PreetNama
ਖਾਸ-ਖਬਰਾਂ/Important News

ਕੈਨੇਡਾ ਦਾ ਨਿਆਗਰਾ ਫਾਲਸ ਵੀ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਰੰਗ ‘ਚ ਰੰਗਿਆ

ਭੁਰਤ ਦੇ ਨਾਲ-ਨਾਲ ਦੂਸਰੇ ਦੇਸ਼ਾਂ ‘ਚ ਵੀ ਆਜ਼ਾਦੀ ਦਿਹਾੜਾ ਮਨਾਇਆ ਗਿਆ। ਕੈਨੇਡਾ ‘ਚ ਵੀ ਇਸ ਦਿਨ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਦੁਨੀਆ ਦੇ ਕੁਦਰਤੀ ਅਜੂਬਿਆਂ ‘ਚੋਂ ਇਕ, ਨਿਆਗਰਾ ਫਾਲਸ ਸ਼ਾਮ ਦੇ ਸਮਾਰੋਹ ‘ਚ ਭਾਰਤੀ ਝੰਡੇ ਦੇ ਰੰਗਾਂ ‘ਚ ਪ੍ਰਕਾਸ਼ਤ ਹੋਇਆ।

ਇਤਿਹਾਸਕ ਨਿਆਗਰਾ ਫਾਲਜ਼ ਦੇ ਸ਼ਾਨਦਾਰ ਕੈਨੇਡੀਅਨ ਲੈਂਡਮਾਰਕ ‘ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ ਤੇ ਕਈ ਸ਼ਹਿਰਾਂ ‘ਚ ਇਕ ਕਾਰ ਰੈਲੀ ਕੱਢੀ ਗਈ। ਇੰਡੋ-ਕੈਨੇਡੀਅਨ ਕਮਿਊਨਿਟੀ ਦੇ ਮੈਂਬਰਾਂ ਨੇ ਕੋਵਿਡ -19 ਮਹਾਂਮਾਰੀ ਦੇ ਕਾਰਨ ਪਾਬੰਦੀਆਂ ਦੇ ਵਿਚਕਾਰ ਸੁਤੰਤਰਤਾ ਦਿਵਸ ਮਨਾਇਆ।
ਇੰਡੋ-ਕਨੇਡਾ ਆਰਟਸ ਕੌਂਸਲ ਵੱਲੋਂ ਕਰਵਾਏ ਸਮਾਗਮ ‘ਚ ਨਿਆਗਰਾ ਫਾਲਸ ਵਿਖੇ ਟੋਰਾਂਟੋ ‘ਚ ਭਾਰਤ ਦੇ ਕੌਂਸਲ ਜਨਰਲ ਅਪੂਰਵ ਸ਼੍ਰੀਵਾਸਤਵ ਨੇ ਝੰਡਾ ਲਹਿਰਾਇਆ। ਨਿਆਗਰਾ ਫਾਲਜ਼ ਰੋਸ਼ਨੀ ਬੋਰਡ ਤੇ ਨਿਆਗਰਾ ਪਾਰਕਸ ਕਮਿਸ਼ਨ ਦੇ ਸਹਿਯੋਗ ਨਾਲ ਨਿਆਗਰਾ ਫਾਲਜ਼ ਸਿਟੀ ਦੇ ਸਹਿਯੋਗ ਨਾਲ ਵਿਸ਼ੇਸ਼ ਲਾਈਟਨਿੰਗ ਦਾ ਪ੍ਰਬੰਧ ਕੀਤਾ ਗਿਆ।

ਟੋਰਾਂਟੋ ਦੇ ਸਿਟੀ ਹਾਲ ਵਿਖੇ ਵੀ ਭਾਰਤੀ ਝੰਡਾ ਲਹਿਰਾਇਆ ਗਿਆ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੌਕੇ ‘ਤੇ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਵਧਾਈ ਦਿੱਤੀ।
ਟਰੂਡੋ ਨੇ ਆਪਣੇ ਦਫ਼ਤਰ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ, “ਕਨੇਡਾ ਅਤੇ ਭਾਰਤ ਵਿੱਚ ਸਾਡੀ ਲੋਕਤੰਤਰੀ ਤੇ ਬਹੁਲਤਾਵਾਦ ਦੀਆਂ ਸਾਂਝੀਆਂ ਪਰੰਪਰਾਵਾਂ ਤੇ ਡੂੰਘੇ ਸੱਭਿਆਚਾਰਕ ਅਤੇ ਲੋਕਾਂ-ਤੋਂ-ਲੋਕ ਸਬੰਧਾਂ ਵਿੱਚ ਇੱਕ ਮਜ਼ਬੂਤ, ਲੰਮਾ ਤੇ ਸਜੀਵ ਰਿਸ਼ਤਾ ਹੈ। 10 ਲੱਖ ਤੋਂ ਵੱਧ ਕੈਨੇਡੀਅਨ ਲੋਕਾਂ ਨੇ ਸਾਡੇ ਦੇਸ਼ ਲਈ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ।”

Related posts

ਨਵੇਂ ਸਾਲ ਮੌਕੇ ਅਮਰੀਕਾ ਈਰਾਨ ਨੂੰ ਦੇਵੇਗਾ ਵੱਡਾ ਤੋਹਫ਼ਾ

On Punjab

ਛੇ ਮਹੀਨਿਆਂ ਬਾਅਦ ਚੀਨ ‘ਚ ਅੰਤਰਰਾਸ਼ਟਰੀ ਉਡਾਣਾਂ ਦੀ ਇਜਾਜ਼ਤ, ਪਾਕਿਸਤਾਨ ਸਮੇਤ 8 ਦੇਸ਼ਾਂ ਨੂੰ ਮਨਜੂਰੀ

On Punjab

ਨਿਰਭਿਆ ਕੇਸ: ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਦੇ ਪਰਿਵਾਰਾਂ ਨੂੰ ਆਖਰੀ ਵਾਰ ਮਿਲਣ ਲਈ ਲਿਖਿਆ ਪੱਤਰ

On Punjab