PreetNama
ਸਿਹਤ/Health

ਬਿਊਟੀ ਟਿਪਸ: ਪਪੀਤੇ ਨਾਲ ਵਧਾਓ ਚਿਹਰੇ ਦੀ ਚਮਕ

ਪਪੀਤਾ-ਸ਼ਹਿਦ ਪੈਕ-ਜੇ ਤੁਹਾਡੀ ਸਕਿਨ ਖੁਸ਼ਕ ਹੈ ਤਾਂ ਪਪੀਤੇ ਅਤੇ ਸ਼ਹਿਦ ਦਾ ਫੇਸ ਪੈਕ ਲਾਓ। ਇਸ ਦੇ ਲਈ ਪਪੀਤੇ ਨੂੰ ਕੱਟ ਕੇ ਮੈਸ਼ ਕਰ ਲਓ। ਇਸ ਵਿੱਚ ਥੋੜ੍ਹਾ ਜਿਹਾ ਦੁੱਧ ਅਤੇ ਸ਼ਹਿਦ ਮਿਲਾ ਕੇ ਪੈਕ ਤਿਆਰ ਕਰੋ। ਇਸ ਪੈਕ ਨੂੰ ਚਿਹਰੇ ਅਤੇ ਗਰਦਨ ‘ਤੇ ਲਾਓ। 15-20 ਮਿੰਟ ਬਾਅਦ ਠੰਢੇ ਪਾਣੀ ਨਾਲ ਚਿਹਰਾ ਸਾਫ ਕਰ ਲਓ। ਇਸ ਪੈਕ ਨੂੰ ਹਫਤੇ ਵਿੱਚ ਇੱਕ-ਦੋ ਵਾਰ ਲਗਾ ਸਕਦੇ ਹੋ।
ਪਪੀਤਾ ਅਤੇ ਟਮਾਟਰ-ਜੇ ਤੁਹਾਡੇ ਚਿਹਰੇ ‘ਤੇ ਕਾਲੇ ਧੱਬੇ ਹੋ ਗਏ ਹਨ ਤਾਂ ਖੀਰਾ, ਪਪੀਤਾ ਅਤੇ ਟਮਾਟਰ ਦਾ ਰਸ ਬਰਾਬਰ ਮਾਤਰਾ ਵਿੱਚ ਮਿਲਾ ਕੇ ਲੇਪ ਵਾਂਗ ਬਣਾ ਲਓ। ਇਹ ਲੇਪ ਚਿਹਰੇ ‘ਤੇ ਲਾਓ। ਜਦ ਲੇਪ ਸੁੱਕ ਜਾਏ ਤਾਂ ਇੱਕ ਵਾਰ ਫਿਰ ਲਾਓ। ਇਸ ਪ੍ਰਕਾਰ ਸੁੱਕਣ ‘ਤੇ ਤਿੰਨ-ਚਾਰ ਵਾਰ ਇਹ ਲੇਪ ਚਿਹਰੇ ‘ਤੇ ਲਾਓ। ਕਰੀਬ ਵੀਹ ਮਿੰਟ ਬਾਅਦ ਚਿਹਰੇ ਠੰਢੇ ਪਾਣੀ ਨਾਲ ਧੋ ਲਓ। ਸੱਤ ਦਿਨ ਇਸ ਪ੍ਰਕਿਰਿਆ ਨੂੰ ਦੁਹਰਾਓ।
ਪਪੀਤਾ ਅਤੇ ਨਿੰਬੂ-ਪਪੀਤੇ ਨੂੰ ਮੈਸ਼ ਕਰ ਕੇ ਉਸ ਵਿੱਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੈਕ ਤਿਆਰ ਕਰੋ। ਇਸ ਨੂੰ ਆਪਣੇ ਚਿਹਰੇ ‘ਤੇ ਕੁਝ ਦੇਰ ਲਈ ਲਾਓ ਅਤੇ ਠੰਢੇ ਪਾਣੀ ਨਾਲ ਚਿਹਰਾ ਧੋ ਲਓ। ਜੇ ਤੁਹਾਡੀ ਸਕਿਨ ਆਇਲੀ ਹੈ ਤਾਂ ਇਸ ਵਿੱਚ ਥੋੜ੍ਹੀ ਜਿਹੀ ਮੁਲਤਾਨੀ ਮਿੱਟੀ ਮਿਲਾ ਸਕਦੇ ਹੋ। ਇਹ ਮੁਹਾਸੇ ਦੂਰ ਕਰਨ ਲਈ ਕਾਫੀ ਵਧੀਆ ਪੈਕ ਹੈ।
ਪਪੀਤੇ ਤੇ ਕੇਲੇ ਦਾ ਪੈਕ-ਇਹ ਪੈਕ ਸਕਿਨ ਨੂੰ ਆਰਾਮ ਦੇਣ ਦੇ ਨਾਲ ਚੰਗਾ ਮਹਿਸੂਸ ਕਰਾਏਗਾ। ਇਸ ਦੇ ਲਈ ਖੀਰੇ ਨੂੰ ਕੱਟ ਕੇ ਉਸ ਵਿੱਚ ਕੇਲਾ ਅਤੇ ਪਪੀਤਾ ਮਿਲਾ ਕੇ ਚੰਗੀ ਕਰ੍ਹਾਂ ਬਲੈਂਡ ਕਰੇ ਤਾਂ ਕਿ ਚਿਕਨਾ ਪੇਸਟ ਬਣ ਜਾਏ। ਇਸ ਪੇਸਟ ਨੂੰ ਚਿਹਰੇ ਤੇ ਗਰਦਨ ‘ਤੇ ਲਾਓ। 10-15 ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਸਾਫ ਕਰੋ ਅਤੇ ਫਿਰ ਠੰਢੇ ਪਾਣੀ ਨਾਲ ਧੋ ਲਓ। ਇਹ ਪੈਕ ਸਕਿਨ ਨੂੰ ਮਾਇਸ਼ਚੁਰਾਈਜ਼ ਕਰਨ ਦੇ ਨਾਲ-ਨਾਲ ਸਨਬਰਨ ਅਤੇ ਐਂਟੀਏਜਿੰਗ ਪੈਕ ਦੀ ਤਰ੍ਹਾਂ ਕੰਮ ਕਰਦਾ ਹੈ।

Related posts

ਦੁਨੀਆ ਦੀ ਪਹਿਲੀ ਮਲੇਰੀਆ ਵੈਕਸੀਨ ਨੂੰ WHO ਨੇ ਦਿੱਤੀ ਮਨਜ਼ੂਰੀ, ਹਰ ਸਾਲ ਲੱਖਾਂ ਲੋਕਾਂ ਦੀ ਜਾਨ ਜਾਂਦੀ ਐ ਜਾਨ

On Punjab

ਬਾਦਾਮ ਬੜਾ ਗੁਣਕਾਰੀ…ਬੱਸ ਇਸ ਸਮੇਂ, ਇੰਝ ਖਾਓ

On Punjab

Moongfali Side Effects: ਮੂੰਗਫਲੀ ਖਾਣ ਵਾਲੇ ਸਾਵਧਾਨ ਹੋ ਜਾਓ, ਜਾਣੋ ਫਾਇਦਿਆਂ ਨਾਲ ਇਸ ਦੇ ਕੀ ਹਨ ਸਾਈਡ ਇਫੈਕਟ

On Punjab