39.04 F
New York, US
November 22, 2024
PreetNama
ਸਮਾਜ/Social

ਅੱਜ ਤੋਂ ‘ਵੰਦੇ ਭਾਰਤ ਮਿਸ਼ਨ’ ਸ਼ੁਰੂ, ਪੂਰੀ ਦੁਨੀਆ ‘ਚੋਂ ਭਾਰਤੀਆਂ ਦੀ ਹੋਵੇਗੀ ਘਰ ਵਾਪਸੀ

Vande Bharat Mission: ਵਿਦੇਸ਼ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅੱਜ ਤੋਂ ਵੰਦੇ ਭਾਰਤ ਮਿਸ਼ਨ ਸ਼ੁਰੂ ਹੋਵੇਗਾ । ਏਅਰ ਇੰਡੀਆ 12 ਦੇਸ਼ਾਂ ਵਿੱਚ ਫਸੇ 1 ਲੱਖ 93 ਹਜ਼ਾਰ ਨਾਗਰਿਕਾਂ ਨੂੰ ਵਾਪਸ ਲਿਆਏਗਾ । ਅਮਰੀਕਾ ਤੋਂ ਭਾਰਤੀਆਂ ਦੇ ਆਉਣ ਦੀ ਪ੍ਰਕਿਰਿਆ 9 ਮਈ ਤੋਂ ਸ਼ੁਰੂ ਹੋਵੇਗੀ । ਇਸ ਦੇ ਲਈ ਅਮਰੀਕਾ ਦੇ ਕਈ ਸ਼ਹਿਰਾਂ ਤੋਂ ਭਾਰਤ ਦੇ ਕਈ ਸ਼ਹਿਰਾਂ ਲਈ ਵਪਾਰਕ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ । ਵਾਸ਼ਿੰਗਟਨ ਵਿੱਚ ਭਾਰਤੀ ਦੂਤਾਵਾਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਹਿਲੇ ਪੜਾਅ ਵਿੱਚ ਏਅਰ ਇੰਡੀਆ 9 ਤੋਂ 15 ਮਈ ਤੱਕ ਅਮਰੀਕਾ ਦੇ ਕਈ ਸ਼ਹਿਰਾਂ ਤੋਂ ਭਾਰਤ ਲਈ ਗੈਰ-ਨਿਰਧਾਰਤ ਵਪਾਰਕ ਉਡਾਣ ਸੇਵਾਵਾਂ ਸ਼ੁਰੂ ਕਰੇਗੀ ।

ਜਿਸਦੇ ਲਈ ਆਉਣ ਵਾਲੇ ਯਾਤਰੀਆਂ ਨੂੰ ਪੂਰੇ ਕਿਰਾਏ ਦਾ ਭੁਗਤਾਨ ਕਰਨਾ ਪਵੇਗਾ । ਭਾਰਤ ਸਰਕਾਰ ਉਨ੍ਹਾਂ ਦਾ ਕਿਰਾਇਆ ਅਦਾ ਨਹੀਂ ਕਰੇਗੀ । ਆਉਣ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਟੈਸਟ ਵੀ ਹੋਵੇਗਾ । ਵੰਦੇ ਭਾਰਤ ਮਿਸ਼ਨ ਦੇ ਤਹਿਤ ਅੱਜ ਅਬੂਧਾਬੀ ਤੋਂ 175 ਭਾਰਤੀਆਂ ਦਾ ਪਹਿਲਾ ਜੱਥਾ ਕੋਚੀ ਪਹੁੰਚੇਗਾ । ਇਸ ਤੋਂ ਇਲਾਵਾ ਦੁਬਈ ਤੋਂ ਕੋਜ਼ੀਕੋਡ ਲਈ ਵੀ ਉਡਾਣ ਹੋਵੇਗੀ, ਜਿਸ ਵਿੱਚ 175 ਭਾਰਤੀ ਸਵਾਰ ਹੋਣਗੇ । ਦੱਸਿਆ ਜਾ ਰਿਹਾ ਹੈ ਕਿ ਖਾੜੀ ਦੇਸ਼ਾਂ ਤੋਂ ਆਉਣ ਵਾਲੇ ਭਾਰਤੀਆਂ ਦਾ ਕਿਰਾਇਆ ਲਗਭਗ 15 ਹਜ਼ਾਰ ਹੋਵੇਗਾ ।

ਮੋਦੀ ਸਰਕਾਰ ਨੇ ਕੋਰੋਨਾ ਸੰਕਟ ਕਾਰਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ । 7 ਮਈ ਯਾਨੀ ਅੱਜ ਤੋਂ 7 ਦਿਨਾਂ ਤੱਕ 12 ਦੇਸ਼ਾਂ ਵਿੱਚ ਫਸੇ 1 ਲੱਖ 93 ਹਜ਼ਾਰ ਭਾਰਤੀਆਂ ਨੂੰ ਏਅਰ ਇੰਡੀਆ ਦੀਆਂ ਵਿਸ਼ੇਸ਼ ਉਡਾਣਾਂ ਰਾਹੀਂ ਲਿਆਂਦਾ ਜਾਵੇਗਾ । ਫਸੇ ਲੋਕਾਂ ਤੋਂ ਕਿਰਾਇਆ ਵੀ ਵਸੂਲਿਆ ਜਾਵੇਗਾ ਅਤੇ ਇਹ ਨਿਰਧਾਰਤ ਕਰ ਦਿੱਤਾ ਗਿਆ ਹੈ ।

ਦੱਸ ਦੇਈਏ ਕਿ ਵੰਦੇ ਭਾਰਤ ਮਿਸ਼ਨ ਤਹਿਤ ਅਮਰੀਕਾ, ਬ੍ਰਿਟੇਨ, ਬੰਗਲਾਦੇਸ਼, ਮਲੇਸ਼ੀਆ, ਫਿਲਪੀਨਜ਼, ਸਿੰਗਾਪੁਰ, ਯੂਏਈ, ਸਾਊਦੀ ਅਰਬ, ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਵਿੱਚ ਫਸੇ ਭਾਰਤੀਆਂ ਨੂੰ ਲਿਆਂਦਾ ਜਾਵੇਗਾ । ਖਾੜੀ ਦੇਸ਼ਾਂ ਤੋਂ ਭਾਰਤੀਆਂ ਨੂੰ ਲਿਆਉਣ ਲਈ ਨੇਵੀ ਦੀ ਮਦਦ ਵੀ ਲਈ ਜਾ ਸਕਦੀ ਹੈ ।

Related posts

ਅਗਲੇ ਹਫਤੇ ਮਿਲੇਗੀ ਗਰਮੀ ਤੋਂ ਰਾਹਤ, ਜੁਲਾਈ ‘ਚ ਲੱਗੇਗੀ ਛਹਿਬਰ

On Punjab

J&K Bus Accident: ਪੁਲਵਾਮਾ ਦੇ NH-44 ‘ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 4 ਦੀ ਮੌਤ, ਕਈਆਂ ਦੀ ਹਾਲਤ ਗੰਭੀਰ

On Punjab

ਕੋਰੋਨਾ ਮਹਾਮਾਰੀ ਤੋਂ ਬਾਅਦ ਹੁਣ ਯੂਰਪ ‘ਚ ਇਸ ਵਾਇਰਸ ਨੇ ਦਿੱਤੀ ਦਸਤਕ, ਬਰਤਾਨੀਆ ‘ਚ ਤੇਜ਼਼ੀ ਨਾਲ ਆ ਰਹੇ ਮਾਮਲੇ

On Punjab