Friendship Day 2020: ਸਾਡੀ ਜ਼ਿੰਦਗੀ ‘ਚ ਦੋਸਤ ਹੋਣਾ ਬਹੁਤ ਜ਼ਰੂਰੀ ਹੈ। ਦੋਸਤੀ ਸੱਚਮੁੱਚ ਲੋਕਾਂ ਦੀ ਜ਼ਿੰਦਗੀ ਨੂੰ ਖਾਸ ਬਣਾਉਂਦੀ ਹੈ। ਸੋਚੋ ਕੋਰੋਨਾਵਾਇਰਸ ਦੇ ਇਸ ਸਮੇਂ, ਦੋਸਤਾਂ ਦੇ ਬਗੈਰ ਜ਼ਿੰਦਗੀ ਕਿੰਨੀ ਮੁਸ਼ਕਲ ਹੈ। ਜਦੋਂ ਹਰ ਕੋਈ ਆਪਣੇ ਘਰਾਂ ਵਿੱਚ ਬੰਦ ਹੈ। ਇਸ ਸਮੇਂ ਦੌਰਾਨ, ਫੋਨ ਕਾਲਾਂ ਜਾਂ ਜ਼ੂਮ ਤੇ ਦੋਸਤਾਂ ਨਾਲ ਵੀਡੀਓ ਕਾਲਾਂ ਹੀ ਉਨ੍ਹਾਂ ਨੂੰ ਇਕੱਲਤਾ ਮਹਿਸੂਸ ਨਹੀਂ ਕਰਨ ਦਿੰਦੀਆਂ।
ਕੋਰੋਨਾਵਾਇਰਸ ਮਹਾਮਾਰੀ ਦੌਰਾਨ ਸਾਨੂੰ ਦੋਸਤਾਂ ਦੀ ਮਹੱਤਵਤਾ ਦਾ ਪਤਾ ਲੱਗਾ ਹੈ। ਇਸ ਦੌਰਾਨ ਇਹ ਗੱਲ ਵੀ ਸਾਫ਼ ਹੋ ਗਈ ਹੈ ਕਿਹੜਾ ਦੋਸਤ ਸਾਡੀ ਕਿੰਨੀ ਕੇਅਰ ਕਰਦਾ ਹੈ।
ਕਿਉਂ ਜ਼ਰੂਰੀ ਕੌਮਾਂਤਰੀ ਮਿੱਤਰਤਾ ਦਿਵਸ
ਦੁਨੀਆ ਵਿੱਚ ਹਿੰਸਾ, ਗਰੀਬੀ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਰਗੀਆਂ ਬਹੁਤ ਸਾਰੀਆਂ ਚੁਣੌਤੀਆਂ ਹਨ। ਦੋਸਤੀ ਦਾ ਇਹ ਦਿਨ ਮਨੁੱਖੀ ਭਾਵਨਾ ਨੂੰ ਸਾਂਝਾ ਕਰਨ ਦਾ ਦਿਨ ਹੈ, ਜੋ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦਾ ਹੈ। ਅਸੀਂ ਦੋਸਤੀ ਦੇ ਜ਼ਰੀਏ ਸ਼ਾਂਤਮਈ ਤੇ ਸੁਰੱਖਿਅਤ ਸਮਾਜ ਵਿੱਚ ਜਿਉਣ ਦੀ ਇੱਛਾ ਰੱਖ ਸਕਦੇ ਹਾਂ, ਜਿੱਥੇ ਲੋਕਾਂ ਵਿੱਚ ਇੱਕ ਦੂਜੇ ਪ੍ਰਤੀ ਹਮਦਰਦੀ ਤੇ ਪਿਆਰ ਦੀ ਭਾਵਨਾ ਹੈ।
ਸਾਲ 2011 ਵਿੱਚ, ਸੰਯੁਕਤ ਰਾਸ਼ਟਰ ਮਹਾਂਸਭਾ ਨੇ ਅੰਤਰਰਾਸ਼ਟਰੀ ਦੋਸਤੀ ਦਿਵਸ ਦਾ ਐਲਾਨ ਕੀਤਾ। ਦੋਸਤੀ ਦਿਵਸ ਦੀ ਸ਼ੁਰੂਆਤ ਇਸ ਵਿਚਾਰ ਨਾਲ ਕੀਤੀ ਗਈ ਸੀ ਕਿ ਇਹ ਲੋਕਾਂ, ਦੇਸ਼ਾਂ, ਸਭਿਆਚਾਰਾਂ ਤੇ ਭਾਈਚਾਰਿਆਂ ਦਰਮਿਆਨ ਦੋਸਤੀ ਦੇ ਪੁਲਾਂ ਦਾ ਨਿਰਮਾਣ ਕਰੇਗੀ।
ਮਿੱਤਰਤਾ ਦਿਵਸ ‘ਤੇ ਪੋਸਟ ਨੂੰ ਸਾਂਝਾ ਕਰਦੇ ਹੋਏ, ਸੰਯੁਕਤ ਰਾਸ਼ਟਰ ਨੇ ਕਿਹਾ,
“ਕੋਵਿਡ -19 ਦੇ ਸਮੇਂ ਸਰੀਰਕ ਦੂਰੀ ਜ਼ਰੂਰੀ ਹੈ, ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਭਾਵਨਾਤਮਕ ਤੇ ਸਮਾਜਿਕ ਤੌਰ ਤੇ ਵੀ ਕੁਆਰੰਟੀਨ ਹੋਣਾ ਚਾਹੀਦਾ ਹੈ। ਆਪਣੇ ਦੋਸਤਾਂ ਨਾਲ ਗੱਲ ਕਰੋ।”