70.83 F
New York, US
April 24, 2025
PreetNama
ਫਿਲਮ-ਸੰਸਾਰ/Filmy

ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ, 4 ਉਡਾਣਾ ਰਾਹੀਂ ਮਜ਼ਦੂਰਾਂ ਨੂੰ ਭੇਜਣਗੇ ਘਰ

ਮੁਬੰਈ: ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਪ੍ਰਵਾਸੀ ਮਜ਼ਦੂਰਾਂ ਲਈ ਮਦਦਗਾਰ ਬਣ ਬੌਲੀਵੁੱਡ ਸਿਤਾਰੇ ਅੱਗੇ ਆ ਰਹੇ ਹਨ। ਬੌਲੀਵੁੱਡ ਦੇ ਮਹਾਨਾਇਕ ਅਮਿਤਾਭ ਬਚਨ ਨੇ ਹੁਣ 720 ਪ੍ਰਵਾਸੀ ਮਜ਼ਦੂਰਾਂ ਨੂੰ ਮੁੰਬਈ ਤੋਂ ਵਾਰਾਣਸੀ ਭੇਜਣ ਲਈ 4 ਹਵਾਈ ਜਹਾਜਾਂ ਦਾ ਪ੍ਰਬੰਧ ਕੀਤਾ ਹੈ।ਬੌਲੀਵੁੱਡ ਸਿਤਾਰਿਆਂ ਵਲੋਂ ਪ੍ਰਵਾਸੀ ਮਜ਼ਦੂਰਾਂ ਦੀ ਸਹਾਇਤਾ ਲਗਾਤਾਰ ਜਾਰੀ ਹੈ।
ਹਾਲਹੀ ‘ਚ ਅਮਿਤਾਭ ਬੱਚਨ ਨੇ 275 ਪ੍ਰਵਾਸੀ ਮਜ਼ਦੂਰਾਂ ਪਰਿਵਾਰਾਂ ਸਣੇ ਮੁੰਬਈ ਤੋਂ ਦੇਸ਼ ਦੇ ਵੱਖ ਹਿੱਸਿਆਂ ਵਿੱਚ 10 ਬੱਸਾਂ ਰਾਹੀਂ ਭੇਜਿਆ ਸੀ।ਅਮਿਤਾਭ ਦੀ ਤਰਫੋਂ ਅੱਜ ਮੁੰਬਈ ਤੋਂ 4 ਉਡਾਣਾਂ ਰਾਹੀਂ ਪ੍ਰਵਾਸੀ ਮਜ਼ਦੂਰਾਂ ਨੂੰ ਉੱਤਰ ਪ੍ਰਦੇਸ਼ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ।ਇਹ ਮਜ਼ਦੂਰਾਂ ਨੂੰ ਛਤਰਪਤੀ ਸ਼ਿਵਾਜੀ ਏਅਰਪੋਰਟ ਤੋਂ ਉੱਤਰ ਪ੍ਰਦੇਸ਼ ਦੇ ਗੋਰਖਪੁਰ, ਬਨਾਰਸ ਅਤੇ ਅਲਾਹਾਬਾਦ ਸ਼ਹਿਰਾਂ ‘ਚ ਭੇਜਿਆ ਜਾਵੇਗਾ।

Related posts

ਚੌਥੀ ਵਾਰ ਪਾਜ਼ੀਟਿਵ ਆਈ ਕਾਨਿਕਾ ਕਪੂਰ ਦੀ ਰਿਪੋਰਟ, ਕੀਤੀ ਸੀ ਵੱਡੀ ਲਾਪਰਵਾਹੀ

On Punjab

Vogue Beauty Awards 2019′ ‘ਚ ਬਾਲੀਵੁੱਡ ਸਿਤਾਰਿਆਂ ਦਾ ਜਲਵਾ, ਇਨ੍ਹਾਂ ਨੂੰ ਮਿਲਿਆ ਐਵਾਰਡ

On Punjab

ਰਿਸ਼ੀ ਕਪੂਰ ਨੂੰ ਮਿਲਣ ਲਈ ਨੀਤਾ ਅਤੇ ਮੁਕੇਸ਼ ਅੰਬਾਨੀ ਪੁੱਜੇ ਨਿਊਯਾਰਕ

On Punjab