33.49 F
New York, US
February 6, 2025
PreetNama
ਸਮਾਜ/Social

ਟਿੱਕਟੌਕ ਦੀਆਂ ਸ਼ੌਕੀਨ ਦੋ ਮਹਿਲਾਵਾਂ ਨੂੰ ਦੋ-ਦੋ ਸਾਲ ਸਜ਼ਾ, ਤੇ 14-14 ਲੱਖ ਰੁਪਏ ਜ਼ੁਰਮਾਨਾ

ਮਿਸਰ ‘ਚ ਸੋਮਵਾਰ ਨੂੰ ਪੰਜ ਮਹਿਲਾਵਾਂ ਨੂੰ ਟਿਕਟੌਕ ਦੇ ਇਸਤੇਮਾਲ ‘ਤੇ ਦੋ-ਦੋ ਸਾਲ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ‘ਤੇ ਸਮਾਜ ਦਾ ਮਾਹੌਲ ਖਰਾਬ ਕਰਨ ਦੇ ਇਲਜ਼ਾਮ ਸਨ। ਦੋਵਾਂ ਮਹਿਲਾਵਾਂ ਨੂੰ ਕਰੀਬ 14-14 ਲੱਖ ਰੁਪਏ ਜ਼ੁਰਮਾਨਾ ਵੀ ਲਾਇਆ ਗਿਆ।

ਇਨ੍ਹਾਂ ਮਹਿਲਾਵਾਂ ‘ਚ ਹਨੀਮ ਹੋਸਾਮ ਤੇ ਮੋਵਾਦਾ ਅਲ-ਅਧਮ ਸ਼ਾਮਲ ਹਨ। ਸੋਸ਼ਲ ਮੀਡੀਆ ‘ਤੇ ਇਨ੍ਹਾਂ ਦੇ ਲੱਖਾਂ ਫੌਲੋਅਰ ਹਨ। ਹੋਸਾਮ ਨੇ ਟਿਕਟੌਕ ‘ਤੇ ਤਿੰਨ ਮਿੰਟ ਦੀ ਵੀਡੀਓ ਪਾ ਕੇ 13 ਲੱਖ ਫੌਲੋਅਰਸ ਨੂੰ ਕਿਹਾ ਸੀ-ਲੜਕੀਆਂ ਮੇਰੇ ਨਾਲ ਕੰਮ ਕਰਕੇ ਪੈਸਾ ਕਮਾ ਸਕਦੀਆਂ ਹਨ।’

ਅਧਮ ਨੇ ਟਿਕਟੌਕ ਅਤੇ ਇੰਸਟਾਗ੍ਰਾਮ ‘ਤੇ ਕਈ ਵੀਡੀਓਜ਼ ਪਾ ਕੇ ਸਰਕਾਰ ‘ਤੇ ਤੰਜ ਕੱਸੇ ਸਨ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਪ੍ਰੈਲ ‘ਚ ਹੋਸਾਮ ਨੂੰ ਤੇ ਮਈ ‘ਚ ਅਧਮ ਨੂੰ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਮਹਿਲਾਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਦੇਸ਼ ‘ਚ ਰੂੜੀਵਾਦ ਦੇ ਨਾਲ ਹੀ ਸਮਾਜਿਕ ਵੰਡ ਨੂੰ ਲੈ ਕੇ ਬਹਿਸ ਛੜ ਗਈ ਹੈ।ਲੋਕਾਂ ਦਾ ਕਹਿਣਾ ਕਿ ਇਹ ਮਹਿਲਾਵਾਂ ਬਹੁਤ ਅਮੀਰ ਘਰਾਂ ‘ਚੋਂ ਨਹੀਂ ਸਨ ਇਸ ਲਈ ਇਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ। ਮਨੁੱਖੀ ਅਧਿਕਾਰ ਵਕੀਲ ਤਾਰੇਕ ਅਲ-ਅਵਦੀ ਦਾ ਕਹਿਣਾ ਕਿ ਇਨ੍ਹਾਂ ਗ੍ਰਿਫਤਾਰੀਆਂ ਤੋਂ ਪਤਾ ਲੱਗਦਾ ਹੈ ਕਿ ਮੌਡਰਨ ਕਮਿਊਨੀਕੇਸ਼ਨ ਟੈਕਨਾਲੋਜੀ ਦੇ ਸਮੇਂ ਇਕ ਰੂੜੀਵਾਦੀ ਸਮਾਜ ਕਿਵੇਂ ਲੋਕਾਂ ‘ਤੇ ਕਾਬੂ ਪਾਉਣਾ ਚਾਹੁੰਦਾ ਹੈ। ਤਕਨੀਕੀ ਕ੍ਰਾਂਤੀ ਹੋ ਰਹੀ ਹੈ ਤੇ ਸਰਕਾਰ ਨੂੰ ਵੀ ਇਹ ਸਵੀਕਾਰ ਕਰਨਾ ਚਾਹੀਦਾ ਹੈ।

ਦਰਅਸਲ ਮਿਸਰ ‘ਚ ਇੰਟਰਨੈੱਟ ਦੇ ਇਸਤੇਮਾਲ ਪ੍ਰਤੀ ਕਾਨੂੰਨ ਬਹੁਤ ਹੀ ਸਖ਼ਤ ਹਨ। ਅਧਿਕਾਰੀ ਰਾਸ਼ਟਰੀ ਸੁਰੱਖਿਆ ਦਾ ਖਤਰਾ ਦੱਸ ਕੇ ਕੋਈ ਵੀ ਵੈਬਸਾਈਟ ਬੰਦ ਕਰ ਸਕਦੇ ਹਨ।

Related posts

ਗਾਜ਼ਾ ਜੰਗਬੰਦੀ ਦੇ ਐਲਾਨ ’ਚ ਇਜ਼ਰਾਈਲ ਅੜਿੱਕਾ

On Punjab

ਟਰੰਪ ਨੇ ਕੈਪੀਟਲ ਹਿੰਸਾ ਦੇ ਦੋਸ਼ੀਆਂ ਨੂੰ ਮੁਆਫ਼ ਕੀਤਾ

On Punjab

ਨੇਪਾਲ ’ਚ ਰਾਜਨੀਤਕ ਸੰਕਟ, ਸੰਸਦ ਭੰਗ ਕਰਨ ਖ਼ਿਲਾਫ਼ ਦੋ ਸਾਬਕਾ ਪ੍ਰਧਾਨ ਮੰਤਰੀਆਂ ਦਾ ਪ੍ਰਦਰਸ਼ਨ

On Punjab