ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਦੋ ਹਫ਼ਤੇ ਦੇ ਅੰਦਰ ਕੋਰੋਨਾ ਵਾਇਰਸ ਦੇ ਇਲਾਜ ਬਾਰੇ ਚੰਗੀ ਖ਼ਬਰ ਦੇਵੇਗਾ। ਟਰੰਪ ਨੇ ਪ੍ਰੈਸ ਕਾਨਫਰੰਸ ‘ਚ ਕਿਹਾ, “ਕੋਵਿਡ-19 ਦੇ ਇਲਾਜ ਦੇ ਸਬੰਧ ‘ਚ…ਮੈਨੂੰ ਲੱਗਦਾ ਕਿ ਅਗਲੇ ਦੋ ਹਫ਼ਤਿਆਂ ‘ਚ ਸਾਡੇ ਕੋਲ ਕਹਿਣ ਲਈ ਸੱਚੀ ‘ਚ ਕੁਝ ਬਹੁਤ ਚੰਗੀ ਖ਼ਬਰ ਹੋਵੇਗੀ।”
ਇਸ ਤੋਂ ਪਹਿਲਾਂ ਸੋਮਵਾਰ ‘ਨੈਸ਼ਨਲ ਇੰਸਟੀਟਿਊਟ ਆਫ ਹੈਲਥ’ ਨੇ ਇਕ ਪ੍ਰੈਸ ਰਿਲੀਜ਼ ‘ਚ ਕਿਹਾ ਕਿ ਅਮਰੀਕੀ ਵਿਗਿਆਨੀਆਂ ਨੇ ਬਾਇਓਟੈਕਨਾਲੋਜੀ ਕੰਪਨੀ ਮੌਡਰਨ ਵੱਲੋਂ ਵਿਕਸਿਤ ਸੰਭਾਵਿਤ ਕੋਵਿਡ-19 ਵੈਕਸੀਨ ਦੇ ਤੀਜੇ ਗੇੜ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਨੈਸ਼ਨਲ ਇੰਸਟੀਟਿਊਟ ਆਫ ਹੈਲਥ ਦੀ ਯੋਜਨਾ ਕਰੀਬ 30,000 ਵਾਲੰਟੀਅਰਸ ‘ਤੇ ਵੈਕਸੀਨ ਟ੍ਰਾਇਲ ਕਰਨ ਦੀ ਹੈ।
next post