ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਇਕ ਵੀਡੀਓ ਸੋਸ਼ਲ ਮੀਡੀਆ ਖੂਬ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ‘ਚ ਦੋਵੇਂ ਇਕ-ਦੂਜੇ ਦੇ ਨਾਲ ਕਵਿਜ਼ ਗੇਮ ਖੇਡਦੇ ਨਜ਼ਰ ਆ ਰਹੇ ਹਨ।
ਇਸ ਕਵਿਜ਼ ‘ਚ ਦੋਵੇਂ ਇਕ-ਦੂਜੇ ਨੂੰ ਸਵਾਲ ਕਰਦੇ ਹਨ ਤੇ ਅਨੁਸ਼ਕਾ ਵਲੋਂ ਤਕਰੀਬਨ ਹਰ ਸਵਾਲ ਦਾ ਜਵਾਬ ਸਹੀ ਆ ਰਿਹਾ ਹੈ। ਕਵਿਜ਼ ਦੇ ਨਾਲ ਦੋਹਾਂ ਨੇ ਰੈਪਿਡ ਫਾਇਰ ਰਾਉਂਡ ਵੀ ਖੇਡਿਆ, ਇਨ੍ਹਾਂ ਦੋਹਾਂ ਦੀ ਇਹ ਵੀਡੀਓ ਫੈਨਜ਼ ਨੂੰ ਖੂਬ ਪਸੰਦ ਆ ਰਹੀ ਹੈ ਤੇ ਫੈਨਜ਼ ਇਸ ਨੂੰ ਸ਼ੇਅਰ ਵੀ ਕਰ ਰਹੇ ਹਨ।
ਇਸ ਤੋਂ ਪਹਿਲਾ ਵਿਰਾਟ ਕੋਹਲੀ ਨੇ ਇੰਡੀਅਨ ਫੁੱਟਬਾਲ ਟੀਮ ਕਪਤਾਨ ਸੁਨੀਲ ਛੇਤਰੀ ਦੇ ਨਾਲ ਲਾਈਵ ਚੈਟ ਸੈਸ਼ਨ ਕੀਤਾ ਸੀ। ਸ਼ੋਅ ਦੇ ਸਮੇਂ ਦੋਹਾਂ ਨੇ ਬਹੁਤ ਮਜ਼ੇਦਾਰ ਗੱਲਾਂ ਸਾਂਝੀਆਂ ਕੀਤੀਆਂ ਸੀ।