ਕਾਨਪੁਰ: ਇੱਥੋਂ ਦੇ ਬੱਰਾ ਤੋਂ 22 ਜੂਨ ਨੂੰ ਲੈਬ ਟੈਕਨੀਸ਼ੀਅਨ ਸੰਜੀਤ ਯਾਦਵ ਦੇ ਦੋਸਤਾਂ ਨੇ ਫਿਰੌਤੀ ਲਈ ਉਸ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ 26 ਜੂਨ ਨੂੰ ਉਸ ਦਾ ਕਤਲ ਕਰਕੇ ਲਾਸ਼ ਪਾਂਡ ਨਦੀ ‘ਚ ਸੁੱਟ ਦਿੱਤੀ।
ਇਸ ਤੋਂ ਬਾਅਦ 13 ਜੁਲਾਈ ਨੂੰ 30 ਲੱਖ ਦੀ ਫਿਰੌਤੀ ਲੈਣ ‘ਚ ਵੀ ਕਾਮਯਾਬ ਰਹੇ। ਵੀਰਵਾਰ ਰਾਤ ਪੁਲਿਸ ਨੇ ਮਾਮਲੇ ਦਾ ਖੁਲਾਸਾ ਕਰਦਿਆਂ ਮ੍ਰਿਤਕ ਦੇ ਦੋਸਤ ਕੁਲਦੀਪ, ਰਾਮਬਾਬੂ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਮੁਤਾਬਕ ਕੁਲਦੀਪ ਲੈਬ ‘ਚ ਸੰਜੀਤ ਨਾਲ ਹੀ ਕੰਮ ਕਰਦਾ ਸੀ। 22 ਜੂਨ ਦੀ ਰਾਤ ਸ਼ਰਾਬ ਪਿਆਉਣ ਦੇ ਬਹਾਨੇ ਉਹ 28 ਸਾਲਾ ਸੰਜੀਤ ਨੂੰ ਆਪਣੇ ਕਮਰੇ ‘ਤੇ ਲੈ ਆਇਆ। ਇਸ ਤੋਂ ਬਾਅਦ ਉਸ ਨੂੰ ਬੰਧਕ ਬਣਾ ਲਿਆ।