ਮਾਸਕੋ: ਕੋਰੋਨਾ ਵੈਕਸੀਨ ਬਣਾਉਣ ਲਈ ਦੁਨੀਆਂ ਦੇ ਕਈ ਦੇਸ਼ਾਂ ਦੇ ਵਿਗਿਆਨੀ ਜੁਟੇ ਹੋਏ ਹਨ। ਅਜਿਹੇ ‘ਚ ਰੂਸ ਨੇ ਦਾਅਵਾ ਕੀਤਾ ਕਿ ਉਸ ਦੀ ਕੋਰੋਨਾ ਵਾਇਰਸ ਵੈਕਸੀਨ ਕਲੀਨੀਕਲ ਟ੍ਰਾਇਲ ‘ਚ 100 ਫੀਸਦ ਸਫ਼ਲ ਰਹੀ। ਇਸ ਵੈਕਸੀਨ ਨੂੰ ਮਾਸਕੋ ਸਥਿਤ ਰੂਸੀ ਸਿਹਤ ਮੰਤਰਾਲੇ ਨਾਲ ਜੁੜੀ ਖੋਜ ਸੰਸਥਾ ਨੇ ਬਣਾਇਆ ਹੈ।
ਟ੍ਰਾਇਲ ਰਿਪੋਰਟ ਮੁਤਾਬਕ ਜਿਨ੍ਹਾਂ ਵਾਲੰਟੀਅਰਸ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ, ਉਨ੍ਹਾਂ ‘ਚ ਵਾਇਰਸ ਖਿਲਾਫ ਇਮਿਊਨਿਟੀ ਵਿਕਸਤ ਹੋਈ ਹੈ। ਕਿਸੇ ‘ਚ ਵੀ ਨੈਗੇਟਿਵ ਸਾਈਡ ਇਫੈਕਟਸ ਨਹੀਂ ਮਿਲੇ। ਟ੍ਰਾਇਲ ਦੇ ਨਤੀਜਿਆਂ ਤੋਂ ਬਾਅਦ ਰਸ਼ੀਆ ਸਰਕਾਰ ਨੇ ਵੈਕਸੀਨ ਦੀ ਤਾਰੀਫ ਕੀਤੀ ਹੈ।
ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਵੈਕਸੀਨ ਦੇ ਇਸਤੇਮਾਲ ਨੂੰ ਲੈ ਕੇ ਸਾਵਧਾਨ ਕੀਤਾ ਹੈ। ਬ੍ਰਿਟੇਨ ਨੇ ਵੀ ਰਸ਼ੀਆ ਵੈਕਸੀਨ ਦਾ ਇਸਤੇਮਾਲ ਕਰਨ ਤੋਂ ਇਨਕਾਰ ਕਰ ਦਿੱਤਾ। ਰੂਸ ਸਰਕਾਰ ਦਾ ਦਾਅਵਾ ਹੈ ਕਿ Gam-Covid-Vac Lyo ਨਾਂ ਦੀ ਇਹ ਵੈਕਸੀਨ ਅਗਸਤ ਤੋਂ ਰਜਿਸਟਰ ਹੋ ਜਾਵੇਗੀ। ਸਤੰਬਰ ‘ਚ ਇਸ ਦੀ ਵੱਡੇ ਪੱਧਰ ‘ਤੇ ਪ੍ਰੋਡਕਸ਼ਨ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਅਕਤੂਬਰ ‘ਚ ਦੇਸ਼ ਭਰ ‘ਚ ਟੀਕਾਕਰਨ ਸ਼ੁਰੂ ਹੋ ਜਾਵੇਗਾ।