19.08 F
New York, US
December 23, 2024
PreetNama
ਸਮਾਜ/Social

ਚੀਨ ਦੇ ਖ਼ਤਰਨਾਕ ਇਰਾਦੇ! ਫੌਜਾਂ ਨੇ ਸਰਹੱਦ ‘ਤੇ ਬੀੜੀਆਂ ਤੋਪਾਂ, ਲੜਾਕੂ ਜਹਾਜ਼ ਵੀ ਤਾਇਨਾਤ

ਨਵੀਂ ਦਿੱਲੀ: ਭਾਰਤੀ ਤੇ ਚੀਨੀ ਸੈਨਾ ਪੂਰਬੀ ਲੱਦਾਖ ਦੇ ਵਿਵਾਦਤ ਖੇਤਰ ਨੇੜੇ ਮਿਲਟਰੀ ‘ਟਿਕਾਣਿਆਂ ‘ਤੇ ਤੋਪਾਂ ਤੇ ਟੈਂਕਾਂ ਸਮੇਤ ਭਾਰੀ ਹਥਿਆਰ ਤੇ ਅਸਲਾ ਇਕੱਠਾ ਕਰ ਰਹੀਆਂ ਹਨ। ਦੋਵਾਂ ਦੇਸ਼ਾਂ ‘ਚ ਪਿਛਲੇ 25 ਦਿਨਾਂ ‘ਚ ਜਮ੍ਹਾ ਕੀਤੇ ਗਏ ਹਥਿਆਰਾਂ ਕਾਰਨ ਲੱਦਾਖ ਦੇ ਲੜਾਈ ਦਾ ਮੈਦਾਨ ਬਣਨ ਦੀ ਸੰਭਾਵਨਾ ਵਧ ਰਹੀ ਹੈ।

ਚੀਨੀ ਫੌਜ ਨੇ ਉੱਥੇ ਪੈਦਲ ਫੌਜ ਲੈ ਕੇ ਜਾਣ ਵਾਲੀ ਵੱਡੀ ਗਿਣਤੀ ਲੜਾਈ ਵਾਹਨਾਂ ਨੂੰ ਵੀ ਤਾਇਨਾਤ ਕੀਤਾ ਹੈ, ਜਿਨ੍ਹਾਂ ਨੂੰ ਕੁਝ ਘੰਟਿਆਂ ਵਿੱਚ ਭਾਰਤੀ ਖੇਤਰ ਦੇ ਨੇੜੇ ਤਾਇਨਾਤ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਭਾਰਤੀ ਫੌਜ ਨੇ ਵੀ ਚੀਨੀ ਫੌਜ ਦਾ ਮੁਕਾਬਲਾ ਕਰਨ ਲਈ ਆਪਣੀ ਤਾਕਤ ਤੇ ਉੱਥੇ ਤਾਇਨਾਤੀ ਵਧਾ ਦਿੱਤੀ ਹੈ। ਭਾਰਤੀ ਫੌਜ ਪੂਰਬੀ ਲੱਦਾਖ ਨੂੰ ਤੋਪਾਂ ਤੇ ਫੌਜੀ ਉਪਕਰਣ ਵੀ ਭੇਜ ਰਹੀ ਹੈ।

ਪੂਰਬੀ ਲੱਦਾਖ ਖੇਤਰ ਦੇ ਸਾਰੇ ਸਥਾਨਾਂ ‘ਤੇ ਬਟਾਲੀਅਨ ਤੇ ਬ੍ਰਿਗੇਡ ਪੱਧਰ ‘ਤੇ ਭਾਰਤੀ ਤੇ ਚੀਨੀ ਪੱਖ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹਨ, ਜਿਸ ਦਾ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਸੂਤਰ ਦੱਸਦੇ ਹਨ ਕਿ ਚੀਨੀ ਕਿਸੇ ਵੀ ਪੌਜ਼ੀਸ਼ਨ ਤੋਂ ਪਿੱਛੇ ਨਹੀਂ ਹਟੇ। ਭਾਰਤੀ ਤੇ ਚੀਨੀ ਸੈਨਿਕ ਵੱਖ-ਵੱਖ ਥਾਵਾਂ ‘ਤੇ ਲਗਾਤਾਰ ਟਕਰਾਅ ਦਾ ਸਾਹਮਣਾ ਕਰ ਰਹੇ ਹਨ।

