39.04 F
New York, US
November 22, 2024
PreetNama
ਸਿਹਤ/Health

ਕੋਰੋਨਾ ‘ਤੇ ਅਸਰਦਾਰ ਸਾਬਤ ਹੋਈ ਇਹ ਦੇਸੀ ਦਵਾਈ, ਖੋਜ ‘ਚ ਹੈਰਾਨੀਜਨਕ ਖੁਲਾਸੇ

ਕੋਰੋਨਾ ਵਾਇਰਸ ਦੇ ਇਲਾਜ ਲਈ ਦੁਨੀਆਂ ਭਰ ‘ਚ ਵੈਕਸੀਨ ਦੇ ਇਲਾਜ ‘ਤੇ ਕੰਮ ਹੋ ਰਿਹਾ ਹੈ। ਤਾਮਿਲਨਾਡੂ ਚ ਡਾਕਟਰਾਂ ਦੀ ਟੀਮ ਨੇ ਦੇਖਿਆ ਕਿ ਹਰਬਲ ਮਿਸ਼ਰਨ ਕਬਾਸੁਰਾ ਕੁਡੀਨੇਰ ਦਾ ਕੋਰੋਨਾ ਮਰੀਜ਼ਾਂ ‘ਤੇ ਸਾਕਾਰਾਤਮਕ ਅਸਰ ਹੋਇਆ। ਸਿੱਧਾ ਦੇ ਦੋ ਖੋਜ ਪੱਤਰ ‘ਚ ਦਾਅਵਾ ਕੀਤਾ ਗਿਆ ਕਿ ਇਹਬ ਮਿਸ਼ਰਨ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਤੇ ਅਸਰਦਾਰ ਸਾਬਤ ਹੋ ਰਿਹਾ ਹੈ।

ਕਬਾਸੁਰਾ ਕੁਡੀਨੇਰ ਹਰਬਲ ਮਿਸ਼ਰਨ ਹੈ ਜਿਸ ‘ਚ ਅਦਰਕ, ਪਿੱਪਲੀ, ਲੌਂਗ, ਸਿਰੁਕਨਕੋਰੀ ਦੀ ਜੜ੍ਹ, ਮੂਲੀ ਦੀ ਜੜ੍ਹ, ਕੜੁਕਈ, ਅਜਵੈਣ ਤੇ ਹੋਰ ਜੜ੍ਹੀਆਂ ਬੂਟੀਆਂ ਸ਼ਾਮਲ ਹਨ। ਇਨ੍ਹਾਂ ਨੂੰ ਮਿਲਾ ਕੇ ਚੂਰਨ ਤਿਆਰ ਕੀਤਾ ਜਾਂਦਾ ਹੈ ਤੇ ਬਾਅਦ ‘ਚ ਇਸ ਨੂੰ ਪਾਣੀ ਵਿੱਚ ਘੋਲਿਆ ਜਾਂਦਾ ਹੈ। ਫਿਰ ਕਾੜ੍ਹਾ ਬਣਾਉਣ ਲਈ ਇਸ ਨੂੰ ਉਬਾਲਿਆ ਜਾਂਦਾ ਹੈ ਤੇ ਇਕ ਚੌਥਾਈ ਰਹਿ ਜਾਣ ਤੇ ਪੀਣ ਲਈ ਵਰਤਿਆ ਜਾਂਦਾ ਹੈ। ਤਾਮਿਲਨਾਡੂ ਸਰਕਾਰ ਵੀ ਇਮਿਊਨ ਸਿਸਟਮ ਵਧਾਉਣ ਲਈ ਇਸ ਦੇ ਸੇਵਨ ਪ੍ਰਤੀ ਉਤਸ਼ਾਹਤ ਕਰ ਰਹੀ ਹੈ।

