੰਸਾਰ/Filmy

ਬੇਟੇ ਰਣਬੀਰ ਨੂੰ ਆਪਣੇ ਆਖਰੀ ਸਮੇਂ ਵਿੱਚ ਰਿਸ਼ੀ ਨੇ ਬੁਲਾਇਆ ਸੀ ਆਪਣੇ ਕੋਲ !

bollywood rishi last desire:ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਦਾ ਦਿਹਾਂਤ ਮੁੰਬਈ ਦੇ ਹਸਪਤਾਲ ਵਿੱਚ 30 ਅਪ੍ਰੈਲ ਨੂੰ ਹੋਇਆ। ਆਖਰੀ ਯਾਤਰਾ ਵਿੱਚ ਰਣਬੀਰ ਕਪੂਰ, ਆਲੀਆ ਭੱਟ, ਨੀਤੂ ਕਪੂਰ ਸਮੇਤ ਹੋਰ 20 ਲੋਕ ਰਹੇ। ਰਿਸ਼ੀ ਕਪੂਰ ਨੇ ਅੰਤਿਮ ਸੰਸਕਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਆਲੀਆ ਭੱਟ ਤੇ ਨੀਤੂ ਕਪੂਰ ਆਪਣੇ ਆਪ ਨੂੰ ਸੰਭਾਲ ਨਹੀਂ ਪਾਉਂਦੀਆਂ ਅਤੇ ਬਹੁਤ ਉੱਚੀ ਉੱਚੀ ਰੋਂਦੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਸਭ ਦੇ ਵਿੱਚ ਰਿਸ਼ੀ ਕਪੂਰ ਦੇ ਆਖਰੀ ਸਮੇਂ ਨਾਲ ਜੁੜੀ ਇਕ ਖਬਰ ਸਾਹਮਣੇ ਆਈ ਹੈ। ਖਬਰ ਇਹ ਹੈ ਕਿ ਰਿਸ਼ੀ ਕਪੂਰ ਆਪਣੇ ਆਖਰੀ ਸਮੇਂ ਵਿੱਚ ਆਪਣੇ ਬੇਟੇ ਰਣਬੀਰ ਕਪੂਰ ਨਾਲ ਮਿਲੇ ਸਨ ਅਤੇ ਉਨ੍ਹਾਂ ਨਾਲ ਬਹੁਤ ਸਾਰੀ ਗੱਲਾਂ ਕੀਤੀਆਂ ਸੀ।

ਜਦੋਂ ਰਿਸ਼ੀ ਕਪੂਰ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਸਿਹਤ ਹੋਰ ਜ਼ਿਆਦਾ ਖਰਾਬ ਹੋ ਰਹੀ ਹੈ ਤਾਂ ਉਨ੍ਹਾਂ ਨੇ ਅੱਧੀ ਰਾਤ ਨੂੰ ਆਪਣੇ ਬੇਟੇ ਰਣਬੀਰ ਨੂੰ ਆਪਣੇ ਕੋਲ ਆਈ ਸੀ ਯੂ ਵਾਰਡ ਵਿੱਚ ਬੁਲਾਇਆ ਅਤੇ ਉਨ੍ਹਾਂ ਨੂੰ ਆਪਣੇ ਕੋਲ ਬੈਠਣ ਦੇ ਲਈ ਕਿਹਾ। ਰਣਬੀਰ ਆਪਣੇ ਪਿਤਾ ਦੇ ਕੋਲ ਬੈਠੇ ਰਹੇ। ਇਨ੍ਹਾਂ ਦੋਨਾਂ ਦੇ ਵਿੱਚ ਕਾਫੀ ਦੇਰ ਤੱਕ ਗੱਲਾਂ ਹੋਈਆਂ। ਇਸ ਤੋਂ ਬਾਅਦ ਆਪਣੇ ਆਪ ਨੂੰ ਸੰਭਾਲਦੇ ਹੋਏ ਰਣਬੀਰ ਵਾਰਡ ਤੋਂ ਬਾਹਰ ਨਿਕਲੇ ਅਤੇ ਸਾਰੀਆਂ ਫਾਰਮੈਲਟੀਸ ਪੂਰੀਆਂ ਕਰਨ ਲੱਗੇ। ਦੱਸ ਦੇਈਏ ਕਿ ਰਣਬੀਰ ਅਤੇ ਨੀਤੂ ਰਿਸ਼ੀ ਦੇ ਕੋਲ ਸਨ। ਰਿਪੋਰਟਸ ਦੇ ਮੁਤਾਬਿਕ ਆਖਰੀ ਸਮੇਂ ਵਿੱਚ ਰਿਸ਼ੀ ਦੇ ਸਾਰੇ ਬਾਡੀ ਪਾਰਟਸ ਕੰਮ ਕਰਨਾ ਬੰਦ ਕਰ ਰਹੇ ਸਨ। ਉਦੋਂ ਰਣਬੀਰ ਅਤੇ ਨੀਤੂ ਇਮੋਸ਼ਨਲ ਹੋ ਗਏ ਅਤੇ ਇੱਕ ਦੂਸਰੇ ਨੂੰ ਫੜ ਕੇ ਸੰਭਾਲਦੇ ਨਜ਼ਰ ਆਏ।

