59.76 F
New York, US
November 8, 2024
PreetNama
ਖਾਸ-ਖਬਰਾਂ/Important News

ਚੀਨ ਤੋਂ ਡਰੀ ਦੁਨੀਆ, ਅਮਰੀਕਾ ਦਾ ਖਦਸ਼ਾ, ਜੇ ਉਸ ਨੂੰ ਨਾ ਬਦਲਿਆ ਤਾਂ ਉਹ ਸਾਨੂੰ ਬਦਲ ਦੇਵੇਗਾ

ਵਾਸ਼ਿੰਗਟਨ: ਚੀਨ ਦੇ ਹਮਲਾਵਰ ਰੁਖ ਤੋਂ ਦੁਨੀਆ ਡਰੀ ਹੋਈ ਹੈ। ਮਹਾਂਸ਼ਕਤੀ ਅਮਰੀਕਾ ਦਾ ਖਦਸ਼ਾ ਹੈ ਜੇ ਚੀਨ ਨੂੰ ਨਾ ਬਦਲਿਆ ਤਾਂ ਉਹ ਸਾਨੂੰ ਬਦਲ ਦੇਵੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ ਨੂੰ ਦੁਨੀਆ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਮਿਊਨਿਸਟ ਸ਼ਾਸਿਤ ਚੀਨ ਨੂੰ ਵਿਸ਼ਵ ਲਈ ਖ਼ਤਰਾ ਦੱਸਿਆ ਸੀ। ਦੋਵੇਂ ਦੇਸ਼ ਨਵੇਂ ਸ਼ੀਤ ਯੁੱਧ ਵੱਲ ਵਧ ਰਹੇ ਹਨ।

ਅਮਰੀਕਾ ਦੀ ਨਿਕਸਨ ਲਾਇਬ੍ਰੇਰੀ ਵਿੱਚ ਭਾਸ਼ਣ ਦੌਰਾਨ ਪੋਂਪੀਓ ਨੇ ਕਿਹਾ, “ਅਸੀਂ ਚੀਨ ਨਾਲ ਨਜਿੱਠਣ ਲਈ ਆਪਣੇ ਸਹਿਯੋਗੀ ਦੇਸ਼ਾਂ ਨਾਲ ਤਰੀਕਿਆਂ ਦੀ ਭਾਲ ਕਰ ਰਹੇ ਹਾਂ। ਇਹ ਸਾਡੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਤੇ ਮਿਸ਼ਨ ਹੈ। ਚੀਨ ਸਾਡੇ ਲੋਕਾਂ ਦੀ ਤੰਦਰੁਸਤੀ ਤੇ ਸੁਤੰਤਰਤਾ ਲਈ ਖ਼ਤਰਾ ਬਣ ਰਿਹਾ ਹੈ। 1970 ਦੇ ਆਸਪਾਸ ਹੀ ਸਾਡੇ ਨੇਤਾਵਾਂ ਨੂੰ ਪਤਾ ਲੱਗ ਗਿਆ ਕਿ ਕਮਿਊਨਿਸਟ ਸ਼ਾਸਨ ਕਿਧਰ ਜਾ ਰਿਹਾ ਹੈ।”ਪੋਂਪੀਓ ਨੇ ਅੱਗੇ ਕਿਹਾ ਕਿ ਚੀਨ ਵਿੱਚ ਮਨੁੱਖੀ ਅਧਿਕਾਰਾਂ ਲਈ ਕੋਈ ਜਗ੍ਹਾ ਨਹੀਂ। ਉਹ ਕਾਰੋਬਾਰ ਵਧਾਉਣ ਤੇ ਮੁਨਾਫਾ ਕਮਾਉਣ ਲਈ ਹਰ ਪਾਸੇ ਹੱਥ ਪੈਰ ਮਾਰ ਰਿਹਾ ਹੈ। ਹੁਣ ਉਸ ਦੀ ਸਾਜਿਸ਼ ਅਮਰੀਕੀ ਸਮਾਜ ਵਿੱਚ ਸੰਨ੍ਹ ਲਾਉਣ ਦੀ ਹੈ ਪਰ, ਸ਼ਾਇਦ ਉਹ ਸਾਡੀ ਤਾਕਤ ਨਹੀਂ ਜਾਣਦਾ।

ਪੋਂਪੀਓ ਨੇ ਕਿਹਾ, “ਬਰਾਬਰ ਵਿਚਾਰਧਾਰਾ ਤੇ ਲੋਕਤੰਤਰ ਪੱਖੀ ਦੇਸ਼ਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ, ਜੇ ਅਸੀਂ ਫਿਰ ਵੀ ਕਮਿਊਨਿਸਟ ਸ਼ਾਸਿਤ ਚੀਨ ਨੂੰ ਨਹੀਂ ਬਦਲਿਆ, ਤਾਂ ਉਹ ਸਾਨੂੰ ਬਦਲ ਦੇਵੇਗਾ।”

Related posts

ਅਮਰੀਕਾ ‘ਚ ਮਹਾਂਮਾਰੀ ਨੇ ਖੋਹੀ ਲੋਕਾਂ ਦੀ ਰੋਜ਼ੀ-ਰੋਟੀ, ਗੱਡੀਆਂ ਰਾਹੀਂ ਮੁਫਤ ਰਾਸ਼ਨ ਲੈਣ ਲਈ ਪਹੁੰਚੇ ਲੋਕ

On Punjab

ਟਾਈਟੈਨਿਕ ਦੇਖਣ ਗਈ ਪਣਡੁੱਬੀ ਐਟਲਾਂਟਿਕ ‘ਚ ਗਾਇਬ, ਅਰਬਪਤੀ ਸਮੇਤ ਪੰਜ ਲੋਕ ਸਵਾਰ; ਕਿਸੇ ਵੇਲੇ ਵੀ ਖ਼ਤਮ ਹੋ ਸਕਦੀ ਹੈ ਆਕਸੀਜਨ

On Punjab

ਮੋਦੀ ਸਰਕਾਰ ਨਾਲ ਕੀਤਾ ਜਾਵੇਗਾ ਵੱਡਾ ਵਪਾਰਕ ਸੌਦਾ, ਪਰ ਕਦੋ ਇਹ ਅਜੇ ਤੈਅ ਨਹੀਂ : ਟਰੰਪ

On Punjab