29.44 F
New York, US
December 21, 2024
PreetNama
ਸਮਾਜ/Social

ਕਾਰਾਂ ਤੋਂ ਸਾਈਕਲਾਂ ‘ਤੇ ਆਏ ਅਮਰੀਕੀ, ਅਚਾਨਕ ਸਾਈਕਲਾਂ ਦੀ ਮੰਗ ‘ਚ 600% ਵਾਧਾ, ਆਖਰ ਕੀ ਹੈ ਕਾਰਨ ?

ਵਾਸ਼ਿੰਗਟਨ: ਕੋਰੋਨਾਵਾਇਰਸ ਸੰਕਰਮਣ ਦੇ ਵਿਚਕਾਰ ਅਮਰੀਕਾ ਵਿੱਚ ਸਾਈਕਲ ਖਰੀਦਣ ਵਾਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਉਛਾਲ ਆਇਆ ਹੈ। ਇੱਕ ਮਹੀਨੇ ‘ਚ ਅਮਰੀਕਾ ਵਿੱਚ ਸਾਈਕਲਾਂ ਦੀ ਵਿਕਰੀ ਕਰੀਬ 600 ਫੀਸਦ ਵਧ ਗਈ ਹੈ। ਹੁਣ ਹਾਲਾਤ ਇਹ ਹੈ ਕਿ ਦੇਸ਼ ਵਿੱਚ ਸਾਈਕਲਾਂ ਦੀ ਘਾਟ ਆ ਗਈ ਹੈ। ਦੋ ਮਹੀਨੇ ਪਹਿਲਾਂ ਜਿੱਥੇ ਸਾਈਕਲ ਦੁਕਾਨਾਂ ਦੀਆਂ ਧੂੜ ਖਾ ਰਹੀਆਂ ਸੀ, ਹੁਣ ਦੁਕਾਨਾਂ ਖਾਲੀ ਹਨ। ਇਸ ਕਰਕੇ ਹੁਣ ਗਾਹਕਾਂ ਨੂੰ ਸਾਈਕਲ ਖਰੀਦਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪਏਗਾ।

ਦਰਅਸਲ, ਅਮਰੀਕਾ ਵਿਸ਼ਵ ਵਿੱਚ ਕੋਰੋਨਾਵਾਇਰਸ ਸੰਕਰਮਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਅਮਰੀਕੀ ਲਗਪਗ ਦੋ ਮਹੀਨਿਆਂ ਤੋਂ ਕੋਰੋਨਾਵਾਇਰਸ ਕਰਕੇ ਘਰਾਂ ਵਿੱਚ ਸੀਮਤ ਹਨ। ਹੁਣ ਅਮਰੀਕਾ ‘ਚ ਅਰਥਚਾਰੇ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ ਕੀਤੀ ਗਈ ਹੈ। ਜਦਕਿ, ਪਿਛਲੇ ਦੋ ਮਹੀਨਿਆਂ ਵਿੱਚ ਦੁਨੀਆ ਪੂਰੀ ਤਰ੍ਹਾਂ ਬਦਲ ਗਈ ਹੈ। ਲੋਕਾਂ ਦੇ ਮਨਾਂ ਵਿੱਚ ਕੋਰੋਨਾਵਾਇਰਸ ਦਾ ਡਰ ਘੱਟ ਨਹੀਂ ਹੋਇਆ। ਇਹੀ ਕਾਰਨ ਹੈ ਕਿ ਲੋਕ ਹੁਣ ਜਨਤਕ ਆਵਾਜਾਈ ਦੀ ਵਰਤੋਂ ਘਟਾਉਣ ਲਈ ਸਾਈਕਲ ਵਲ ਵਾਪਸੀ ਕਰ ਰਹੇ ਹਨ।

ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਕ ਬਰੁਕਲਿਨ ‘ਚ ਸਾਈਕਲਾਂ ਦੀ ਵਿਕਰੀ ਵਿਚ 600 ਫੀਸਦ ਦਾ ਵਾਧਾ ਹੋਇਆ ਹੈ। ਜ਼ਿਆਦਾਤਰ ਦੁਕਾਨਾਂ ਪਹਿਲਾਂ ਹੀ ਟ੍ਰਿਪਲ-ਸਾਈਕਲ-ਬਾਈਕ ਵੇਚੀਆਂ ਹਨ। ਇਸ ਦੇ ਬਾਵਜੂਦ ਗਾਹਕਾਂ ਦੀ ਮੰਗ ਘੱਟ ਨਹੀਂ ਹੋਈ। ਅਜਿਹੀ ਸਥਿਤੀ ਵਿੱਚ ਗਾਹਕਾਂ ਦੀ ਵੇਟਿੰਗ ਲਿਸਟ ਲੰਮੀ ਹੁੰਦੀ ਜਾ ਰਹੀ ਹੈ। ਫੀਨਿਕਸ, ਸੀਐਟਲ ਵਿਕਰੀ ਤਿੰਨ ਗੁਣਾ ਹੋ ਗਈ ਹੈ। ਵਾਸ਼ਿੰਗਟਨ ਡੀਸੀ ਦੇ ਇੱਕ ਦੁਕਾਨਦਾਰ ਨੇ ਦੱਸਿਆ ਕਿ ਅਪਰੈਲ ਤਕ ਸਟੋਰ ਦੀਆਂ ਸਾਰੀਆਂ ਸਾਈਕਲਾਂ ਵਿਕ ਗਈਆਂ ਸੀ।

Related posts

Viral Video : ਘੋੜੇ ‘ਤੇ ਬੈਠ ਕੇ ਪਾਪਾ ਦੀਆਂ ਪਰੀਆਂ ਕਰ ਰਹੀਆਂ ਸਨ ਪਾਰਟੀ, ਫਿਰ ਜੋ ਹੋਇਆ ਉਹ ਵੇਖ ਕੇ ਆਪਣਾ ਹਾਸਾ ਨਹੀਂ ਰੋਕ ਸਕੋਗੇ

On Punjab

Amazing! ਅਮਰੀਕੀ ਹਵਾਈ ਸੈਨਾ ਨੂੰ ਹੁਣ F-16 ਲੜਾਕੂ ਜਹਾਜ਼ ਦੀ ਲੋੜ ਨਹੀਂ, ਇਸ ਲਈ ਇਹ ਨਹੀਂ ਖਰੀਦਿਆ ਗਿਆ!

On Punjab

ਸੁਲੇਮਾਨੀ ਨੂੰ ਮਾਰਨ ਦੀ ਯੋਜਨਾ ਬਣਾਉਣ ਵਾਲੇ CIA ਅਧਿਕਾਰੀ ਦੀ ਪਲੇਨ ਕ੍ਰੈਸ਼ ‘ਚ ਮੌਤ: ਈਰਾਨੀ ਮੀਡੀਆ

On Punjab