37.85 F
New York, US
February 7, 2025
PreetNama
ਫਿਲਮ-ਸੰਸਾਰ/Filmy

ਕਿੰਗ ਖਾਨ ਨੇ ਬਾਲੀਵੁੱਡ ‘ਚ ਪੂਰੇ ਕੀਤੇ 28 ਸਾਲ, ਜਾਣੋ ਸ਼ਾਹਰੁਖ ਬਾਰੇ ਕੁਝ ਦਿਲਚਸਪ ਗੱਲਾਂ

ਨਿਪੁਨ ਸ਼ਰਮਾ

ਚੰਡੀਗੜ੍ਹ: ਬਾਲੀਵੁੱਡ ਫਿਲਮ ਇੰਡਸਟਰੀ ਦੇ ਸੁਪਰਸਟਾਰ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਨੇ ਇਸ ਇੰਡਸਟਰੀ ‘ਚ 28 ਸਾਲ ਪੂਰੇ ਕਰ ਲਏ ਹਨ।ਇਸ ਮੌਕੇ ਸ਼ਾਹਰੁਖ ਖ਼ਾਨ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਆਪਣੇ ਫੈਨਜ਼ ਦਾ ਧੰਨਵਾਦ ਕੀਤਾ।

ਸ਼ਾਹਰੁਖ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲਜ਼ ਤੋਂ ਕੀਤੀ ਸੀ। ਸਭ ਤੋਂ ਪਹਿਲਾਂ ਸ਼ਾਹਰੁਖ ਨੂੰ ਟੀਵੀ ਸੀਰੀਅਲ ਸਰਕਸ ਅਤੇ ਫਿਰ ਫੌਜੀ ਵਿੱਚ ਵੇਖਿਆ ਗਿਆ ਸੀ।ਸਾਲ 1992 ‘ਚ ਸ਼ਾਹਰੁਖ ਦੀ ਪਹਿਲੀ ਫ਼ਿਲਮ ‘ਦੀਵਾਨਾ’ ਰਿਲੀਜ਼ ਹੋਈ ਸੀ।ਇਸ ਫ਼ਿਲਮ ਤੋਂ ਬਾਅਦ ਸ਼ਾਹਰੁਖ ਦਾ ਸਿੱਕਾ ਚੱਲ ਪਿਆ ਅਤੇ ਇੱਕ ਤੋਂ ਬਾਅਦ ਇੱਕ ਫਿਲਮਾਂ ਦੇ ਆਫਰ ਆਉਣ ਲੱਗੇ।
ਸ਼ਾਹਰੁਖ ਖਾਨ ਨੂੰ ਫ਼ਿਲਮ ‘ਡਰ’ ਤੋਂ ਇੱਕ ਚੰਗੀ ਪਛਾਣ ਮਿਲੀ।ਇਸ ਫ਼ਿਲਮ ਵਿੱਚ ਸ਼ਾਹਰੁਖ ਵਿਲੇਨ ਦੇ ਰੂਪ ਵਿੱਚ ਨਜ਼ਰ ਆਏ ਸੀ।ਜਿਸ ਤੋਂ ਬਾਅਦ ਸ਼ਾਹਰੁਖ ਦੇ ਇਸ ਕਿਰਦਾਰ ਦੀ ਦਰਸ਼ਕਾਂ ਨੇ ਖੂਬ ਸ਼ਲਾਂਘਾ ਵੀ ਕੀਤੀ।ਹੌਲੀ-ਹੌਲੀ ਸ਼ਾਹਰੁਖ ਫ਼ਿਲਮ ਇੰਡਸਟਰੀ ਦੇ ਸਭ ਤੋਂ ਮਹਿੰਗੇ ਹੀਰੋ ਬਣ ਗਏ।

ਸ਼ਾਹਰੁਖ ਖਾਨ ਨੇ ਦਿਲ ਵਾਲੇ ਦੁਲਹਨੀਆ ਲੇ ਜਾਏਂਗੇ, ਬਾਜ਼ੀਗਰ , ਡਰ , ਅੰਜ਼ਾਮ , ਦਿਲ ਸੇ , ਮੋਹੱਬਤੇਂ , ਕੁਛ ਕੁਛ ਹੋਤਾ ਹੈ , ਵੀਰ-ਜ਼ਾਰਾ , ਰੱਬ ਨੇ ਬਣਾ ਦੀ ਜੋੜੀ , ਕੱਲ ਹੋ ਨਾ ਹੋ , ਓਮ ਸ਼ਾਂਤੀ ਓਮ , ਚੈਨਈ ਐਕਸਪ੍ਰੈਸ ਵਰਗੀਆਂ ਕਈ ਸੁਪਰਹਿੱਟ ਫ਼ਿਲਮਾਂ ਆਪਣੇ ਨਾਮ ਕੀਤੀਆਂ।

ਪਿਛਲੇ ਕਈ ਸਾਲਾਂ ਤੋਂ ਭਾਵੇਂ ਸ਼ਾਹਰੁਖ ਦੀਆਂ ਫ਼ਿਲਮਾਂ ਚੰਗਾ ਪਰਦਰਸ਼ਨ ਨਹੀਂ ਕਰ ਪਾ ਰਹੀਆਂ ਪਰ ਅੱਜ ਵੀ ਸ਼ਾਹਰੁਖ ਬਾਲੀਵੁੱਡ ਦਾ ਸਭ ਤੋਂ ਵੱਡਾ ਅਤੇ ਮਹਿੰਗਾ ਐਕਟਰ ਹੈ।ਫੈਨਜ਼ ਸ਼ਾਹਰੁਖ ਦੀ ਇੱਕ ਝਲਕ ਪਾਉਣ ਲਈ ਦੀਵਾਨੇ ਹੋ ਜਾਂਦੇ ਹਨ। ਤੁਹਾਨੂੰ ਦਸ ਦੇਈਏ ਕਿ ਦੁਨਿਆ ਦਾ ਸਭ ਤੋਂ ਅਮੀਰ ਅਦਾਕਾਰ ਵੀ ਸ਼ਾਹਰੁਖ ਖਾਨ ਹੀ ਹੈ।

Related posts

‘ਕਬੀਰ ਸਿੰਘ’ ਨੇ ਖੋਲ੍ਹੇ ਸ਼ਾਹਿਦ ਕਪੂਰ ਦੇ ਭਾਗ, ਸਿਰਜੇ ਕਮਾਈ ਦੇ ਰਿਕਾਰਡ

On Punjab

ਰਸ਼ਮੀ ਦੇਸਾਈ ਨੇ ਬੈੱਡਰੂਮ ’ਚ ਕਰਵਾਇਆ ਬੋਲਡ ਫੋਟੋਸ਼ੂਟ, ਬਲੈਕ ਸ਼ਾਰਟਸ ’ਚ ਲੱਗ ਰਹੀ ਸੀ ਬੇਹੱਦ ਹਾਟ

On Punjab

ਸ਼ਿਬਾਨੀ ਤੇ ਫਰਹਾਨ ਅਖ਼ਤਰ ਜਲਦ ਕਰ ਰਹੇ ਵਿਆਹ ? 

On Punjab