19.08 F
New York, US
December 22, 2024
PreetNama
ਰਾਜਨੀਤੀ/Politics

ਬਾਦਲ ਤੋਂ ਬਾਅਦ ਨੂੰਹ ਹਰਸਿਮਰਤ ਨੇ ਵੀ ਖੇਤੀ ਆਰਡੀਨੈਂਸਾਂ ‘ਤੇ ਕੇਂਦਰ ਦਾ ਪੂਰਿਆ ਪੱਖ

ਚੰਡੀਗੜ੍ਹ: ਕੇਂਦਰੀ ਖੇਤੀ ਆਰਡੀਨੈਂਸਾਂ ਦਾ ਵਿਰੋਧੀ ਪਾਰਟੀਆਂ ਸਮੇਤ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਪਰ ਬਾਦਲ ਪਰਿਵਾਰ ਵਾਰ-ਵਾਰ ਕੇਂਦਰ ਦੇ ਪੱਖ ‘ਚ ਭੁਗਤ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਹੁਣ ਉਨ੍ਹਾਂ ਦੀ ਨੂੰਹ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਦਾਅਵਾ ਕੀਤਾ ਹੈ ਕਿ ਇਸ ਬਿੱਲ ਨਾਲ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ।

ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਦੁਹਰਾਉਂਦਿਆ ਕਿਹਾ, ‘ਕੈਪਟਨ ਸਾਹਿਬ ਕਿਸਾਨਾਂ ਨੂੰ ਗੁੰਮਰਾਹ ਨਾ ਕਰੋ।’ ਹਰਸਿਮਰਤ ਨੇ ਕਿਹਾ ਚਾਰ ਸਾਲ ‘ਚ ਬੇਅਦਬੀ ਦੇ ਦੋਸ਼ੀਆ ਨੂੰ ਕੈਪਟਨ ਸਾਹਬ ਫੜ ਨਹੀਂ ਸਕੇ। ਇਸ ਤੋਂ ਇਲਾਵਾ ਬੀਜ ਘੁਟਾਲਾ, ਸ਼ਰਾਬ ਘੁਟਾਲਾ ਤੇ ਹੋਰ ਕਿੰਨੇ ਹੀ ਘੁਟਾਲੇ ਕੈਪਟਨ ਸਰਕਾਰ ਨੇ ਕੀਤੇ। ਇਨ੍ਹਾਂ ਘੁਟਾਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕੈਪਟਨ ਸਾਹਬ ਖੇਤੀ ਆਰਡੀਨੈਂਸ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਹਰਸਿਮਰਤ ਨੇ ਕੈਪਟਨ ਨੂੰ ਤਾਹਨਾ ਮਾਰਿਆ ਕੇਂਦਰ ਸਰਕਾਰ ਦੇ ਪੈਸੇ ਤੋਂ ਸਾਰਾ ਕੁਝ ਕਰ ਰਹੇ ਹੋ ਕੈਪਟਨ ਸਾਹਿਬ ਕੁਝ ਆਪ ਵੀ ਕਰ ਲਓ। ਉਨ੍ਹਾਂ ਕਿਹਾ ਕੈਪਟਨ ਨੇ ਵਿਧਾਨ ਸਭਾ ‘ਚ ਤਿੰਨ ਘੰਟੇ ਦਾ ਸੈਸ਼ਨ ਕਰਕੇ ਡਰਾਮਾ ਕੀਤਾ। ਹਰਸਿਮਰਤ ਬਾਦਲ ਨੇ ਇਲਜ਼ਾਮ ਲਾਏ ਕਿ ਵਿਧਾਨ ਸਭਾ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮੁੱਦਾ ਨਹੀਂ ਵਿਚਾਰਿਆ ਗਿਆ।

Related posts

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਹਾਟੀ ਸ਼ਕਤੀਪੀਠ ਕਾਮਾਖਿਆ ਮੰਦਿਰ ਦਾ ਕੀਤਾ ਦੌਰਾ, ਕਈ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ

On Punjab

ਰੇਲਾਂ ਚਲਾਉਣ ਦੀ ਸਹਿਮਤੀ ਦੇ ਨਾਲ ਹੀ ਕਿਸਾਨਾਂ ਦਾ ਅਲਟੀਮੇਟਮ, ਕੈਪਟਨ ਨੇ ਲਾਈ ਵਾਅਦਿਆਂ ਦੀ ਝੜੀ

On Punjab

ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੇ ਰੁਝਾਨ ਨੂੰ ਪੁੱਠਾ ਗੇੜ ਦਿੱਤਾ

On Punjab