62.42 F
New York, US
April 23, 2025
PreetNama
ਸਮਾਜ/Social

ਭਾਰਤੀ ਮੂਲ ਦੇ ਡਾਕਟਰਾਂ ਨੇ ਗੁਰਦੁਆਰਿਆਂ ਨਾਲ ਮਿਲ ਕੇ ਪੇਸ਼ ਕੀਤੀ ਮਿਸਾਲ

ਵਾਸ਼ਿੰਗਟਨ: ਭਾਰਤੀ-ਅਮਰੀਕੀ ਡਾਕਟਰਾਂ ਨੇ ਪ੍ਰਮੁੱਖ ਗੁਰਦੁਆਰੇ ਨਾਲ ਮਿਲ ਕੇ ਕੋਰੋਨਵਾਇਰਸ ਮਹਾਂਮਾਰੀ ਨਾਲ ਪ੍ਰਭਾਵਿਤ ਲੋਕਾਂ ਲਈ ਭੋਜਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਗ੍ਰੇਟਰ ਵਾਸ਼ਿੰਗਟਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਜ਼ ਆਫ਼ ਇੰਡੀਅਨ-ਓਰੀਜ਼ਿਨਤੇ ਪ੍ਰਮੁੱਖ ਮੈਰੀਲੈਂਡ ਗੁਰਦੁਆਰਾ ਗੁਰੂ ਨਾਨਕ ਫਾਉਂਡੇਸ਼ਨ ਆਫ ਅਮੈਰੀਕਾ ਨੇ ਕੋਵਿਡ-19 ਮਹਾਂਮਾਰੀ ਨਾਲ ਪ੍ਰਭਾਵਿਤ 350 ਤੋਂ ਵੱਧ ਪਰਿਵਾਰਾਂ ਦੀ ਸੇਵਾ ਕਰਨ ਲਈ ਹਫਤੇ ਦੇ ਅਖੀਰ ‘ਚ ਆਪਣੀ ਪਹਿਲੀ ਭੋਜਨ ਮੁਹਿੰਮ ਵਿੱਢੀ।

ਵਾਸ਼ਿੰਗਟਨ ਡੀਸੀ ਦੇ ਮੈਰੀਲੈਂਡ ਤੇ ਵਰਜੀਨੀਆ ਉਪਨਗਰ ‘ਤੇ ਕੋਰੋਨਾਵਾਇਰਸ ਦਾ ਖਾਸਾ ਪ੍ਰਭਾਵ ਪਿਆ। ਕੋਵਿਡ-19 ਦੀ ਇਸ ਮੁਸ਼ਕਲ ਘੜੀ ‘ਚ ਜਦੋਂ ਲੱਖਾਂ ਅਮਰੀਕੀ ਨੌਕਰੀਆਂ ਗੁਆ ਚੁੱਕੇ ਹਨ, ਕਈ ਭਾਰਤੀ-ਅਮਰੀਕੀ ਸੰਸਥਾਵਾਂ ਨੇ ਇਕੱਠੇ ਹੋ ਕੇ ਤੇ ਸਕੂਲਾਂ, ਕਮਿਊਨਿਟੀ ਕਾਲਜਾਂ, ਮੰਦਰਾਂ ਤੇ ਗੁਰਦੁਆਰਿਆਂ ‘ਚ ਕਈ ਫੂਡ ਡਰਾਈਵ ਲਈ ਫੰਡ ਇਕੱਠੇ ਕਰਨ ਕੇ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕੀਤਾ।
ਐਸੋਸੀਏਸ਼ਨ ਤੇ ਗੁਰਦੁਆਰੇ ਨੂੰ ਕਈ ਹੋਰ ਭਾਰਤੀ-ਅਮਰੀਕੀ ਸੰਗਠਨਾਂ ਵੱਲੋਂ ਸਹਿਯੋਗੀ ਬਣਾਇਆ ਗਿਆ, ਜਿਨ੍ਹਾਂ ਵਿੱਚ ਇੰਡੀਆ ਡਿਵੈਲਪਮੈਂਟ ਐਂਡ ਰਿਲੀਫ ਫੰਡ, ਯੂਨਾਈਟਿਡ ਹਿੰਦੂ, ਜੈਨ ਮੰਦਰ, ਹਿੰਦੂ ਅਮਰੀਕਨ ਕਮਿਊਨਿਟੀ ਸਰਵਿਸਿਜ਼ ਅਤੇ ਅਮੈਰੀਕਨ ਡਾਇਵਰਸਿਟੀ ਗਰੁੱਪ ਸ਼ਾਮਲ ਹਨ।ਇਹ ਮੁਹਿੰਮ ਅਮਰੀਕਾ ਦੀ ਪ੍ਰਮੁੱਖ ਚੈਰੀਟੇਬਲ ਸੰਸਥਾ ਸੇਵਾ ਇੰਟਰਨੈਸ਼ਨਲ ਦੁਆਰਾ ਸ਼ੁਰੂ ਕੀਤੀ ਗਈ ਸੀ, ਜਿਸ ਨੇ ਮਹਾਂਮਾਰੀ ਦੇ ਬਹੁਤ ਸਾਰੇ ਪਹਿਲੂਆਂ ਜਿਵੇਂ ਖਾਣਾ ਪਕਾਉਣ ਵਾਲੀਆਂ ਰਸੋਈਆਂ, ਭਾਰਤੀ ਵਿਦਿਆਰਥੀਆਂ ਦੀ ਰਿਹਾਇਸ਼ ਤੇ ਕੋਵਿਡ-19 ਤੋਂ ਪ੍ਰਭਾਵਤ ਮਰੀਜ਼ਾਂ ਲਈ ਪਲਾਜ਼ਮਾ ਥੈਰੇਪੀ ਵਰਗੇ ਕੰਮ ਕੀਤੇ ਹਨ।

Related posts

Amritpal Singh : ਅੰਮ੍ਰਿਤਪਾਲ ਦਾ ਪਾਸਪੋਰਟ ਘਰੋਂ ਗਾਇਬ, ਪੁਲਿਸ ਨੇ ਏਅਰਪੋਰਟ ਤੇ ਲੈਂਡ-ਪੋਰਟ ’ਤੇ ਐੱਲਓਸੀ ਦਾ ਭੇਜਿਆ ਰਿਮਾਈਂਡਰ

On Punjab

ਨਿਰਭਿਆ ਕੇਸ: ਦੋਸ਼ੀ ਦੀ ਪਟੀਸ਼ਨ ‘ਤੇ 24 ਜਨਵਰੀ ਨੂੰ ਹੋਵੇਗੀ ਸੁਣਵਾਈ

On Punjab

ਨੇਪਾਲ : 34 ਯਾਤਰੀਆਂ ਸਮੇਤ ਬੱਸ ਨਹਿਰ ‘ਚ ਡਿੱਗੀ, 8 ਦੀ ਮੌਕੇ ‘ਤੇ ਮੌਤ

On Punjab