ਅਸਲ ਕੰਟਰੋਲ ਰੇਖਾ ਨੇੜੇ ਪੂਰਬੀ ਲੱਦਾਖ ਖੇਤਰ ‘ਚ ਚੀਨੀ ਆਰਮੀ ਦੀਆਂ ਪਿਛਲੀਆਂ ਥਾਵਾਂ ‘ਤੇ ਵੱਡੀ ਗਿਣਤੀ ‘ਚ ਕਲਾਸ ਏ ਦੇ ਵਾਹਨ ਵੇਖੇ ਜਾ ਸਕਦੇ ਹਨ। ਇਹ ਵਾਹਨ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਭਾਰਤੀ ਪਾਸੇ ਤੋਂ 25-30 ਕਿਲੋਮੀਟਰ ਦੀ ਦੂਰੀ ‘ਤੇ ਤਾਇਨਾਤ ਹਨ ਤੇ ਕੁਝ ਘੰਟਿਆਂ ‘ਚ ਸਰਹੱਦ ਦੇ ਨਾਲ ਅੱਗੇ ਲਿਆਂਦੇ ਜਾ ਸਕਦੇ ਹਨ।

ਭਾਰਤੀ ਸਰਹੱਦ ਅੰਦਰ ਲੰਘ ਆਈ ਚੀਨੀ ਫੌਜ, ਜੰਗੀ ਹਥਿਆਰਾਂ ਨਾਲ ਲੈਸ ਹੋ ਲਾਏ ਡੇਰੇ, ਰੱਖਿਆ ਮੰਤਰੀ ਨੇ ਪਹਿਲੀ ਵਾਰ ਕਬੂਲਿਆ

ਅਜਿਹਾ ਲੱਗਦਾ ਹੈ ਕਿ ਚੀਨੀ ਪੱਖ ਗੱਲਬਾਤ ਰਾਹੀਂ ਭਾਰਤ ਨੂੰ ਉਲਝਾਉਣਾ ਚਾਹੁੰਦਾ ਹੈ ਤੇ ਅਸਲ ਕੰਟਰੋਲ ਰੇਖਾ (ਐਲਏਸੀ) ‘ਤੇ ਆਪਣਾ ਪੱਖ ਮਜ਼ਬੂਤ ਕਰਨ ਲਈ ਇਸ ਦੀ ਵਰਤੋਂ ਕਰ ਰਿਹਾ ਹੈ। ਦੂਜੇ ਪਾਸੇ ਚੀਨੀ ਪੱਖ ਕੰਟਰੋਲ ਰੇਖਾ ਦੇ ਨਾਲ-ਨਾਲ ਭਾਰਤ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਰੋਕ ਲਾਉਣ ਦੀ ਮੰਗ ਕਰ ਰਿਹਾ ਹੈ। ਕਲਾਜ਼ ਏ ਪੱਧਰ ਦੇ ਵਾਹਨ ਚੀਨੀ ਆਰਮੀ ਬੇਸ ‘ਤੇ ਵੱਡੇ ਪੱਧਰ ‘ਤੇ ਸੈਟੇਲਾਈਟ ਚਿੱਤਰਾਂ ਵਿੱਚ ਵੇਖੇ ਜਾ ਸਕਦੇ ਹਨ।

ਭਾਰਤ ਨੇ ਵੀ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਪੈਨਗੋਂਗ ਝੀਲ, ਗਲਵਾਨ ਵੈਲੀ ਤੇ ਲੱਦਾਖ ਦੇ ਹੋਰ ਇਲਾਕਿਆਂ ਵਿੱਚ ਪੁਰਾਣੀ ਸਥਿਤੀ ਬਹਾਲ ਨਹੀਂ ਹੁੰਦੀ ਉਦੋਂ ਤੱਕ ਉਹ ਚੁੱਪ ਨਹੀਂ ਬੈਠੇਗਾ। ਇਸ ਵਿਵਾਦਗ੍ਰਸਤ ਖੇਤਰ ਵਿੱਚ, ਭਾਰਤੀ ਹਵਾਈ ਸੈਨਾ ਗਹਿਰੀ ਹਵਾਈ ਗਸ਼ਤ ਕਰ ਰਹੀ ਹੈ।

Related posts

ਰੱਬੀ ਜੱਗ

Pritpal Kaur

ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਮੁਕਾਬਲਾ, ਸੁਰੱਖਿਆ ਬਲਾਂ ਵੱਲੋਂ ਦੋ ਅੱਤਵਾਦੀ ਢੇਰ, ਇਕ ਭਾਰਤੀ ਜਵਾਨ ਜ਼ਖ਼ਮੀ

On Punjab

Sri Lanka Crisis : ਸ਼੍ਰੀਲੰਕਾ ਨੂੰ ਅੱਜ ਮਿਲ ਸਕਦਾ ਹੈ ਨਵਾਂ ਪ੍ਰਧਾਨ ਮੰਤਰੀ, ਇਸ ਤੋਂ ਪਹਿਲਾਂ ਵੀ ਚਾਰ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਕਮਾਨ ਸੰਭਾਲ ਚੁੱਕੇ ਹਨ ਵਿਕਰਮਸਿੰਘੇ

On Punjab