38.68 F
New York, US
December 28, 2024
PreetNama
ਫਿਲਮ-ਸੰਸਾਰ/Filmy

ਰੀਆ ਚਕ੍ਰਵਰਤੀ ਦੀ ਕਾਲ ਡਿਟੇਲ ਆਈ ਸਾਹਮਣੇ, ਸੁਸ਼ਾਂਤ ਦੀ ਮੌਤ ਵਾਲੇ ਦਿਨ ਇਸ ਸ਼ਖ਼ਸ ਨਾਲ ਕੀਤੀ ਇਕ ਘੰਟਾ ਗੱਲਬਾਤ

ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ‘ਚ ਹਰ ਰੋਜ਼ ਨਵਾਂ ਖ਼ੁਲਾਸਾ ਹੋ ਰਿਹਾ ਹੈ। ਅਜਿਹੇ ‘ਚ ਏਬੀਪੀ ਨਿਊਜ਼ ਦੇ ਹੱਥ ਰੀਆ ਦੇ ਕਾਲ ਡਿਟੇਲਸ ਲੱਗੇ ਹਨ। ਇਨ੍ਹਾਂ ‘ਚ ਸੁਸ਼ਾਂਤ ਦੀ ਮੌਤ ਤੋਂ ਇਕ ਦਿਨ ਪਹਿਲਾਂ, ਸੁਸ਼ਾਂਤ ਦੀ ਮੌਤ ਵਾਲੇ ਦਿਨ ਅਤੇ ਮੌਤ ਤੋਂ ਇਕ ਦਿਨ ਬਾਅਦ ਦੀ ਡਿਟੇਲ ਕਾਫੀ ਅਹਿਮ ਹੈ।

ਰੀਆ 8 ਜੂਨ ਨੂੰ ਸੁਸ਼ਾਂਤ ਦਾ ਘਰ ਛੱਡ ਕੇ ਚਲੀ ਗਈ ਸੀ ਪਰ ਸੁਸ਼ਾਂਤ ਦੇ ਪਿਤਾ ਨੇ ਉਨ੍ਹਾਂ ਖਿਲਾਫ ਐਫਆਈਆਰ ਕਰ ਦਿੱਤੀ ਸੀ ਜਿਸ ਤੋਂ ਬਾਅਦ ਇਹ ਕੇਸ ਰੀਆ ਦੁਆਲੇ ਘੁੰਮ ਰਿਹਾ ਹੈ। ਘਰ ਛੱਡ ਦੇਣ ਤੋਂ ਬਾਅਦ ਰੀਆ ਦੀ ਸੁਸ਼ਾਂਤ ਨਾਲ ਕੋਈ ਗੱਲ ਨਹੀਂ ਹੋਈ। ਪਰ ਅੱਠ ਤੋਂ 14 ਜੂਨ ਦਰਮਿਆਨ ਰੀਆ ਦੀ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ। ਰੀਆ ਨੂੰ ਫੋਨ ‘ਤੇ ਕਈ ਅਣਜਾਣ ਨੰਬਰਾਂ ਤੋਂ ਵੀ ਕਾਲ ਆਏ।

ਸੁਸ਼ਾਂਤ ਦੀ ਮੌਤ ਵਾਲੇ ਦਿਨ ਯਾਨੀ 14 ਜੂਨ ਨੂੰ ਸਵੇਰੇ ਰੀਆ ਨੇ ਇਕ ਮਹਿਲਾ ਨਾਲ ਇਕ ਘੰਟਾ ਸੱਤ ਮਿੰਟ ਲੰਬੀ ਗੱਲਬਾਤ ਕੀਤੀ। ਜਿਸ ਸਮੇਂ ਹਰ ਥਾਂ ‘ਤੇ ਸੁਸ਼ਾਂਤ ਦੀ ਮੌਤ ਦੀ ਬ੍ਰੇਕਿੰਗ ਚੱਲ ਰਹੀ ਸੀ ਉਸ ਵੇਲੇ ਵੀ ਰੀਆ ਕਿਸੇ ਨੰਬਰ ‘ਤੇ ਗੱਲ ਕਰ ਰਹੀ ਸੀ।

ਰੀਆ ਤੇ ਸੁਸ਼ਾਂਤ ਦੀ ਆਖਰੀ ਗੱਲਬਾਤ:

ਰੀਆ ਤੇ ਸੁਸ਼ਾਂਤ ਵਿਚਾਲੇ ਫੋਨ ‘ਤੇ ਆਖਰੀ ਗੱਲ ਪੰਜ ਜੂਨ ਨੂੰ ਹੋਈ ਸੀ। ਇਸ ਦਿਨ ਸੁਸ਼ਾਂਤ ਅਤੇ ਰੀਆ ਦੀ ਫੋਨ ‘ਤੇ ਦੋ ਵਾਰ ਗੱਲ ਹੋਈ। ਪਹਿਲੀ ਕਾਲ ਸੁਸ਼ਾਂਤ ਨੇ ਰੀਆ ਨੂੰ ਕੀਤੀ ਸੀ। ਸੁਸ਼ਾਂਤ ਨੇ ਰੀਆ ਨੂੰ ਸਵੇਰ ਅੱਠ ਵੱਜ ਕੇ 19 ਮਿੰਟ ‘ਤੇ ਫੋਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੀ ਇਕ ਮਿੰਟ, 54 ਸਕਿੰਟ ਗੱਲਬਾਤ ਹੋਈ। ਇਸ ਤੋਂ ਬਾਅਦ ਰੀਆ ਦੇ ਫੋਨ ਤੇ HDFC ਬੈਂਕ ਵੱਲੋਂ ਦੋ ਹੋਰ ਮੈਸੇਜ ਆਏ। ਇਸ ਤੋਂ ਬਾਅਦ ਰੀਆ ਨੇ ਸੁਸ਼ਾਂਤ ਨੂੰ 9 ਵੱਜ ਕੇ 59 ਮਿੰਟ ‘ਤੇ ਫੋਨ ਕੀਤਾ ਤੇ ਹੈਰਾਨੀ ਵਾਲੀ ਗੱਲ ਹੈ ਕਿ ਇਸ ਦੌਰਾਨ ਸਿਰਫ਼ ਤਿੰਨ ਸਕਿੰਟ ਗੱਲਬਾਤ ਹੋਈ। ਫੋਨ ਤੇ ਇਹੀ ਤਿੰਨ ਸਕਿੰਟ ਰੀਆ ਤੇ ਸੁਸ਼ਾਂਤ ਦੀ ਆਖਰੀ ਗੱਲਬਾਤ ਸੀ।

Related posts

ਨਮ ਅੱਖਾਂ ਨਾਲ ਪੰਜਾਬੀ ਗਾਇਕ ਦਿਲਜਾਨ ਨੂੰ ਅੰਤਿਮ ਵਿਦਾਈ

On Punjab

ਲੌਕਡਾਊਨ ਕਰਕੇ ਅਮਿਤਾਭ ਬੱਚਨ, ਨਸੀਰੂਦੀਨ ਸ਼ਾਹ, ਅਨੁਪਮ ਖੇਰ ਵਰਗੇ ਕਈ ਦਿੱਗਜ ਹੋਣਗੇ ਬੇਰੁਜ਼ਗਾਰ

On Punjab

ਮੀਕਾ ਸਿੰਘ ਪਿੱਛੋਂ ਹੁਣ ਦਿਲਜੀਤ ‘ਤੇ ਮੁਸੀਬਤ, ਅਮਰੀਕੀ ਵੀਜ਼ਾ ‘ਤੇ ਤਲਵਾਰ

On Punjab