32.97 F
New York, US
February 23, 2025
PreetNama
ਸਮਾਜ/Social

ਚੀਨ ਦੀ ਚੇਤਾਵਨੀ! ਭਾਰਤੀਆਂ ਲਈ ਸਾਡੇ ਸਾਮਾਨ ਦਾ ਬਾਈਕਾਟ ਕਰਨਾ ਔਖਾ!

ਬੀਜਿੰਗ: ਭਾਰਤ (India) ਵਿੱਚ ਚੀਨੀ ਚੀਜ਼ਾਂ (Chinese things) ਦਾ ਬਾਈਕਾਟ ਕਰਨ ਨਾਲ ਉਸ ਦੀ ਘਬਰਾਹਟ ਸਾਫ ਤੌਰ ‘ਤੇ ਚੀਨ ਵਿੱਚ ਨਜ਼ਰ ਆ ਰਹੀ ਹੈ। ਚੀਨ ਨੇ ਕਿਹਾ ਹੈ ਕਿ ਭਾਰਤੀ ਮੁਸ਼ਕਲ ਨਾਲ ਚੀਨੀ ਸਾਮਾਨ ਦਾ ਬਾਈਕਾਟ (boycott of China) ਕਰ ਸਕਦਾ ਹੈ। ਚੀਨ ਸਰਕਾਰ (Chinese government) ਦੇ ਮੁੱਖ ਅਖਬਾਰ ਗਲੋਬਲ ਟਾਈਮਜ਼ ਵਿੱਚ ਲੱਦਾਖ ਦੀ ਸੋਸ਼ਲ ਵਰਕਰ ਸੋਨਮ ਵੈਂਚੁਕ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਅਖਬਾਰ ਦਾ ਦਾਅਵਾ ਹੈ ਕਿ ਭਾਰਤੀਆਂ ਲਈ ਚੀਨੀ ਮਾਲ ਦਾ ਬਾਈਕਾਟ ਕਰਨਾ ਸੰਭਵ ਨਹੀਂ।

ਚੀਨੀ ਬੇਚੈਨੀ ਦਾ ਸਿੱਧਾ ਮਤਲਬ ਇਹ ਹੈ ਕਿ ਪੀਐਮ ਮੋਦੀ ਦੀ ਅਪੀਲ ਲੋਕਲ ਲਈ ਵੋਕਲ ਦੀ ਆਵਾਜ਼ ਦੀ ਗੂੰਜ ਚੀਨੀ ਜ਼ੀ ਜਿਨਪਿੰਗ ਸਰਕਾਰ ਦੇ ਕੰਨਾਂ ਤੱਕ ਪਹੁੰਚ ਗਈ ਹੈ। ਚੀਨੀ ਸਰਕਾਰ ਦੇ ਮੁੱਖ ਅਖਬਾਰ ਗਲੋਬਲ ਟਾਈਮਜ਼ ਨੇ ਲਿਖਿਆ, “ਭਾਰਤ ਵਿੱਚ ਚੀਨੀ ਵਿਰੋਧੀ ਸੁਰ ਭਾਰਤੀ ਰਾਸ਼ਟਰਵਾਦੀਆਂ ਦੀ ਲਗਾਤਾਰ ਚੀਨ ਵਿਰੁੱਧ ਬਿਆਨਬਾਜ਼ੀ ਹੈ। ਚੀਨ ਦਾ ਬਾਈਕਾਟ ਕਰਨ ਦੀ ਗੱਲ ਹੋ ਰਹੀ ਹੈ। ਚੀਨੀ ਸਾਮਾਨ ਦਾ ਵਿਰੋਧ ਕਰਨਾ ਬਹੁਤ ਮੁਸ਼ਕਲ ਹੈ ਤੇ ਉਹ ਵੀ ਉਦੋਂ ਜਦੋਂ ਭਾਰਤੀਆਂ ਦੀ ਜ਼ਿੰਦਗੀ ਨਾਲ ਵਿਆਪਕ ਤੌਰ ‘ਤੇ ਜੁੜੇ ਹੋਏ ਹਨ, ਉਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ।”

