PreetNama
ਖਾਸ-ਖਬਰਾਂ/Important News

ਇਸ ਸਾਲ ਡੋਨਾਲਡ ਟਰੰਪ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ, ਜਾਣੋ ਕਿਉਂ

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੂੰ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਹੋਏ ‘ਇਤਿਹਾਸਕ ਸ਼ਾਂਤੀ ਸਮਝੌਤੇ’ ਲਈ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।

ਦੱਸ ਦਈਏ ਕਿ ਨਾਰਵੇ ਦੇ ਸੰਸਦ ਮੈਂਬਰ ਟਾਇਬਰਿੰਗ ਗਜੇਡੇ ਨੇ ਟਰੰਪ ਦਾ ਨਾਂ ਪੁਰਸਕਾਰ ਲਈ ਅੱਗੇ ਪੇਸ਼ ਕੀਤਾ ਹੈ। ਉਸਨੇ ਦੁਨੀਆ ਦੇ ਕਈ ਵਿਵਾਦਪੂਰਨ ਮੁੱਦਿਆਂ ਦੇ ਹੱਲ ਲਈ ਟਰੰਪ ਦੀ ਸ਼ਲਾਘਾ ਵੀ ਕੀਤੀ।
ਚਾਰ ਵਾਰ ਦੇ ਸੰਸਦ ਮੈਂਬਰ ਅਤੇ ਨਾਟੋ ਦੀ ਪਾਰਲੀਮਾਨੀ ਅਸੈਂਬਲੀ ਵਿੱਚ ਨਾਰਵੇ ਦੇ ਪ੍ਰਤੀਨਿਧੀ ਮੰਡਲ ਦੇ ਮੁਖੀ ਗਜੇਡੇ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਇਜ਼ਰਾਈਲ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦਰਮਿਆਨ ਸਬੰਧਾਂ ਦੀ ਸ਼ੁਰੂਆਤ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

ਉਨ੍ਹਾਂ ਨੇ ਕਿਹਾ, “ਉਸਦੀ ਯੋਗਤਾ ਲਈ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਮੇਰੇ ਖਿਆਲ ਵਿਚ ਉਸਨੇ ਇਸ ਪੁਰਸਕਾਰ ਦੇ ਨਾਮਜ਼ਦ ਕੀਤੇ ਕਿਸੇ ਵੀ ਮੈਂਬਰ ਨਾਲੋਂ ਦੇਸ਼ਾਂ ਵਿਚ ਸ਼ਾਂਤੀ ਸਥਾਪਤ ਕਰਨ ਲਈ ਵਧੇਰੇ ਕੰਮ ਕੀਤਾ ਹੈ।”

Related posts

ਹਸਪਤਾਲ ’ਚ ਦਾਖ਼ਲ ਨਵਜੰਮੇ ਬੱਚੇ ਨੂੰ ਬਚਾਉਣ ਲਈ ਅੱਗੇ ਆਈਆਂ 15 ਮਾਵਾਂ, ਸਰਜਰੀ ਤੋਂ ਬਾਅਦ ਬੱਚੇ ਨੂੰ ਪ੍ਰਤੀ ਦਿਨ 360 ਮਿਲੀਲੀਟਰ ਮਾਂ ਦੇ ਦੁੱਧ ਦੀ ਲੋੜ

On Punjab

ਸੁਪਰੀਮ ਕੋਰਟ ਨੇ ਰਣਵੀਰ ਅਲਾਹਬਾਦੀਆ ਨੂੰ ‘ਪੌਡਕਾਸਟ ਸ਼ੋਅ’ ਪ੍ਰਸਾਰਿਤ ਕਰਨ ਦੀ ਇਜਾਜ਼ਤ ਦਿੱਤੀ

On Punjab

ਅਮਰੀਕੀ ਚੋਣ ਨਤੀਜਿਆਂ ‘ਚ ਫਸਿਆ ਪੇਚ, ਜਾਣੋ ਹੁਣ ਅੱਗੇ ਕੀ ਹੋਏਗਾ

On Punjab