ਚੰਡੀਗੜ੍ਹ: ਕੋਰੋਨਾ ਵਾਇਰਸ ਨੇ ਬਾਲੀਵੁੱਡ ਤੋਂ ਬਾਅਦ ਪੌਲੀਵੁੱਡ ‘ਚ ਵੀ ਦਸਤਕ ਦੇ ਦਿੱਤੀ ਹੈ। ਪਹਿਲਾਂ ਹੀ ਕੋਰੋਨਾਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਪੰਜਾਬੀ ਫਿਲਮ ਇੰਡਸਟਰੀ ਵਿੱਚ ਹੌਬੀ ਧਾਲੀਵਾਲ ਨੂੰ ਕੋਰੋਨਾ ਵਾਇਰਸ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਗਾਇਕ ਜ਼ੋਰਾ ਰੰਧਾਵਾ ਦੇ ਇੰਸਟਾਗ੍ਰਾਮ ਪੋਸਟ ਤੋਂ ਇਸ ਬਾਬਤ ਜਾਣਕਾਰੀ ਮਿਲੀ ਹੈ। ਜ਼ੋਰਾ ਰੰਧਾਵਾ ਨੇ ਹੌਬੀ ਧਾਲੀਵਾਲ ਨਾਲ ਤਸਵੀਰ ਪੋਸਟ ਕਰ ਲਿਖਿਆ ‘Get Well Soon ਭਾਜੀ, ਤੁਸੀਂ ਰੀਅਲ ਫਾਈਟਰ ਹੋ, #Hobbydhaliwal #Covid19″