PreetNama
ਖਾਸ-ਖਬਰਾਂ/Important News

US-China Air Travel: ਅਮਰੀਕਾ-ਚੀਨ ‘ਚ ਘਟੀ ਕੁੜੱਤਣ? ਦੋਵਾਂ ਦੇਸ਼ਾਂ ‘ਚ ਉਡਾਣਾਂ ਵਧਾਉਣ ਦਾ ਫੈਸਲਾ

ਵਾਸ਼ਿੰਗਟਨ: ਚੀਨ ਉੱਪਰ ਦੁਨੀਆ ਵਿੱਚ ਕੋਰੋਨਾ ਫੈਲਾਉਣ ਦੇ ਇਲਜ਼ਾਮਾਂ ਤੋਂ ਬਾਅਦ ਚੀਨ-ਅਮਰੀਕਾ ‘ਚ ਤਕਰਾਰ ਵਧ ਗਈ ਸੀ। ਟਰੰਪ ਨੇ ਖੁੱਲ੍ਹੇ ਮੰਚ ਤੋਂ ਕਈ ਵਾਰ ਚੀਨ ਨੂੰ ਕੋਰੋਨਾ ਫੈਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਸੀ। ਹੁਣ ਇੱਕ ਵਾਰ ਫੇਰ ਤੋਂ ਅਮਰੀਕਾ ਤੇ ਚੀਨ ਦੋਵੇਂ ਦੇਸ਼ ਇੱਕ-ਦੂਜੇ ਦੀਆਂ ਹਵਾਈ ਕੰਪਨੀਆਂ ਦੀਆਂ ਉਡਾਣਾਂ ਨੂੰ ਦੁਗਣਾ ਕਰਨ ‘ਤੇ ਸਹਿਮਤ ਹੋਏ ਹਨ। ਮੰਨਿਆ ਜਾ ਰਿਹਾ ਕਿ ਇਸ ਸਮਝੌਤੇ ਨਾਲ ਕੋਵਿਡ-19 ਮਹਾਮਾਰੀ ਦੌਰਾਨ ਲਗਾਈ ਗਈ ਯਾਤਰਾ ਪਾਬੰਦੀ ਨੂੰ ਲੈ ਕੇ ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਦਰਮਿਆਨ ਖੜੋਤ ਨੂੰ ਘੱਟ ਕੀਤਾ ਜਾਏਗਾ।

ਹੁਣ ਅਮਰੀਕੀ ਆਵਾਜਾਈ ਵਿਭਾਗ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਚੀਨ ਦੀ ਹਵਾਬਾਜ਼ੀ ਅਥਾਰਟੀ ਨੇ ਇਸ ਹਫਤੇ ਯੂਨਾਈਟਿਡ ਤੇ ਡੈਲਟਾ ਲਈ ਵਧੇਰੇ ਉਡਾਣਾਂ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ। ਇਸ ਐਲਾਨ ਤੋਂ ਥੋੜ੍ਹੀ ਦੇਰ ਬਾਅਦ ਸ਼ਿਕਾਗੋ ਬੇਸਡ ਯੂਨਾਈਟਿਡ ਏਅਰਲਾਇੰਸ ਨੇ ਕਿਹਾ ਕਿ ਉਹ ਹਰ ਹਫ਼ਤੇ ਸੈਨ ਫਰਾਂਸਿਸਕੋ ਤੇ ਸ਼ੰਘਾਈ ਦੇ ਵਿਚਕਾਰ ਸੋਲ ਦੇ ਰਸਤੇ 4 ਉਡਾਣਾਂ ਚਲਾਏਗੀ।

ਦੱਸ ਦਈਏ ਕਿ ਇਸ ਤੋਂ ਇਲਾਵਾ ਵਿਭਾਗ ਨੇ ਕਿਹਾ ਕਿ ਚੀਨੀ ਏਅਰਲਾਈਨਸ ਜੋ ਪਹਿਲਾਂ ਅਮਰੀਕਾ ਲਈ ਉਡਦੀਆਂ ਹਨ- ਏਅਰ ਚਾਈਨਾ, ਚਾਈਨਾ ਈਸਟਰਨ ਏਅਰਲਾਈਨਸ, ਚਾਈਨਾ ਸਾਊਥ ਏਅਰਲਾਈਨਸ, ਸ਼ਿਆਮੇਨ ਏਅਰਲਾਈਨਸ ਨੂੰ ਚਾਰ ਦੀ ਥਾਂ ਹਰ ਹਫ਼ਤੇ 8 ਰਾਊਂਡ ਟ੍ਰਿਪ ਕਰਨ ਦੀ ਇਜਾਜ਼ਤ ਹੋਏਗੀ।

ਇਸ ਦੇ ਨਾਲ ਹੀ ਅਮਰੀਕਾ ਨੇ ਉਮੀਦ ਕੀਤੀ ਹੈ ਕਿ ਚੀਨ-ਅਮਰੀਕੀ ਏਅਰਲਾਇੰਸ ਦੇ ਸਮਝੌਤੇ ਦੇ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਬਹਾਲ ਕਰੇਗਾ। ਵਰਤਮਾਨ ਵਿੱਚ ਉਡਾਣਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਸਹੀ ਦਿਸ਼ਾ ਵਿੱਚ ਇੱਕ ਕਦਮ ਦੱਸਿਆ ਗਿਆ ਹੈ।

ਜਨਵਰੀ ਦੀ ਸ਼ੁਰੂਆਤ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਹਰ ਹਫ਼ਤੇ 300 ਤੋਂ ਵੱਧ ਉਡਾਣਾਂ ਸੀ ਪਰ ਮਹਾਮਾਰੀ ਕਰਕੇ ਅੰਤਰਰਾਸ਼ਟਰੀ ਹਵਾਈ ਉਡਾਣਾਂ ‘ਤੇ ਪਾਬੰਦੀਆਂ ਨੇ ਉਡਾਣਾਂ ਦੀ ਗਿਣਤੀ ਸੀਮਤ ਕਰ ਦਿੱਤੀ। ਯੂਨਾਈਟਿਡ, ਡੈਲਟਾ ਤੇ ਅਮੈਰੀਕਨ ਏਅਰਲਾਇੰਸ ਨੇ ਮਾਰਚ ਵਿੱਚ ਚੀਨ ਲਈ ਉਡਾਣਾਂ ਰੋਕ ਦਿੱਤੀਆਂ ਸੀ।

Related posts

ਸਮੁੰਦਰੀ ਲੁਟੇਰਿਆਂ ਵਲੋਂ 18 ਭਾਰਤੀਆਂ ਸਮੇਤ ਹਾਂਗਕਾਂਗ ਦਾ ਜਹਾਜ਼ ਅਗਵਾ

On Punjab

ਪਾਕਿ ‘ਚ ਵੀ ਹੜ੍ਹਾਂ ਦਾ ਕਹਿਰ, ਭਾਰਤ ‘ਤੇ ਮੜ੍ਹੇ ਇਲਜ਼ਾਮ

On Punjab

ਸਾਬਕਾ PM ਡਾ. ਮਨਮੋਹਨ ਸਿੰਘ ਦਾ ਬੀਜੇਪੀ ’ਤੇ ਵੱਡਾ ਹਮਲਾ, ਕਿਹਾ-ਬਿਨਾਂ ਬੁਲਾਏ ਬਿਰਿਆਨੀ ਖਾਣ ਨਾਲ ਰਿਸ਼ਤੇ ਨਹੀਂ ਸੁਧਰਦੇ

On Punjab