ਥਾਇਲੈਂਡ ‘ਚ ਸੋਸ਼ਲ ਡਿਸਟੈਂਟਿੰਗ ਦੀ ਪਾਲਣਾ ਲਈ ਇਕ ਰੌਸਟੋਰੈਂਟ ਨੇ ਅਨੋਖਾ ਢੰਗ ਕੱਢਿਆ ਹੈ। ਉੱਥੋਂ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਦੇ ਸਖ਼ਤ ਨਿਯਮਾਂ ਨਾਲ ਰੈਸਟੋਰੈਂਟ ਮੁੜ ਖੁੱਲ੍ਹੇ ਹਨ। ਰੈਸਟੋਰੈਂਟ ‘ਚ ਆਉਣ ਵਾਲੇ ਗਾਹਕਾਂ ਨੂੰ ਪਾਂਡਾ ਨਾਮਕ ਖਿਡੌਣੇ ਨਾਲ ਸਾਹਮਣਾ ਹੋਵੇਗਾ।
ਥਾਇਲੈਂਡ ‘ਚ ਇਕ ਰੈਸਟੋਰੈਂਟ ਆਪਣੇ ਗਾਹਕਾਂ ਨੂੰ ਪਾਂਡਾ ਦੇ ਨਾਲ ਬਿਠਾ ਰਿਹਾ ਹੈ। ਉਸ ਨੇ ਸੋਸ਼ਲ ਡਿਸਟੈਂਸਿੰਗ ਲਾਗੂ ਕਰਨ ਤੇ ਲੋਕਾਂ ਦੀ ਬੋਰੀਅਤ ਦੂਰ ਕਰਨ ਲਈ ਅਜਿਹਾ ਕੀਤਾ ਹੈ। ਬੈਂਕਾਕ ‘ਚ Maison Saigon ਨਾਮਕ ਵੀਅਤਨਾਮੀਰੈਸਟੋਰੈਟ ਲੌਕਡਾਊਨ ਢਿੱਲ ਤੋਂ ਬਾਅਦ ਮੁੜ ਖੁੱਲ੍ਹਿਆ ਹੈ।ਰੈਸਟੋਰੈਂਟ ਦੇ ਮਾਲਕ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨਾਲ ਗਾਹਕ ਇਕੱਲਾਪਨ ਮਹਿਸੂਸ ਕਰਨਗੇ। ਇਸ ਲਈ ਉਨ੍ਹਾਂ ਇਕ ਨਿਵੇਕਲਾ ਢੰਗ ਲੱਭਿਆ ਹੈ। ਤਾਂ ਜੋ ਰੈਸਟੋਰੈਂਟ ਦੀ ਸਥਿਤੀ ਪਹਿਲਾਂ ਵਰਗੀ ਹੋ ਸਕੇ। ਉਨ੍ਹਾਂ ਦਾ ਮੰਨਣਾ ਹੈ ਕਿ ਪਹਿਲਾਂ ਇਕ ਟੇਬਲ ‘ਤੇ ਇਕ ਗਾਹਕ ਦੇ ਬੈਠਣ ਦੀ ਵਿਵਸਥਾ ਸੀ। ਇਸ ਸਥਿਤੀ ਗਾਹਕ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਸੀ। ਅਜਿਹਾ ਦੇਖ ਕੇ ਉਨ੍ਹਾਂ ਨੂੰ ਅਜੀਬ ਲੱਗਾ ਜਿਸ ਤੋਂ ਬਾਅਦ ਨਵੀਂ ਤਕਰੀਬ ਅਪਣਾਈ ਗਈ।