ਹਾਲਾਂਕਿ, ਇਹ ਵੀ ਸਾਫ ਕੀਤਾ ਗਿਆ ਕਿ ਕੋਰੋਨਾ ਮਹਾਮਾਰੀ ਦੇ ਇਲਾਜ ਦੀ ਦਵਾਈ ਨਹੀਂ ਹੈ। ਕੋਰੋਨਾ ਪੀੜਤ ਦੋ ਗਰੁੱਪਾਂ ਤੇ ਅਧਿਐਨ ਕੀਤਾ ਗਿਆ। ਵੇਲੋਰ ਦੇ ਸਿੱਧੇ ਅਤੇ ਅਸਿੱਧੇ ਸੰਪਰਕ ਵਿੱਚ ਆਏ 84 ਲੋਕਾਂ ‘ਤੇ ਅਧਿਐਨ ਕੀਤਾ ਗਿਆ ਸੀ। ਇਸ ‘ਚ ਦਾਅਵਾ ਕੀਤਾ ਗਿਆ ਕਿ ਵਧੇਰੇ ਖ਼ਤਰੇ ਵਾਲੇ ਕੋਰੋਨਾ ਮਰੀਜ਼ਾਂ ਤੇ ਇਸ ਪਦਾਰਥ ਦੇ ਅਸਰ ਨੂੰ ਸ਼ੁਰੂਆਤੀ ਸਬੂਤ ਦੇ ਤੌਰ ‘ਤੇ ਮੰਨਿਆ ਜਾ ਸਕਦਾ ਹੈ। ਇਹ ਅਧਿਐਨ ਅਪ੍ਰੈਲ ‘ਚ ਕੀਤਾ ਗਿਆ ਸੀ। ਇਸ ਅਧਿਐਨ ‘ਚ ਪਾਇਆ ਗਿਆ ਕਿ ਜਿੰਨ੍ਹਾਂ ਨੂੰ ਕਬਾਸੁਰਾ ਕੁਡੀਨੇਰ ਦਿੱਤਾ ਗਿਆ ਉਹ ਕੋਵਿਡ-19 ਨੈਗੇਟਿਵ ਪਾਏ ਗਏ ਤੇ ਜਿੰਨ੍ਹਾਂ ਨੂੰ ਨਹੀਂ ਦਿੱਤਾ ਗਿਆ ਉਹ ਪਾਜ਼ੇਟਿਵ ਪਾਏ ਗਏ।

ਤਿਰੂਪੱਤੂਰ ਜ਼ਿਲ੍ਹੇ ਦੇ ਅਗ੍ਰਹਾਰਮ ਏਕਾਂਤਵਾਸ ਕੇਂਦਰ ਵਿੱਚ 42 ਮਰੀਜ਼ਾਂ ਨੂੰ ਕਬਾਸੁਰਾ ਕੁਡੀਨੇਰ ਦਿੱਤੀ ਗਈ। ਇਸੇ ਜ਼ਿਲ੍ਹੇ ਦੇ ਅੰਬੂਰ ਤਾਲੁਕਾ ਦੇ ਜਾਮੀਆ ਕਾਲਜ ਵਿੱਚ ਬਣਾਏ ਗਏ ਏਕਾਂਤਵਾਸ ਕੇਂਦਰ ਵਿੱਚ ਇਹ ਮਿਸ਼ਰਣ ਨਹੀਂ ਦਿੱਤਾ ਗਿਆ। ਡਾਕਟਰਾਂ ਨੇ ਦੋਵਾਂ ਕੇਂਦਰਾਂ ਦੇ ਮਰੀਜ਼ਾਂ ਨੂੰ ਪਹਿਲੀ ਅਪ੍ਰੈਲ ਤੋਂ ਅਧਿਐਨ ਅਧੀਨ ਲਿਆਂਦਾ ਸੀ, ਜਿਨ੍ਹਾਂ ਦੀ ਉਮਰ ਤਿੰਨ ਤੋਂ ਲੈ ਕੇ 70 ਸਾਲ ਦਰਮਿਆਨ ਸੀ। ਇਸ ਦੀ ਵਰਤੋਂ ਦੌਰਾਨ ਡਾਕਟਰਾਂ ਨੇ ਪਾਇਆ ਕਿ 10 ਮਰੀਜ਼ਾਂ ਨੂੰ ਫੌਰਨ ਲਾਭ ਮਿਲਿਆ ਅਤੇ ਇਸ ਦਾ ਕੋਈ ਵੀ ਨਕਾਰਾਤਮਕ ਅਸਰ ਨਹੀਂ ਦੇਖਿਆ ਗਿਆ। ਹੋਰ ਤਾਂ ਹੋਰ ਪਾਜ਼ੇਟਿਵ ਮਰੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਆਏ ਛੇ ਮਾਮਲਿਆਂ ਵਿੱਚ ਪੀਸੀਆਰ ਜਾਂਚ ਰਿਪੋਰਟ ਵੀ ਨੈਗੇਟਿਵ ਪਾਈ ਗਈ।

Related posts

On Punjab

ਤੇਜ਼ ਪੱਤਾ ਦੂਰ ਕਰੇਗਾ ਤੁਹਾਡਾ ਤਣਾਅ, ਇੰਝ ਕਰੋ ਵਰਤੋਂJun

On Punjab

ਬਿਨ੍ਹਾਂ ਲੱਛਣਾਂ ਵਾਲੇ ਬੱਚੇ ਹਫਤਿਆਂ ਤਕ ਚੁੱਪ-ਚੁਪੀਤੇ ਫੈਲਾ ਸਕਦੇ ਕੋਰੋਨਾ, ਖੋਜ ‘ਚ ਖੁਲਾਸਾ

On Punjab