PreetNama
ਫਿਲਮ-ਸੰਸਾਰ/Filmy

ਕੰਗਨਾ ਨੂੰ ਮਿਲੀ ‘ਵਾਈ’ ਸੁਰੱਖਿਆ, ਐਕਟਰਸ ਨੇ ਅਮਿਤ ਸ਼ਾਹ ਦਾ ਕੀਤਾ ਧੰਨਵਾਦ

ਮੁੰਬਈ: ਬਾਲੀਵੁੱਡ ਐਕਟਰਸ ਕੰਗਨਾ ਰਨੌਤ ਨੂੰ ‘ਵਾਈ’ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਸ਼ਿਵ ਸੈਨਾ ਦੇ ਨੇਤਾ ਸੰਜੇ ਰਾਉਤ ਨੇ ਉਨ੍ਹਾਂ ਨੂੰ ਮੁੰਬਈ ਨਾ ਆਉਣ ਦੀ ਧਮਕੀ ਦਿੱਤੀ ਸੀ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਨੇਤਾ ਤੇ ਕਾਰਕੁਨ ਮੁੰਬਈ ਵਿੱਚ ਉਸ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ। ਕੰਗਨਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਪਰ ਕੇਂਦਰ ਸਰਕਾਰ ਨੇ ਉਨ੍ਹਾਂ ਲਈ ਵਾਈ ਸੁਰੱਖਿਆ ਪ੍ਰਦਾਨ ਕੀਤੀ ਹੈ। ਕੰਗਨਾ ਨੇ ਵੀ ਇਸ ਲਈ ਪ੍ਰਗਟ ਕੀਤਾ ਹੈ।

ਕੰਗਨਾ ਨੇ ਟਵੀਟ ਕੀਤਾ, “ਇਹ ਇਸ ਗੱਲ ਦਾ ਸਬੂਤ ਹੈ ਕਿ ਕੋਈ ਵੀ ਫਾਸ਼ੀਵਾਦੀ ਹੁਣ ਕਿਸੇ ਦੇਸ਼ ਭਗਤੀ ਦੀ ਆਵਾਜ਼ ਨੂੰ ਕੁਚਲ ਨਹੀਂ ਸਕਦਾ, ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ੁਕਰਗੁਜ਼ਾਰ ਹਾਂ ਕਿ ਉਹ ਚਾਹੁੰਦੇ ਤਾਂ ਇਨ੍ਹਾਂ ਹਾਲਾਤ ਕਾਰਨ ਮੈਨੂੰ ਮੁੰਬਈ ਨਾ ਜਾਣ ਦੀ ਸਲਾਹ ਦਿੰਦੇ, ਪਰ ਉਨ੍ਹਾਂ ਨੇ ਭਾਰਤ ਦੀ ਧੀ ਦੇ ਸ਼ਬਦਾਂ ਦਾ ਸਨਮਾਨ ਕੀਤਾ, ਸਾਡੀ ਸਵੈ-ਮਾਣ ਦੀ ਇੱਜ਼ਤ ਕੀਤੀ, ਜੈ ਹਿੰਦ।”

Related posts

ਬਾਲੀਵੁਡ ‘ਚ ਆਉਣ ਤੋਂ ਪਹਿਲਾਂ LIC ਏਜੰਟ ਦਾ ਕੰਮ ਕਰਦੇ ਸਨ ਅਭਿਸ਼ੇਕ ਬੱਚਨ

On Punjab

ਤਿੰਨ ਦਿਨ ਹਸਤਪਾਲ ਵਿੱਚ ਰਹਿਣ ਤੋਂ ਬਾਅਦ ਘਰ ਵਾਪਸ ਆਏ ਧਰਮਿੰਦਰ

On Punjab

ਬਾਲੀਵੁੱਡ ‘ਚ ਖੜਕੇ ਮਗਰੋਂ ਹੁਣ ਕੰਗਨਾ ਬਣੇਗੀ ਫਾਈਟਰ ਪਾਇਲਟ

On Punjab