ਸਮੱਗਰੀ- ਖੋਇਆ (ਮਾਵਾ) 100 ਗਰਾਮ, ਗੁਲਾਬ ਜਾਮਣ 20, ਇਲਾਇਚੀ ਪਾਊਡਰ ਅੱਧਾ ਛੋਟਾ ਚਮਚ, ਦੁੱਧ ਪਾਊਡਰ 50 ਗਰਾਮ।
ਵਿਧੀ-ਖੋਇਆ, ਇਲਾਇਚੀ ਪਾਊਡਰ ਅਤੇ ਦੁੱਧ ਪਾਊਡਰ ਚੰਗੀ ਤਰ੍ਹਾਂ ਨਾਲ ਮਿਲਾ ਕੇ ਗੁੰਨ ਲਓ। ਗੁਲਾਬ ਜਾਮਣ ਨੂੰ ਚਾਕੂ ਨਾਲ ਦੋ ਹਿੱਸਿਆਂ ਵਿਚ ਕੱਟੋ। ਇੱਕ ਹਿੱਸੇ ‘ਤੇ ਖੋਇਆ ਮਿਸ਼ਰਣ ਰੱਖੋ ਅਤੇ ਦੂਸਰਾ ਹਿੱਸਾ ਖੋਏ ਦੇ ਉਪਰ ਰੱਖੋ। ਇਸ ਦੇ ਇਲਾਵਾ ਗੁਲਾਬ ਜਾਮਣ ਵਿੱਚ ਚੀਰਾ ਲਗਾ ਕੇ ਵੀ ਖੋਇਆ ਭਰ ਸਕਦੇ ਹੋ।