ਉਨ੍ਹਾਂ ਦੇ ਜਾਣ ਤੋਂ ਬਾਅਦ ਫੈਨਜ਼ ਅਤੇ ਪੂਰਾ ਬਾਲੀਵੁੱਡ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਰਣਬੀਰ ਕਪੂਰ ਨੇ ਦੱਸਿਆ ਸੀ ਕਿ ਰਿਸ਼ੀ ਕਪੂਰ ਨੂੰ ਇਸ ਗੱਲ ਦਾ ਡਰ ਲੱਗਦਾ ਹੈ ਕਿ ਜਦੋਂ ਉਹ ਇਲਾਜ ਤੋਂ ਬਾਅਦ ਵਾਪਸ ਆਉਣਗੇ ਤਾਂ ਕੀ ਇੰਡਸਟਰੀ ਵਿੱਚ ਕੰਮ ਮਿਲੇਗਾ ? ਕੀ ਮੈਨੂੰ ਕੋਈ ਫਿਲਮ ਆਫਰ ਕਰੇਗਾ ? ਕੀ ਉਹ ਕਦੇ ਦੁਬਾਰਾ ਫ਼ਿਲਮ ਕਰਨ ਦੇ ਕਾਬਿਲ ਹੋਣਗੇ। ਰਣਬੀਰ ਕਪੂਰ ਦੀ ਇਹ ਗੱਲ ਸੁਣ ਕੇ ਈਵੈਂਟ ਵਿੱਚ ਬੈਠੇ ਲੋਕਾਂ ਦੇ ਨਾਲ ਨਾਲ ਮੰਚ ‘ਤੇ ਮੌਜੂਦ ਆਲੀਆ ਭੱਟ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ ਸਨ। ਰਣਵੀਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

Related posts

‘ਸ਼ਾਹਰੁਖ ਹੋ ਗਿਆ ਬੇਗਾਨਾ ਸਨਮ’, ਜਾਮਿਆ ਵਿਦਿਆਰਥੀਆਂ ਦਾ ਵਿਰੋਧ

On Punjab

ਬੱਦਲ ਨਾ ਹੋਣ ‘ਤੇ ਉਰਮਿਲਾ ਦੇ ਰੋਮੀਓ ਨੇ ਫੜਿਆ ਰਡਾਰ ਦਾ ਸਿਗਨਲ, ਮੋਦੀ ਦੇ ਬਿਆਨ ਦਾ ਉਡਾਇਆ ਮਜ਼ਾਕ

On Punjab

ਕੈਂਸਰ ‘ਤੇ ਜਿੱਤ ਪਾ ਵਤਨ ਪਰਤੇ ਰਿਸ਼ੀ ਕਪੂਰ, ਵੇਖੋ ਏਅਰਪੋਰਟ ਦੀਆਂ ਤਸਵੀਰਾਂ

On Punjab