36.37 F
New York, US
February 23, 2025
PreetNama
ਰਾਜਨੀਤੀ/Politics

ਕੋਰੋਨਾ ਕਾਲ ਦੌਰਾਨ ਚੌਕਸੀ ਦੀ ਲੋੜ, ਮੋਦੀ ਵਧ ਰਹੀ ਲਾਪ੍ਰਵਾਹੀ ਤੋਂ ਫਿਕਰਮੰਦ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਕਿਹਾ ਕਿ ਕੋਰੋਨਾ ਦੇ ਸੰਕਟ ਵਿੱਚ ਭਾਰਤ ਦੀ ਸਥਿਤੀ ਵਧੇਰੇ ਬਿਹਤਰ ਹੈ, ਪਰ ਅੱਜ ਜਦੋਂ ਸਾਨੂੰ ਵਧੇਰੇ ਚੌਕਸੀ ਦੀ ਲੋੜ ਹੈ, ਤਾਂ ਵਧ ਰਹੀ ਲਾਪ੍ਰਵਾਹੀ ਬਹੁਤ ਚਿੰਤਾ ਦਾ ਵਿਸ਼ਾ ਹੈ। ਅਸੀਂ ਅਨਲੌਕ ਦੀ ਮਿਆਦ ਵਿੱਚ ਦਾਖਲ ਹੋ ਰਹੇ ਹਾਂ।

ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਗਲੋਬਲ ਮਹਾਂਮਾਰੀ ਵਿਰੁੱਧ ਲੜਦਿਆਂ ਹੁਣ ਅਸੀਂ ਅਨਲੌਕ-2 ਵਿੱਚ ਦਾਖਲ ਹੋ ਰਹੇ ਹਾਂ ਤੇ ਅਸੀਂ ਇੱਕ ਅਜਿਹੇ ਮੌਸਮ ਵਿੱਚ ਵੀ ਪ੍ਰਵੇਸ਼ ਕਰ ਰਹੇ ਹਾਂ ਜਿੱਥੇ ਜ਼ੁਕਾਮ, ਖੰਘ-ਬੁਖਾਰ ਦੇ ਕੇਸ ਵਧਦੇ ਹਨ। ਜੇ ਅਸੀਂ ਕੋਰੋਨਾ ਕਾਰਨ ਹੋਈ ਮੌਤ ਦਰ ਨੂੰ ਵੇਖੀਏ ਤਾਂ ਦੁਨੀਆ ਦੇ ਕਈ ਦੇਸ਼ਾਂ ਦੇ ਮੁਕਾਬਲੇ ਭਾਰਤ ਸਥਿਰ ਸਥਿਤੀ ਵਿੱਚ ਹੈ। ਸਮੇਂ ਸਿਰ ਤਾਲਾਬੰਦੀ ਤੇ ਹੋਰ ਫੈਸਲਿਆਂ ਨੇ ਭਾਰਤ ਦੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ

ਪੀਐਮ ਮੋਦੀ ਨੇ ਕਿਹਾ ਕਿ ਜੋ ਲੋਕ ਇਸ ਸਮੇਂ ਲਾਪ੍ਰਵਾਹੀ ਕਰ ਰਹੇ ਹਨ, ਉਹ ਇਹ ਨਹੀਂ ਸਮਝ ਰਹੇ ਕਿ ਉਹ ਕੋਰੋਨਾ ਵਿਰੁੱਧ ਲੜਾਈ ਨੂੰ ਕਮਜ਼ੋਰ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਲਾਪ੍ਰਵਾਹੀ ਤੋਂ ਰੋਕਣਾ ਪਏਗਾ ਤੇ ਨਿਯਮਾਂ ਦੀ ਪਾਲਣਾ ਕਰਨੀ ਪਏਗੀ।

Related posts

ਵੋਟਿੰਗ ਦੇ ਦਿਨ ਟਵਿਟਰ ‘ਤੇ ਕੇਜਰੀਵਾਲ ਅਤੇ ਸਮ੍ਰਿਤੀ ਇਰਾਨੀ ਦੀ ਟੱਕਰ

On Punjab

ਲੇਹ ‘ਚ ਦੁਨੀਆ ਦਾ ਸਭ ਤੋਂ ਵੱਡਾ ਖਾਦੀ ਦਾ ਰਾਸ਼ਟਰੀ ਝੰਡਾ ਲਹਿਰਾਇਆ

On Punjab

Vijay Rupani Resign : ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਦਿੱਤਾ ਅਸਤੀਫ਼ਾ, ਜਾਣੋ ਕੀ ਕਿਹਾ

On Punjab