ਸਮੱਗਰੀ-800 ਗਰਾਮ ਨਿੰਬੂ, 150 ਗਰਾਮ ਹਲਦੀ ਪਾਊਡਰ, 1/3 ਛੋਟਾ ਚਮਚ, ਲਾਲ ਮਿਰਚ ਪਾਊਡਰ ਦੋ ਅੱਧੇ ਛੋਟੇ ਚਮਚ, ਜ਼ੀਰਾ ਡੇਢ ਛੋਟੇ ਚਮਚ, ਮੇਥੀ ਦਾਣਾ ਡੇਢ ਛੋਟੇ ਚਮਚ, ਰਾਈ ਇੱਕ ਛੋਟਾ ਚਮਚ, ਅਦਰਕ ਪਾਊਡਰ ਇੱਕ ਵੱਡਾ ਚਮਚ, ਹਿੰਙ ਅੱਧਾ ਛੋਟਾ ਚਮਚ, ਖੰਡ ਦੋ ਕੱਪ, ਨਿੰਬੂ ਦਾ ਰਸ ਡੇਢ ਛੋਟੇ ਚਮਚ।
ਵਿਧੀ- ਨਿੰਬੂਆਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟੋ। ਕੜਾਹੀ ਵਿੱਚ ਜ਼ੀਰਾ, ਮੇਥੀ ਤੇ ਰਾਈ ਤੜਕਾਓ। ਸੁਨਹਿਰਾ ਹੋਣ ‘ਤੇ ਹਲਕਾ ਸੇਕ ਕਰੋ। ਇਸ ਨੂੰ ਠੰਢਾ ਕਰੋ ਅਤੇ ਪੀਸ ਕੇ ਪਾਊਡਰ ਬਣਾ ਲਓ। ਕਟੇ ਹੋਏ ਨਿੰਬੂਆਂ ਵਿੱਚ ਇਹ ਪਾਊਡਰ, ਨਮਕ, ਹਲਦੀ, ਖੰਡ, ਅਦਰਕ ਪਾਊਡਰ ਅਤੇ ਹਿੰਙ ਮਿਲਾਓ। ਇਸ ਨੂੰ ਮਰਤਬਾਨ ਵਿੱਚ ਭਰ ਕੇ ਧੁੱਪ ਵਿੱਚ ਰੱਖੋ। ਰੋਜ਼ਾਨਾ ਇੱਕ ਵਾਰ ਅਚਾਰ ਨੂੰ ਹਿਲਾਓ ਤਾਂ ਕਿ ਇਹ ਚੰਗੀ ਤਰ੍ਹਾਂ ਮਿਲ ਜਾਏ।
previous post