PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ‘ਤੇ AIIMS ਨੇ ਚੁੱਕੇ ਸਵਾਲ!ਹੁਣ ਕਤਲ ਦੇ ਐਂਗਲ ਨਾਲ ਹੋਵੇਗੀ ਜਾਂਚ

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਾਜਧਾਨੀ ਦਿੱਲੀ ਦੇ ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼) ਵਿੱਚ ਫੋਰੈਂਸਿਕ ਜਾਂਚ ਟੀਮ ਦੇ ਮੁਖੀ ਡਾਕਟਰ ਸੁਧੀਰ ਗੁਪਤਾ ਨੇ ਕਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਪੋਸਟ ਮਾਰਟਮ ਰਿਪੋਰਟ ‘ਚ ਬਹੁਤ ਸਾਰੀਆਂ ਚੀਜ਼ਾਂ ਅਧੂਰੀਆਂ ਹਨ। ਹੁਣ ਕਤਲ ਦੇ ਐਂਗਲ ਤੋਂ ਜਾਂਚ ਹੋਣੀ ਚਾਹੀਦੀ ਹੈ। ਸੁਸ਼ਾਤ ਦੀ ਲਾਸ਼ ਦਾ ਪੋਸਟ ਮਾਰਟਮ ਮੁੰਬਈ ਦੇ ਕੂਪਰ ਹਸਪਤਾਲ ‘ਚ ਕੀਤਾ ਗਿਆ।

ਡਾ. ਸੁਧੀਰ ਗੁਪਤਾ ਨੇ ਕਿਹਾ ਹੈ ਕਿ ਸਾਨੂੰ ਮੈਡੀਕਲ ਮੌਤ ਜਾਂਚ ਲਈ ਲੋੜੀਂਦੀ ਜਾਣਕਾਰੀ ਦੀ ਜਰੂਰਤ ਹੈ, ਜਿਹੜੀ ਕਿ ਅਸੀਂ ਮੁੰਬਈ ਦੀ ਸਥਾਨਕ ਟੀਮ ਰਾਹੀਂ ਕੂਪਰ ਹਸਪਤਾਲ ਤੋਂ ਮੰਗੀ ਹੈ। ਸੀਬੀਆਈ ਨੇ ਏਮਜ਼ ਤੋਂਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ ਤੇ ਆਟੋਪਸੀ ਰਿਪੋਰਟ ਦੀ ਪੜਤਾਲ ਕਰਦਿਆਂ ਇਸ ਬਾਰੇ ਆਪਣੀ ਰਾਏ ਮੰਗੀ।

ਇਸ ਤੋਂ ਪਹਿਲਾਂ ਡਾਕਟਰ ਸੁਧੀਰ ਗੁਪਤਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕਤਲ ਤੋਂ ਇਲਾਵਾ ਅਸੀਂ ਸਾਰੇ ਸੰਭਾਵਿਤ ਐਂਗਲ ਤੋਂ ਜਾਂਚ ਕਰਾਂਗੇ। ਸਾਡੀ ਟੀਮ ਸੁਸ਼ਾਂਤ ਦੇ ਸਰੀਰ ‘ਤੇ ਸੱਟਾਂ ਦੇ ਪੈਟਰਨ ਦਾ ਵਿਸ਼ਲੇਸ਼ਣ ਕਰੇਗੀ ਤੇ ਉਨ੍ਹਾਂ ਨੂੰ ਸਥਿਤੀਆਂ ਦੇ ਸਬੂਤ ਦੇ ਨਾਲ ਮਿਲਾਵੇਗੀ। ਰਾਜਪੂਤ ਨੂੰ ਦਿੱਤੇ ਗਏ ਐਂਟੀ-ਡਿਪਰੇਸੈਂਟਸ ਦਾ ਵਿਸ਼ਲੇਸ਼ਣ ਵੀ ਏਮਜ਼ ਲੈਬਾਰਟਰੀ ‘ਚ ਕੀਤਾ ਜਾਵੇਗਾ।

Related posts

Lakme Fashion Week 2020 ‘ਚ ਕਰੀਨਾ ਨੇ ਗ੍ਰੀਨ ਗਾਊਨ ‘ਚ ਦਿਖਾਏ ਜਲਵੇ

On Punjab

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਲਤਾ ਦੇ ਦੇਹਾਂਤ ਦੀ ਖਬਰ, ਪਰਿਵਾਰ ਦਾ ਸਾਹਮਣੇ ਆਇਆ ਇਹ ਬਿਆਨ

On Punjab

International Yoga Day: ਯੋਗਾ ਨਾਲ ਖ਼ੁਦ ਨੂੰ ਫਿੱਟ ਰੱਖਦੀਆਂ ਨੇ ਇਹ ਅਦਾਕਾਰਾਂ, ਸ਼ਿਲਪਾ ਸ਼ੈੱਟੀ ਤੋਂ ਮਲਾਇਕਾ ਅਰੋਡ਼ਾ ਤਕ ਦਾ ਨਾਂ ਸ਼ਾਮਲ

On Punjab