33.49 F
New York, US
February 6, 2025
PreetNama
ਸਮਾਜ/Social

ਦਿਲਚਸਪ ਸਰਵੇ! ਮੰਤਰੀਆਂ ਦੇ ਭਾਰ ਤੋਂ ਲੱਗਿਆ ਪਤਾ ਕਿਸ ਦੇਸ਼ ‘ਚ ਕਿੰਨਾ ਭ੍ਰਿਸ਼ਟਾਚਾਰ

ਕੀ ਕਿਸੇ ਦੇ ਭਾਰ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿੰਨਾ ਭ੍ਰਿਸ਼ਟ ਹੈ? ਹਾਂ ਅਜਿਹਾ ਹੁੰਦਾ ਸੀ। ਹਾਈ ਵਾਈਕੌਂਬੇ ਸਿਟੀ, ਬਕਿੰਘਮ ਸ਼ਾਇਰ, ਦੱਖਣੀ ਇੰਗਲੈਂਡ ਦੇ ਸੰਸਦ ਮੈਂਬਰਾਂ, ਮੇਅਰਾਂ ਤੇ ਕੌਂਸਲਰਾਂ ਨੇ ਹਰ ਸਾਲ ਜਨਤਕ ਤੌਰ ‘ਤੇ ਆਪਣਾ ਭਾਰ ਤੋਲਦੇ ਸੀ। ਲੋਕਾਂ ਨੂੰ ਇਹ ਦੱਸਣਾ ਕਿ ਟੈਕਸ ਦੇ ਪੈਸੇ ਦੀ ਵਰਤੋਂ ਕਰਨ ਨਾਲ ਉਨ੍ਹਾਂ ਦਾ ਭਾਰ ਨਹੀਂ ਵਧਿਆ। ਕਿਸੇ ਲੀਡਰ ਦਾ ਭਾਰ ਥੋੜ੍ਹਾ ਵਧ ਜਾਂਦਾ, ਭੀੜ ਸ਼ੋਰ ਮਚਾ ਦਿੰਦੀ।

ਅਜੋਕੇ ਪ੍ਰਸੰਗ ‘ਚ ਇਸ ਪੁਰਾਣੇ ਅਭਿਆਸ ਦੀ ਸਾਰਥਕਤਾ ਦਾ ਪਤਾ ਲਾਉਣ ਲਈ, ਫਰਾਂਸ ‘ਚ ਮੌਂਟਪੇਲੀਅਰ ਬਿਜ਼ਨਸ ਸਕੂਲ ਦੇ ਵਿਦਵਾਨ ਪਾਵਲਾ ਬਲਾਵਸਕੀ ਨੇ ਇੱਕ ਦਿਲਚਸਪ ਅਧਿਐਨ ਕੀਤਾ। ਬਲਾਵਸਕੀ ਨੇ 15 ਦੇਸ਼ਾਂ ਦੀਆਂ ਸਰਕਾਰਾਂ ਦੇ ਕੈਬਨਿਟ ਮੰਤਰੀਆਂ ਦੇ ਭਾਰ ਦਾ ਅਧਿਐਨ ਕੀਤਾ।
ਨਤੀਜੇ ਚਿੰਤਾਜਨਕ ਸੀ ਤੇ ਇਹ ਦਰਸਾਉਂਦਾ ਹੈ ਕਿ ਸਰਕਾਰ ਜਿੰਨੀ ਭਾਰੀ ਹੈ, ਉਸ ਦੇਸ਼ ਵਿੱਚ ਓਨਾ ਹੀ ਜ਼ਿਆਦਾ ਭ੍ਰਿਸ਼ਟਾਚਾਰ ਹੈ। ਬਲਾਵਸਕੀ ਨੇ 300 ਕੈਬਨਿਟ ਮੰਤਰੀਆਂ ਦੇ ਬਾਡੀ-ਮਾਸ ਇੰਡੈਕਸ (BMI) ਦਾ ਅਨੁਮਾਨ ਉਨ੍ਹਾਂ ਦੀ ਫੋਟੋ ਤੋਂ ਕੀਤਾ। ਉਨ੍ਹਾਂ ਨੇ ਵਿਸ਼ਵ ਬੈਂਕ ਤੇ ਟ੍ਰਾਂਸਪੀਰੈਂਸੀ ਇੰਟਰਨੈਸ਼ਨਲ ਦੇ ਅੰਕੜਿਆਂ ਨਾਲ ਮੇਲ ਕੀਤਾ ਗਿਆ।
ਉਸ ਨੇ ਪਾਇਆ ਕਿ ਵਧੇਰੇ BMI ਵਾਲੇ ਮੰਤਰੀਆਂ ਦਾ ਦੇਸ਼ ਵਧੇਰੇ ਭ੍ਰਿਸ਼ਟ ਦੇਸ਼ਾਂ ਵਿੱਚ ਸ਼ਾਮਲ ਸੀ। ਐਸਟੋਨੀਆ, ਲਿਥੁਆਨੀਆ, ਲਾਤਵੀਆ ਤੇ ਜਾਰਜੀਆ ਘੱਟ ਭ੍ਰਿਸ਼ਟ ਦੇਸ਼ ਸੀ। ਉਥੇ ਹੀ ਤਾਜਿਕਸਤਾਨ, ਤੁਰਕਮੇਨਿਸਤਾਨ ਤੇ ਉਜ਼ਬੇਕਿਸਤਾਨ ਵਿੱਚ ਵਧੇਰੇ ਭ੍ਰਿਸ਼ਟਾਚਾਰ ਸੀ। ਅਧਿਐਨ ਵਿੱਚ ਸਾਰੇ 15 ਦੇਸ਼ਾਂ ਦੇ ਇੱਕ ਤਿਹਾਈ ਮੰਤਰੀ ਬਹੁਤ ਜ਼ਿਆਦਾ ਮੋਟੇ ਪਾਏ ਗਏ।

Related posts

ਕੁਝ ਵੱਡਾ ਕਰਨ ਦੀ ਤਿਆਰੀ ‘ਚ ਲੱਗ ਰਿਹਾ ਇਸਰੋ, ਸੰਗਠਨ ਪ੍ਰਧਾਨ ਦਾ ਇਸ਼ਾਰਾ

On Punjab

10 ਦਸੰਬਰ ਤੱਕ ਬਾਹਰੀ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ

On Punjab

ਕਾਂਗਰਸ ਦੀ ਪਟੀਸ਼ਨ ਰੱਦ ਕਰ SC ਨੇ ਕਿਹਾ ਰਾਜਪਾਲ ਦਾ ਫਲੋਰ ਟੈਸਟ ਦਾ ਫੈਸਲਾ ਸੀ ਸਹੀ

On Punjab