50.11 F
New York, US
March 13, 2025
PreetNama
ਫਿਲਮ-ਸੰਸਾਰ/Filmy

ਚਿੱਟੇ ਦੀ ਓਵਰਡੋਜ਼ ਕਾਰਨ ਪੰਜਾਬੀ ਗਾਇਕ ਦੀ ਮੌਤ, ਹੁਣ ਤੱਕ ਕੀਤਾ ਇੱਕ ਕਰੋੜ ਰੁਪਏ ਦਾ ਨਸ਼ਾ

ਮਹਿਲ ਕਲਾਂ ਦੇ ਇੱਕ ਨੌਜਵਾਨ ਗਾਇਕ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਗਗਨਦੀਪ ਸਿੰਘ (26) ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਬੀਤੀ ਸ਼ਾਮ ਘਰ ਆਇਆ ਸੀ।

ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਕੇ ਡਿੱਗ ਪਿਆ। 6 ਵਜੇ ਦੇ ਕਰੀਬ ਜਦੋਂ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਬਾਂਹ ‘ਚ ਲੱਗੀ ਸਿਰਿੰਜ ਵੀ ਖ਼ੁਦ ਕੱਢੀ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਹੁਣ ਤੱਕ ਇੱਕ ਕਰੋੜ ਰੁਪਏ ਦਾ ਨਸ਼ਾ ਕਰ ਚੁੱਕਿਆ ਸੀ। ਹਰ ਰੋਜ਼ ਪੰਜ ਹਜ਼ਾਰ ਰੁਪਏ ਦਾ ਨਸ਼ਾ ਕਰਦਾ ਸੀ।

ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਇਆ ਕਿ ਮਹਿਲ ਕਲਾਂ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ, ਪੁਲਿਸ ਕੁਝ ਨਹੀਂ ਕਰ ਰਹੀ ਤੇ ਨਾ ਹੀ ਨਸ਼ਾ ਤਸਕਰਾਂ ਖਿਲਾਫ਼ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਸਮੇਂ ਵਿੱਚ ਹੀ ਮਹਿਲ ਕਲਾਂ ਦੇ ਕਈ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਚੁੱਕੇ ਹਨ।

ਮ੍ਰਿਤਕ ਨੌਜਵਾਨ ਗਾਇਕੀ ਦਾ ਸ਼ੌਕ ਰੱਖਦਾ ਸੀ। ਉਸ ਵੱਲੋਂ ਨਾਮਵਰ ਗਾਇਕਾ ਗੁਰਲੇਜ਼ ਅਖ਼ਤਰ ਨਾਲ ਗਾਇਆ ਗੀਤ ‘ਜੀਜਾ ਜੀ’ ਤੇ ‘ਚਿੱਟੇ ਵਾਲੀ ਲਾਈਨ’, ‘ਚੱਕਵੀਂ ਮੰਡੀਰ’ ਗੀਤ ਯੂ-ਟਿਊਬ ‘ਤੇ ਕਾਫ਼ੀ ਹਿੱਟ ਹੋਏ ਹਨ।

Related posts

ਸੁਰੇਖਾ ਸੀਕਰੀ ਦੀ ਮੌਤ ’ਤੇ ਸੋਸ਼ਲ ਮੀਡੀਆ ’ਤੇ ਛਾਇਆ ਮਾਤਮ, ਲੋਕਾਂ ਨੇ ਕਿਹਾ ‘ਇਕ ਹੋਰ ਲੇਜੈਂਡ ਚਲਾ ਗਿਆ’

On Punjab

Oscars 2022 : ਵਿਲ ਸਮਿਥ ਨੇ ਕ੍ਰਿਸ ਰੌਕ ਨੂੰ ਮਾਰਿਆ ਥੱਪੜ ਤਾਂ ਇਸ ਅਦਾਕਾਰਾ ਨੇ ਕੀਤੀ ਤਾਰੀਫ, ਕਿਹਾ- ‘ਮੇਰੇ ਲਈ ਇਹ ਸਭ ਤੋਂ ਖੂਬਸੂਰਤ ਚੀਜ਼’

On Punjab

ਮੁੰਬਈ ਦੀ ਬਾਰਿਸ਼ ‘ਤੇ ਬਣਿਆ Amitabh Bachchan ‘ਤੇ Meme, ਖ਼ੁਦ ਕੀਤਾ ਟਵਿੱਟਰ ‘ਤੇ ਸ਼ੇਅਰ

On Punjab