ਕੋਰੋਨਾ ਵਿੱਚ ਦੁਨੀਆ ਨੂੰ ਇੱਕ ਸੰਕਟ ਵਿੱਚ ਪਾ ਕੇ, ਚੀਨ ਨੇ ਗੁਆਂਢ ਦੇਸ਼ਾਂ ਨੂੰ ਪ੍ਰੇਸ਼ਾਨ ਕਰਨ ਦੇ ਸੁਪਨੇ ਦੇਖੇ ਸੀ, ਪਰ ਇਸ ਵਾਰ ਭਾਰਤ ਨੇ ਚੀਨੀ ਸੁਫਨਿਆਂ ‘ਤੇ ਪਾਣੀ ਫੇਰ ਦਿੱਤਾ। ਚੀਨ ਦੀ ਬੈਚੇਨੀ ਦਾ ਕਾਰਨ ਭਾਰਤ ਨਾਲ ਇਸ ਦਾ ਵਪਾਰ ਹੈ।

ਭਾਰਤ-ਚੀਨ ਵਪਾਰ:

ਸਾਲ 2018-19 ਵਿੱਚ ਭਾਰਤ ਨੇ ਚੀਨ ਤੋਂ 4.92 ਲੱਖ ਕਰੋੜ ਦਾ ਮਾਲ ਦਰਾਮਦ ਕੀਤਾ ਸੀ। ਇਸ ਦੇ ਬਦਲੇ ਭਾਰਤ ਨੇ ਚੀਨ ਨੂੰ ਸਿਰਫ 1.17 ਲੱਖ ਕਰੋੜ ਦਾ ਮਾਲ ਨਿਰਯਾਤ ਕੀਤਾ, ਯਾਨੀ ਭਾਰਤ ਕੋਲ ਵਪਾਰਕ ਘਾਟਾ 3.75 ਲੱਖ ਕਰੋੜ ਸੀ।

ਭਾਰਤ-ਚੀਨ ਵਪਾਰ ਵਿੱਚ ਘਾਟੇ ਦਾ ਇਹ ਸੌਦਾ ਸਾਲਾਂ ਤੋਂ ਚੱਲ ਰਿਹਾ ਹੈ, ਪਰ ਜਿਸ ਤਰੀਕੇ ਨਾਲ ਦੇਸ਼ ਵਿੱਚ ਚੀਨ ਵਿਰੁੱਧ ਰੋਹ ਦੀ ਲਹਿਰ ਚੱਲ ਰਹੀ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਇਹ ਘਾਟੇ ਦਾ ਸੌਦਾ ਹੋਰ ਦਿਨਾਂ ਤੱਕ ਨਹੀਂ ਚੱਲੇਗਾ।

ਕੋਰੋਨਾ ਸੰਕਟ ਵਿੱਚ ਦੁਨੀਆ ਭਰ ਦੇ ਦੇਸ਼ ਚੀਨ ਦੇ ਰਵੱਈਏ ਤੋਂ ਨਾਰਾਜ਼ ਹਨ ਅਤੇ ਕਈ ਦੇਸ਼ਾਂ ਨੇ ਵੀ ਭਾਰਤ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਅਜਿਹੀ ਸਥਿਤੀ ਵਿੱਚ ਗਲੋਬਲ ਟਾਈਮਜ਼ ਦੀ ਖ਼ਬਰ ਇਹ ਦੱਸ ਰਹੀ ਹੈ ਕਿ ਹੁਣ ਚੀਨ ਦਾ ਹੰਕਾਰ ਟੁੱਟਣ ਵਾਲਾ ਹੈ।

Related posts

ਪਾਕਿਸਤਾਨ ‘ਚ ਉਮਰ ਕੈਦ ਕੱਟ ਰਹੇ ਹਤਿਆਰੇ ਨੂੰ ਪ੍ਰੀਖਿਆ ’ਚ ਟਾਪ ਕਰਨ ’ਤੇ ਮਾਂ ਨੂੰ ਮਿਲਣ ਦਾ ਤੋਹਫ਼ਾ

On Punjab

ਲਾਸ ਏਂਜਲਸ: ਜੰਗਲਾਂ ’ਚ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 24 ਹੋਈ

On Punjab

ਕੈਨੇਡਾ ‘ਚ ਚੀਨੀ ਕੌਂਸਲੇਟ ਦਫ਼ਤਰ ਦੇ ਬਾਹਰ ਭਾਰਤੀ ਨਾਗਰਿਕਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

On Punjab