ਕੋਲਕਾਤਾ: JEE ਤੇ NEET ਪਰੀਖਿਆ ਕਰਵਾਉਣ ਸਬੰਧੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ JEE/NEET ਪ੍ਰੀਖਿਆ ਕਰਾਉਣ ਡਟੀ ਕੇਂਦਰ ਸਰਕਾਰ ਵਿਦਿਆਰਥੀਆਂ ਦੀ ਜਾਨ ਜ਼ੋਖਮ ‘ਚ ਪਾ ਰਹੀ ਹੈ।
ਮਮਤਾ ਨੇ ਕਿਹਾ ਕੇਂਦਰ ਉਪਦੇਸ਼ ਦੇਣ ‘ਚ ਵਿਅਸਤ ਹੈ। ਇਸ ਦੀ ਬਜਾਇ ਵਿਦਿਆਰਥੀਆਂ ਦੇ ‘ਮਨ ਕੀ ਬਾਤ’ ਸੁਣਨੀ ਚਾਹੀਦੀ ਹੈ। ਉਨ੍ਹਾਂ ਟੀਐਮਸੀ ਦੇ ਵਿਦਿਆਰਥੀ ਵਿੰਗ ਦੀ ਇਕ ਵਰਚੂਅਲ ਰੈਲੀ ‘ਚ ਇਹ ਗੱਲ ਆਖੀ ਹੈ।
ਮਮਤਾ ਬੈਨਰਜੀ ਨੇ ਕਿਹਾ ਕਿ ਸੱਤ-ਅੱਠ ਮੁੱਖ ਮੰਤਰੀਆਂ ਦੀ ਮੁਲਾਕਾਤ ਹੋਈ ਸੀ। ਅਸੀਂ ਫੈਸਲਾ ਲਿਆ ਸੀ ਕਿ ਵਿਦਿਆਰਥੀਆਂ ਵੱਲੋਂ ਅਸੀਂ ਸੁਪਰੀਮ ਕੋਰਟ ‘ਚ ਸਮੀਖਿਆ ਅਪੀਲ ਦਾਇਰ ਕਰਾਂਗੇ।